ਗੋਰਿਆਂ/ਈਸਾਈਆਂ ਵੱਲੋਂ ਕੈਨੇਡਾ ਦੇ ਮੂਲਵਾਸੀਆਂ ਨਾਲ ਕੀਤੇ ਬੇਤਹਾਸ਼ਾ ਜ਼ੁਲਮ ਦੀ ਅੱਜ ਈਸਾਈਆਂ ਦੇ ਸਰਬ-ਉੱਚ ਆਗੂ ਨੇ ਕੈਨੇਡਾ ਪੁੱਜ ਕੇ ਮਾਫ਼ੀ ਮੰਗੀ ਤਾਂ ਉਸ ਅੱਗੇ ਇੱਕ ਮੂਲਨਿਵਾਸੀ ਔਰਤ ਨੇ ਆਪਣਾ ਦਰਦ ਇਸ ਤਰਾਂ ਗਾਇਆ। ਉਸਦਾ ਦਰਦ, ਗ਼ੁੱਸਾ ਤੇ ਹੋਰ ਭਾਵਨਾਵਾਂ ਚਿਹਰੇ ਤੋਂ ਪੜ੍ਹੀਆਂ ਜਾ ਸਕਦੀਆਂ ਹਨ। This woman is so brave! In ojicree language she said, “This is our land, where we should’ve felt safe, instead we were abused n hurt so I pray with ur own presence, it will bring healing to our people, acknowledging what ur church did wrong! Thank you”

ਪੋਪ ਫਰਾਂਸਿਸ ਨੇ ਸੋਮਵਾਰ ਨੂੰ ਕੈਥੋਲਿਕ ਚਰਚ ਦੁਆਰਾ ਕੈਨੇਡਾ ਦੇ ਸਵਦੇਸ਼ੀ ਰਿਹਾਇਸ਼ੀ ਸਕੂਲ ਲਈ “ਕਸ਼ਟਕਾਰੀ” ਨੀਤੀ ਦੇ ਸਮਰਥਨ ਲਈ ਇਤਿਹਾਸਕ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਮੂਲ ਨਿਵਾਸੀਆਂ ਨੂੰ ਜ਼ਬਰਦਸਤੀ ਈਸਾਈ ਸਮਾਜ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਦਾ ਸੱਭਿਆਚਾਰ ਤਬਾਹ ਹੋ ਗਿਆ। ਵਿਛੜੇ ਪਰਿਵਾਰਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ਦਾ ਦੁੱਖ ਅੱਜ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਪੋਪ ਨੇ ਕਿਹਾ, ਮੈਨੂੰ ਅਫਸੋਸ ਹੈ। ਮੈਂ ਨਿਮਰਤਾ ਨਾਲ ਅਣਗਿਣਤ ਈਸਾਈਆਂ ਦੁਆਰਾ ਮੂਲ ਨਿਵਾਸੀਆਂ ਦੇ ਵਿਰੁੱਧ ਕੀਤੀਆਂ ਗਲਤੀਆਂ ਲਈ ਮੁਆਫੀ ਮੰਗਦਾ ਹਾਂ।ਉਨ੍ਹਾਂ ਨੇ ਕਿਹਾ, ‘ਮੈਂ ਉਨ੍ਹਾਂ ਸਾਰੇ ਅੱਤਿਆਚਾਰਾਂ ਲਈ ਮੁਆਫੀ ਮੰਗਦਾ ਹਾਂ ਜੋ ਬਹੁਤ ਸਾਰੇ ਈਸਾਈਆਂ ਨੇ ਮੂਲ ਨਿਵਾਸੀਆਂ ‘ਤੇ ਕੀਤੇ ਹਨ।’ਫਰਾਂਸਿਸ ਦੀ ਮੁਆਫੀ ਨੂੰ ਦੇਖਣ ਲਈ ਅਲਬਰਟਾ ਵਿੱਚ ਵੱਡੀ ਗਿਣਤੀ ਵਿੱਚ ਪੀੜਤ ਸਾਬਕਾ ਵਿਦਿਆਰਥੀ ਅਤੇ ਸਥਾਨਕ ਭਾਈਚਾਰੇ ਦੇ ਮੈਂਬਰ ਇਕੱਠੇ ਹੋਏ। ਕੈਨੇਡਾ ਪਹੁੰਚਣ ਦੇ ਪਹਿਲੇ ਹੀ ਦਿਨ ਪੋਪ ਨੇ ਮੁਆਫੀ ਮੰਗ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਦੀ ਕਦਰ ਕਰਦੇ ਹਨ। ਪੋਪ ਸੋਮਵਾਰ ਸਵੇਰੇ ਸੱਤ ਦਿਨਾਂ ਦੇ ‘ਧਾਰਮਿਕ ਦੌਰੇ’ ‘ਤੇ ਕੈਨੇਡਾ ਪਹੁੰਚੇ। ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੋਪ ਕੈਥੋਲਿਕ ਰਿਹਾਇਸ਼ੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਅਤੇ ਸੱਭਿਆਚਾਰਕ ਦਮਨ ਲਈ ਮੁਆਫੀ ਮੰਗਣ। 19ਵੀਂ ਅਤੇ 20ਵੀਂ ਸਦੀ ਵਿੱਚ 1.5 ਲੱਖ ਤੋਂ ਵੱਧ ਸਥਾਨਕ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਮਜਬੂਰ ਕੀਤਾ ਗਿਆ।

ਪੋਪ ਦੀ ਮੁਆਫੀ 🙏ਨਵੇਂ ਨਵੇਂ ਇਸਾਈ ਬਣ ਰਹੇ ਇਸ ਪੋਸਟ ਨੂੰ ਜਰੂਰ ਪੜਨ -Jatinder Chahal ✍️
Native ਲੋਕਾਂ ਦਾ ਧਰਮ ਕ੍ਰਿਸਚੀਅਨ ਨਹੀਂ ਸੀ। ਥਾਂ ਥਾਂ ਚਰਚਾਂ ਬਣਾਕੇ ਇਹਨਾਂ ਨੂੰ ਕਨਵਰਟ ਕੀਤਾ ਗਿਆ। ਉਨਾਂ ਚਰਚਾਂ ਦੇ ਨਾਲ ਰੈਜੀਡੈਂਸ਼ੀਅਲ ਸਕੂਲ ਖੋਲ੍ਹਕੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਡਿਸੀਪਲਨ ਸਿਖਾਉਣ ਬਹਾਨੇ ਇਹਨਾਂ ਦੀਆਂ ਦੋ ਪੀੜ੍ਹੀਆਂ ਖਤਮ ਕਰ ਦਿੱਤੀਆਂ ਗਈਆਂ। ਪਾਸਟਰ ਇਹਨਾਂ ਦੇ ਬਚਿਆਂ ਨਾਲ ਜਾਨਵਰਾਂ ਨਾਲੋ ਵੀ ਮਾੜਾ ਸਲੂਕ ਕਰਦੇ ਸੀ। ਅਜੇ ਤੱਕ ਵੀ ਜਿਥੇ ਚਰਚਾਂ ਤੇ ਰੈਜੀਡੈਂਸੀਅਲ ਸਕੂਲ ਬਣੇ ਸੀ। ਉਥੋ ਹਜਾਰਾਂ ਦੇ ਹਿਸਾਬ ਨਾਲ ਬਚਿਆਂ ਦੇ ਕੰਕਾਲ ਮਿਲਦੇ ਹਰ ਸਾਲ। ਸਬੂਤ ਮਿਟਾਉਣ ਲਈ ਇਹ ਸਕੂਲ ਢਾਅ ਦਿਤੇ ਸਨ। ਪਰ ਕੁਝ ਪੜ੍ਹੇ ਲਿਖੇ ਨੈਟਿਵਜ ਦਾ ਗਰੁਪ ਜੋ ਇਸ ਉਪਰ ਕੰਮ ਕਰ ਰਿਹੈ ਮੈਪ ਦੇ co- ordindates ਦੀ ਮਦਦ ਨਾਲ ਇਹ ਜਗ੍ਹਾਵਾਂ ਲੱਭ ਲੈਂਦੇ ਨੇ ਚੇਚਕ ਤੇ ਹੋਰ ਲਾਗ ਦੀਆਂ ਬਿਮਾਰੀਆਂ ਗ੍ਰਸਥ ਕੰਬਲ ਬਿਸਤਰੇ ਤੇ ਲੀੜੇ ਇਹਨਾਂ ਨੂੰ ਚੈਰਿਟੀ ਤੌਰ ਤੇ ਵੰਡੇ ਜਾਂਦੇ ਸੀ। ਤਾਂ ਜੋ ਉਹੀ ਬਿਮਾਰੀ ਇਹਨਾਂ ਨੂੰ ਲੱਗ ਜਾਵੇ ਤੇ ਮਰ ਜਾਣ। ਜੋ ਮੁੱਠੀ ਭਰ ਬਚ ਗਏ ਉਹਨਾਂ ਨੂੰ indian reserves ਦੇ ਨਾਮ ਹੇਠ ਇਲਾਕੇ ਅਲਾਟ ਕਰਕੇ ਉਥੇ ਧੱਕ ਦਿਤਾ। ਜੋ ਬਿਲਕੁਲ ਬੇਕਾਰ ਜਮੀਨ ਸੀ ਜਾਂ ਬਹੁਤ ਠੰਡੇ ਇਲਾਕੇ ਤੇ ਜਾਂ ਦਲਦਲ। ਅਜੇ ਤਕ ਵੀ ਬਹੁਤੇ ਰਿਜਰਵਜ ਵਿਚ ਪੀਣਯੋਗ ਪਾਣੀ ਹੈਨੀ। ਕਿਸੇ ਦਾ ਬੀਅਨਾਸ ਕਰਕੇ ਸਾਰੀ ਦੁਨੀਆ ਚ ਥੂ ਥੂ ਕਰਵਾਕੇ ਪਰੈਸ਼ਰ ਹੇਠ ਮੰਗੀ ਮੁਆਫੀ ਕੀ ਮਾਇਨੇ ਰੱਖਦੀ ਭਲਾਂ ? ਨੋਟ – ਪੋਸਟ ਲਿਖਣ ਦਾ ਮਕਸਦ ਉਹਨਾਂ ਸਿਖਾਂ ਨੂੰ ਸਮਝਾਉਣਾ ਜਿਨਾਂ ਨੂੰ ਨਮਾਂ ਨਮਾਂ ਕ੍ਰਿਸਚਿਐਨਿਟੀ ਦਾ #ਹੇਜ ਜਾਗਿਆ ਤੇ #ਇਸਾਈ ਬਣ ਰਹੇ ਨੇ ਭਊ ਐਵੇਂ ਨਾਂ ਪਾਸਟਰਾਂ ਦੀਆਂ ਲੱਛੇਦਾਰ ਗੱਲਾਂ ਚ ਆਓ–Non whites ਲਈ ਚਰਚ ਬਹੁਤ #ਕਰੂਅਲ ( ਹਿੰਸਕ ) ਜਗ੍ਹਾ ਐ–ਬਚਜੋ ਜੇ ਬਚ ਹੁੰਦਾ..ਤੇ ਕਿੰਨੀ ਕੁ ਕਰੂਅਲ ( ਹਿੰਸਕ )ਐ ਇਸ ਬਾਰੇ ਵਧੇਰੇ ਜਾਨਣ ਲਈ ਅਫਰੀਕਾ ਦੇ ਕਾਲ਼ੇਆਂ ਤੇ ਨੌਰਥ ਅਮੇਰੀਕਨ ਨੈਟਿਵਜ ਦਾ ਇਤਿਹਾਸ ਫਰੋਲ਼ ਲਿਉ
#ਮਹਿਕਮਾ_ਪੰਜਾਬੀ