ਤਾਮਿਲਨਾਡੂ ਦੇ ਕੁੱਡਲੋਰ ਜ਼ਿਲ੍ਹੇ ਦੇ ਪਨਰੂਤੀ ਨੇੜੇ ਇਕ ਦਰਦਨਾਕ ਘਟਨਾ ਵਿਚ ਐਤਵਾਰ ਸ਼ਾਮ ਨੂੰ ਇਕ ਨਿੱਜੀ ਕਾਲਜ ਦੇ 22 ਸਾਲਾ ਵਿਦਿਆਰਥੀ ਦੀ ਕਬੱਡੀ ਖੇਡਦੇ ਸਮੇਂ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਵਿਮਲਰਾਜ ਸਲੇਮ ਜ਼ਿਲ੍ਹੇ ਦੇ ਇਕ ਨਿੱਜੀ ਕਾਲਜ ‘ਚ ਬੀ.ਐੱਸ.ਸੀ. ਜਿਊਲਜੀ ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਵੀਕੈਂਡ ‘ਤੇ ਆਪਣੇ ਜੱਦੀ ਪਿੰਡ ਮੰਨਾਦੀਕੁਪਮ ਆਇਆ ਸੀ। ਉਹ ਐਤਵਾਰ ਸ਼ਾਮ ਟੂਰਨਾਮੈਂਟ ਵਿੱਚ ਜ਼ਿਲ੍ਹਾ ਪੱਧਰੀ ਕਬੱਡੀ ਵਿੱਚ ਮੁਰੱਤੂ ਕਲਾਈ ਦੀ ਟੀਮ ਵੱਲੋਂ ਖੇਡ ਰਿਹਾ ਸੀ।
ਜਦੋਂ ਉਹ ਰੇਡ ਪਾਉਣ ਲਈ ਗਿਆ ਤਾਂ ਦੂਜੀ ਟੀਮ ਦੇ ਖਿਡਾਰੀਆਂ ਵੱਲੋਂ ਖਿੱਚੇ ਜਾਣ ‘ਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਵਿਮਲਰਾਜ ਨੂੰ ਤੁਰੰਤ ਪੰਰੂਤੀ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ‘ਮ੍ਰਿਤਕ’ ਐਲਾਨ ਦਿੱਤਾ। ਪੁਲਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਉਸ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਵਿਲੂਪੁਰਮ ਮੈਡੀਕਲ ਕਾਲਜ ਭੇਜਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।