ਪੰਜਾਬੀ ਯੂ-ਟਿਊਬ ਚੈਨਲਾਂ ਤੇ ਭਾਰਤੀ ਮੀਡੀਏ ਦੀਆਂ ਖਬਰਾਂ ਦੇ ਹੈਡਿੰਗ ਪੜ ਕੇ ਸਿੱਖਾਂ ਦੀ ਤ੍ਰਾਸਦੀ ਸਮਝ ਆਉੰਦੀ ਹੈ। ਯੂਪੀ ‘ਚ ਭਾਜਪਾ ਦੇ ਮੰਤਰੀ ਨੇ ਚੁਣ ਕੇ ਸਿੱਖ ਮਾਰੇ ਨੇ ਪਰ ਮਰਨ ਵਾਲਿਆ ਨੂੰ ਕਿਸਾਨ ਬਣਾ ਕੇ ਯੂਪੀ ਦੀਆਂ ਚੋਣਾਂ ‘ਚ ਬਾਲਣ ਵਜੋੰ ਵਰਤਣ ਦੀ ਤਿਆਰੀ ਹੋ ਚੁਕੀ ਹੈ।

ਜੇ ਕਿਸਾਨ ਮਰੇ ਹੁੰਦੇ ਤਾਂ ਜਰੂਰ ਉਨਾਂ ਵਿਚ ਕੋਈ ਯਾਦਵ ਹੁੰਦਾ। ਯੋਗਿੰਦਰ ਯਾਦਵ ਦਾ ਪੁੱਤ ਨਾ ਸਹੀ ਭਤੀਜਾ ਹੁੰਦਾ। ਉਗਰਾਹਾਂ ਜਾਂ ਰੁਲਦੂ ਦਾ ਕੋਈ ਪੁਤ ਭਾਣਜਾ ਭਤੀਜਾ। ਕੋਈ ਦਰਸ਼ਨਪਾਲ ਦਾ ਹੁੰਦਾ। ਪਰ ਨਹੀਂ ਇਹ ਚੁਣ ਕੇ ਸਿੱਖ ਮਾਰੇ ਗਏ।

ਕੀ ਯੂਪੀ ‘ਚ ਕੋਈ ਹਿੰਦੂ ਮੁਸਲਮਾਨ ਕਿਸਾਨ ਧਰਨਾ ਨਹੀਂ ਦੇ ਰਿਹਾ? ਜੇ ਦੇ ਰਹੇ ਨੇ ਤਾਂ ਭਾਜਪਾ ਦੀ ਗੱਡੀ ਦੇ gps ‘ਚ ਫੀਡ ਕੀਤਾ ਹੋਵੇਗਾ ਕਿ ਤੂੰ ਲੱਭ ਲੱਭ ਕੇ ਸਿੱਖ ਹੀ ਮਾਰਨੇ ਨੇ।

2011ਦੀ ਮਰਦਮਸ਼ੁਮਾਰੀ ਅਨੁਸਾਰ ਯੂਪੀ ਦੀ ਕੁੱਲ ਅਬਾਦੀ 20 ਕਰੋੜ ਸੀ। ਜੀਹਦੇ ਵਿਚੋਂ ਸਿਖ ਸਿਰਫ ਸਾਢੇ 6 ਲੱਖ। ਮਤਲਬ ਲਗਭਗ ਸਾਢੇ ਤਿੰਨ ਸੌ ਬੰਦਿਆਂ ਪਿਛੇ ਇਕ ਸਿਖ। ਪਰ ਮਰਨ ਵਾਲਿਆਂ ਅਤੇ ਜਖਮੀ ਹੋਣ ਵਾਲਿਆਂ ਵਿਚੋਂ 100% ਸਿਖ ਹਨ। ਅਬਾਦੀ ਦੇ ਹਿਸਾਬ ਨਾਲ ਜੇ ਯੂਪੀ ਵਿਚ 1400 ਕਿਸਾਨ ਮਰਦਾ ਤਾਂ ਚਾਰ ਸਿੱਖ ਮਰਦੇ। ਪਰ ਹਿੰਦੂ ਮੁਸਲਮਾਨ ਕਿਸਾਨ ਛੁਟੀ ਤੇ ਸਨ, ਲੁਕੇ ਹੋਏ ਸਨ ?

ਜਾਂ ਫੇਰ ਇਹ ਮੋਰਚਾ ਹੈ ਹੀ ਸਿੱਖਾਂ ਦਾ?

ਸਿੱਖਾਂ ਦੀ ਮੌਤ ਨੂੰ ਕਾਮਰੇਡਾਂ/ਕਾਂਗਰਸੀਆਂ ਦੀ ਗੰਦੀ ਸਿਆਸਤ ਦਾ ਬਾਲਣ ਨਾ ਬਣਾਉ। ਮੋਰਚੇ ਦਾ ਪਹਿਲਾ ਸ਼ਹੀਦ ਨਵਰੀਤ ਸਿੰਘ ਵੀ ਸਿੱਖ ਸੀ ਜਿਸਦੀ ਸ਼ਹਾਦਤ ਤੋੰ ਕਾਮਰੇਡਾਂ ਇਨਕਾਰੀ ਹੋ ਗਏ ਸਨ।

ਇਹ ਮੋਰਚਾ ਸਿੱਖਾਂ ਦਾ ਸੀ, ਕਿਸਾਨੀ ਏਥੇ ਮੁੱਦਾ ਨਹੀਂ। ਇਹ ਹਮੇਸ਼ਾ ਹੀ ਸਿੱਖ ਬਨਾਮ ਭਾਰਤ ਸੀ, ਪੰਜਾਬ ਬਨਾਮ ਦਿੱਲੀ ਸੀ ਪਰ ਕਾਮਰੇਡ ਇਸਨੂੰ ਕਿਸਾਨ ਬਨਾਮ ਭਾਜਪਾ ਬਣਾ ਰਹੇ ਨੇ।

ਪਰ ਖੂਨ ਸਿਰਫ ਸਿੱਖਾਂ ਦਾ ਲਗ ਰਿਹਾ।
#ਮਹਿਕਮਾ_ਪੰਜਾਬੀ