ਕੱਲ੍ਹ ਰਾਤ ਸਰੀ ਦੀ ਸਟਰਾਅਬੇਰੀ ਹਿੱਲ ਲਾਇਬਰੇਰੀ (74-121ਏ) ਲਾਗੇ ਦੇਰ ਰਾਤ ਵਾਪਰੇ ਹਾਦਸੇ ਵਿੱਚ ਪੰਜਾਬ ਦੇ ਕੁਰਾਲੀ ਸ਼ਹਿਰ ਤੋਂ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਆਈ 22 ਸਾਲਾ ਲੜਕੀ ਅਮਨਜੋਤ ਉਰਫ ਸ਼ਵੇਤਾ ਦੇ ਮਾਰੇ ਜਾਣ ਦੀ ਖਬਰ ਹੈ। ਇਹ ਲੜਕੀ ਤੁਰੀ ਜਾ ਰਹੀ ਸੀ, ਜਦ ਇੱਕ ਕਾਰ ਇਸ ਵਿੱਚ ਆਣ ਟਕਰਾਈ।ਪੁਲਿਸ ਮੁਤਾਬਕ ਗੱਡੀ ਚਾਲਕ ਵਾਸਤੇ ਹਨੇਰਾ ਅਤੇ ਸ਼ਰਾਬ ਹਾਦਸੇ ਦੇ ਕਾਰਨ ਹੋ ਸਕਦੇ ਹਨ। ਇਸ ਬੱਚੀ ਦਾ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਇੱਥੇ ਨਹੀਂ ਹੈ, ਅਗਾਂਹ ਤੋਂ ਅਗਾਂਹ ਜਾਣਕਾਰ ਪੰਜ ਭੂਤਕ ਸਰੀਰ ਪੰਜਾਬ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਭਾਰਤੀ ਮੂਲ ਦੇ ਸਚਿਨ ਕਦਮ ਦੀ ਪਾਣੀ ਚ ਡੁੱਬਣ ਨਾਲ ਮੌਤ

ਐਡਮਿੰਟਨ, ਅਲਬਰਟਾ: ਕੈਨੇਡੀਅਨ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਭਾਰਤੀ ਮੂਲ ਦੇ 42 ਸਾਲਾਂ ਸਚਿਨ ਕਦਮ ਦੀ ਪਾਣੀ ਚ ਡੁੱਬਣ ਨਾਲ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। 42 ਸਾਲਾਂ ਸਚਿਨ ਕਦਮ ਬਤੌਰ ਵੈਲਡਰ ਕੰਮ ਕਰਦਾ ਸੀ ਤੇ ਆਪਣੇ ਪਰਿਵਾਰ ਸਮੇਤ 2014 ਚ ਭਾਰਤ ਤੋਂ ਕੈਨੇਡਾ ਆਇਆ ਸੀ। ਆਈਲੈਂਡ ਲੇਕ (Astotin Lake at Elk Island Park) ਵਿਖੇ ਪੈਡਲ ਬੋਟਿੰਗ ਕਰਦੇ ਹੋਏ, ਉਸ ਦੀ ਡੁੱਬਣ ਨਾਲ ਮੌਤ ਹੋ ਗਈ ਹੈ,ਆਪਣੇ ਮਗਰ ਉਹ ਇੱਕ ਬੇਟੀ ਅਤੇ ਘਰਵਾਲੀ ਛੱਡ ਗਿਆ ਹੈ। ਸਚਿਨ ਦੇ ਦੋਸਤਾ ਮੁਤਾਬਕ ਉਹ ਇੱਕ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸੀ। ਦੱਸਣਯੋਗ ਹੈ ਕਿ ਹਰ ਸਾਲ ਕੈਨੇਡਾ ਚ ਦਰਜਨਾ ਲੋਕਾ ਦੀਆਂ ਮੌਤਾ ਪਾਣੀ ਚ ਡੁੱਬਣ ਕਾਰਨ ਹੋ ਜਾਂਦੀਆ ਹਨ।

ਕੁਲਤਰਨ ਸਿੰਘ ਪਧਿਆਣਾ