‘ਪੰਜਾਬ ਪੁਲਿਸ ਗਲਤ ਅਫਵਾਹਾਂ ਨਾ ਫੈਲਾਵੇ’; ਗੋਲਡੀ ਬਰਾੜ ਨੇ ਨਵੀਂ ਪੋਸਟ ‘ਚ ਰੂਪਾ ਤੇ ਮਨੂ ਨੂੰ ਦੱਸਿਆ ‘ਬੱਬਰ ਸ਼ੇਰ’ – ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮੁੱਖ ਸਰਗਨਾ ਗੈਂਗਸਟਰ ਗੋਲਡੀ ਬਰਾੜ (Gangster Goldy Brar) ਨੇ ਕੈਨੇਡਾ ਤੋਂ ਇੱਕ ਫੇਸਬੁੱਕ ਪੋਸਟ ਅਪਡੇਟ ਕਰਕੇ ਪੰਜਾਬ ਪੁਲਿਸ (Punjab Police) ਨੂੰ ਕਿਹਾ ਹੈ ਕਿ ਉਹ ਮੀਡੀਆ ‘ਚ ਗਲਤ ਅਫਵਾਹਾਂ ਨਾ ਫੈਲਾਵੇ ਕਿ ਉਸ ਨੇ ਆਪਣੇ ਸਾਥੀ ਅੰਕਿਤ ਨੂੰ ਪੈਸੇ ਨਹੀਂ ਦਿੱਤੇ। ਇਸਦੇ ਨਾਲ ਹੀ ਉਸ ਨੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਜਗਰੂਪ ਰੂਪਾ (Jagroop roopa) ਤੇ ਮਨਪ੍ਰੀਤ ਮਨੂੰ (Manpreet Manu) ਦੀ ਤਾਰੀਫ਼ ਕੀਤੀ ਹੈ।

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮੁੱਖ ਸਰਗਨਾ ਗੈਂਗਸਟਰ ਗੋਲਡੀ ਬਰਾੜ (Gangster Goldy Brar) ਨੇ ਕੈਨੇਡਾ ਤੋਂ ਇੱਕ ਫੇਸਬੁੱਕ ਪੋਸਟ ਅਪਡੇਟ ਕਰਕੇ ਪੰਜਾਬ ਪੁਲਿਸ (Punjab Police) ਨੂੰ ਕਿਹਾ ਹੈ ਕਿ ਉਹ ਮੀਡੀਆ ‘ਚ ਗਲਤ ਅਫਵਾਹਾਂ ਨਾ ਫੈਲਾਵੇ ਕਿ ਉਸ ਨੇ ਆਪਣੇ ਸਾਥੀ ਅੰਕਿਤ ਨੂੰ ਪੈਸੇ ਨਹੀਂ ਦਿੱਤੇ। ਇਸਦੇ ਨਾਲ ਹੀ ਉਸ ਨੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਜਗਰੂਪ ਰੂਪਾ (Jagroop roopa) ਤੇ ਮਨਪ੍ਰੀਤ ਮਨੂੰ (Manpreet Manu) ਦੀ ਤਾਰੀਫ਼ ਕੀਤੀ ਹੈ।

ਦੱਸ ਦੇਈਏ ਕਿ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਨਾ ਸਿਰਫ਼ ਅੰਕਿਤ ਸੇਰਸਾ ਨਾਲ ਸਗੋਂ ਸਾਰੇ ਸ਼ਾਰਪ ਸ਼ੂਟਰਾਂ ਅਤੇ ਮੁਲਜ਼ਮਾਂ ਨਾਲ ਵੀ ਠੱਗੀ ਮਾਰੀ ਹੈ। ਕਿਸੇ ਵੀ ਸ਼ਾਰਪ ਸ਼ੂਟਰ ਨੂੰ ਓਨੇ ਪੈਸੇ ਨਹੀਂ ਦਿੱਤੇ ਗਏ, ਜਿੰਨੇ ਉਸ ਨੂੰ ਦੱਸੇ ਗਏ ਸਨ। ਉਸ ਨੇ ਸਿਰਫ਼ ਲਾਲਚ ਦਿੱਤਾ ਸੀ। ਕਿਉਂਕਿ ਇਨ੍ਹਾਂ ਸ਼ੂਟਰਾਂ ਵਿਚੋਂ ਹਰ ਕੋਈ ਨਸ਼ੇ ਦਾ ਆਦੀ ਸੀ ਅਤੇ ਗੋਲਡੀ ਬਰਾੜ ਨੇ ਇਸ ਸਭ ਦਾ ਫਾਇਦਾ ਉਠਾਇਆ।

ਪੰਜਾਬ ਪੁਲਿਸ ਵੱਲੋਂ ਦੋ ਗੈਂਗਸਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਅਟਾਰੀ ਸਰਹੱਦ ‘ਤੇ ਐਨਕਾਊਂਟਰ ਬਾਰੇ ਪੋਸਟ ਸਾਂਝੀ ਕਰਦਿਆਂ ਗੋਲਡੀ ਬਰਾੜ ਨੇ ਮੁਕਾਬਲੇ ‘ਚ ਮਾਰੇ ਗਏ ਦੋਵੇਂ ਗੈਂਗਸਟਰਾਂ ਨੂੰ ਬਹਾਦਰ ਦੱਸਿਆ। ਉਸ ਨੇ ਕਿਹਾ ਕਿ ਜਦੋਂ ਪੁਲਿਸ ਨੇ ਦੋਵਾਂ ਨੂੰ ਘੇਰਾ ਪਾ ਲਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਸੀ, ਜਿਸ ‘ਤੇ ਉਸ ਨੇ ਉਨ੍ਹਾਂ ਦੋਵਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ, ਪਰ ਦੋਵਾਂ ਨੇ ਬਹਾਦਰੀ ਨਾਲ ਪੁਲਿਸ ਮੁਕਾਬਲਾ ਕਰਨ ਦੀ ਗੱਲ ਕਹੀ।

ਉਸ ਨੇ ਕਿਹਾ ਕਿ ਮੈਂ ਇਨ੍ਹਾਂ ਨੂੰ ਕਿਹਾ ਸੀ ਕਿ ਤੁਸੀ ਆਤਮ ਸਮਰਪਣ ਕਰ ਦਿਓ ਅਤੇ ਮੈਂ ਖੁਦ ਤੁਹਾਨੂੰ ਜੇਲ੍ਹ ਵਿਚੋਂ ਕਢਵਾ ਲਵਾਂਗਾ। ਪਰੰਤੂ ਇਨ੍ਹਾਂ ਨੇ ਮੈਨੂੰ ਫੋਨ ‘ਤੇ ਕਿਹਾ ਕਿ ਅਸੀਂ ਹੁਣ ਤੈਨੂੰ ਆਪਣੀ ਆਖਰੀ ਪਰਫਾਰਮੈਂਸ ਵਿਖਾਉਣੀ ਹੈ ਅਤੇ ਉਹ ਦੋਵੇਂ ਪੁਲਿਸ ਨਾਲ 6 ਘੰਟੇ ਤੱਕ ਮੁਕਾਬਲਾ ਕਰਦੇ ਹੋਏ ਆਖਰੀ ਸਾਹ ਤੱਕ ਲੜੇ।

ਗੈਂਗਸਟਰ ਨੇ ਪੋਸਟ ‘ਚ ਪੰਜਾਬ ਪੁਲਿਸ ਨੂੰ ਖ਼ਾਸ ਤੌਰ ‘ਤੇ ਲਿਖਿਆ ਕਿ ਪੁਲਿਸ ਵੱਲੋਂ ਜੋ ਉਸ ਦੇ ਨਾਂਅ ‘ਤੇ ਮੀਡੀਆ ‘ਚ ਗਲਤ ਅਫਵਾਹ ਫੈਲਾਈ ਜਾ ਰਹੀ ਹੈ ਕਿ ਉਸ ਨੇ ਅੰਕਿਤ ਨਾਂਅ ਦੇ ਸ਼ੂਟਰ ਨੂੰ ਪੈਸੇ ਨਹੀਂ ਦਿੱਤਾ ਅਤੇ ਮੂਸੇਵਾਲਾ ਦੇ ਕਤਲ ਉਪਰੰਤ ਫੋਨ ਚੁੱਕਣਾ ਬੰਦ ਕਰ ਦਿੱਤਾ, ਬਿਲਕੁਲ ਗਲਤ ਹੈ। ਉਸ ਨੇ ਕਿਹਾ ਕਿ ਅੰਕਿਤ ਨੂੰ ਪੂਰੀ ਮਦਦ ਕੀਤੀ ਜਾ ਰਹੀ ਹੈ ਅਤੇ ਪੂਰੀ ਸੈਟ ਕੀਤਾ ਜਾ ਚੁੱਕਿਆ ਹੈ। ਉਸ ਨੇ ਨਾਲ ਹੀ ਕਿਹਾ ਕਿ ਐਨਕਾਊਂਟਰ ‘ਚ ਮਾਰੇ ਗਏ ਦੋਵੇਂ ਗੈਂਗਸਟਰਾਂ ਦੇ ਪਰਿਵਾਰ ਨਾਲ ਵੀ ਖੜੇ ਹਨ ਅਤੇ ਉਨ੍ਹਾਂ ਦੀ ਵੀ ਪੂਰੀ ਮਦਦ ਕੀਤੀ ਜਾਵੇਗੀ।