ਕਿਉਬਕ/ਉਨਟਾਰੀਓ ਬਾਰਡਰ ਤੇ ਹੋਏ ਟਰੱਕ ਹਾਦਸੇ ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
ਬਰੈਂਪਟਨ,ਉਨਟਾਰੀਓ: ਕੈਨੇਡਾ ਦੇ ਕਿਉਬਕ/ਉਨਟਾਰੀਓ ਬਾਰਡਰ ਲਾਗੇ ਹਾਈਵੇਅ 401 ਈਸਟ ਬਾਉੰਡ ਤੇ ਹੋਏ ਟਰੱਕ ਹਾਦਸੇ ,ਜਿਸ ਦੌਰਾਨ ਟਰੱਕ ਨੂੰ ਅੱਗ ਲੱਗ ਗਈ ਸੀ ਵਿੱਚ ਬਰੈਂਪਟਨ ਨਾਲ ਸਬੰਧਤ 26 ਸਾਲਾਂ ਦੇ ਨੌਜਵਾਨ ਟਰੱਕ ਡਰਾਈਵਰ ਰਿਸ਼ਭ ਸ਼ਰਮਾ ਦੀ ਮੌਤ ਹੋ ਗਈ ਹੈ। ਨੌਜਵਾਨ ਇਸ ਹਾਦਸੇ ਦੌਰਾਨ ਅੱਗ ਦੀਆਂ ਲਪਟਾਂ ਚ ਸੜ ਕੇ ਸੁਆਹ ਹੋ ਗਿਆ ਹੈ। ਰਿਸ਼ਭ ਸ਼ਰਮਾ ਕਰੀਬ 6 ਸਾਲ ਪਹਿਲਾਂ ਪੰਜਾਬ ਦੇ ਤਰਨਤਾਰਨ ਤੋਂ ਕੈਨੇਡਾ ਆਇਆ ਸੀ ਅਤੇ ਬਰੈਂਪਟਨ ਰਹਿੰਦਾ ਸੀ। ਲੰਘੇ ਮੰਗਲਵਾਰ ਉਹ ਰੋਜ਼ਾਨਾ ਵਾਂਗ ਆਪਣੇ ਕੰਮ ਤੇ ਗਿਆ ਅਤੇ ਮੋਨਟ੍ਰੀਅਲ ਜਾਂਦੇ ਸਮੇਂ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਦੋ ਟਰੱਕਾ ਵਿਚਕਾਰ ਹੋਇਆ ਹੈ।
ਕੁਲਤਰਨ ਸਿੰਘ ਪਧਿਆਣਾ

ਕੈਨੇਡਾ ‘ਚ 2 ਅੰਗਰੇਜ਼ਣਾਂ ਦੀ ਗੋਲੀਆਂ ਮਾਰ ਕੇ ਹੱਤਿਆ
ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਚਿਲਾਬੈਕ ਵਿਖੇ 50 ਸਾਲਾ ਐਰਕ ਜੌਹਨ ਸ਼ੇਸਤਲੋ ਨੇ ਦੋ ਅੰਗਰੇਜ਼ਣਾਂ ਐਂਬਰ ਕੁਲੀ (43) ਤੇ ਮਿਮੀ ਕੇਟਸ (49) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਐਂਬਰ ਦੇ ਭਰਾ ਐਰਨ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਦੇ ਡਿਪਟੀ ਕਮਿਸ਼ਨਰ ਡੇਅਨ ਮੈਕਡਾਨਲ ਨੇ ਦੱਸਿਆ ਕਿ ਪੁਲਿਸ ਨੂੰ ਚਿਲਾਬੈਕ ਦੇ 9700 ਬਲਾਕ ‘ਤੇ ਮੈਕਨਾਟ ਐਵੇਨਿਊ ਨੇੜੇ ਗੋਲੀਬਾਰੀ ਦੀ ਘਟਨਾ ਬਾਰੇ ਸੂਚਨਾ ਮਿਲੀ ਸੀ, ਪੁਲਿਸ ਤੁਰੰਤ ਜਦੋਂ ਘਟਨਾ ਸਥਾਨ ‘ਤੇ ਪੁੱਜੀ ਤਾਂ ਐਂਬਰ ਅਤੇ ਮਿਮੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੇ ਗੋਲੀਆਂ ਵੱਜੀਆਂ ਸਨ ਤੇ ਘਟਨਾ ਤੋਂ ਤਕਰੀਬਨ 17 ਕਿੱਲੋਮੀਟਰ ਦੂਰ ਪੁਲਿਸ ਨੇ ਐਰਕ ਸ਼ੇਸਤਲੋ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ | ਪੁਲਿਸ ਦਾ ਮੰਨਣਾ ਹੈ ਕਿ ਇਹ ਆਪਸ ‘ਚ ਇਕ-ਦੂਸਰੇ ਨੂੰ ਜ਼ਰੂਰ ਜਾਣਦੇ ਹੋਣਗੇ | ਦੱਸਿਆ ਜਾਂਦਾ ਹੈ ਕਿ ਐਂਬਰ ਅਤੇ ਮਿਮੀ ਆਪਸ ‘ਚ ਪੱਕੀਆਂ ਸਹੇਲੀਆਂ ਸਨ ਅਤੇ ਤਿੰਨ ਸਾਲ ਪਹਿਲਾਂ ਐਂਬਰ ਕੁਲੀ ਦੇ ਪਤੀ ਦੇ ਇਕ ਹਾਦਸੇ ‘ਚ ਮੌਤ ਹੋ ਗਈ ਸੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |