ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਰਾਜ ਬਹਾਦਰ ਨੇ ਦਿੱਤਾ ਅਸਤੀਫਾ । ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕੀਤਾ ਸੀ ਜ਼ਲੀਲ
#Faridkot #BabaFarid #MedicalUniversity #ViceChancellor #Resigned #ChetanSinghJouramajra #HealthMinister
ਬਾਬਾ ਫ਼ਰੀਦ ਮੈਡੀਕਲ ਕਾਲਜ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਸਿਹਤ ਮੰਤਰੀ ਦੇ ਕਥਿਤ ਦੁਰਵਿਵਹਾਰ ਕਾਰਨ ਡਾਕਟਰਾਂ ਵਿੱਚ ਵੀ ਭਾਰੀ ਰੋਸ ਹੈ। ਸ਼ੁੱਕਰਵਾਰ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕੇਡੀ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਹੁਣ ਐਨਾਟੋਮੀ ਵਿਭਾਗ ਦੇ ਪ੍ਰੋਫੈਸਰ ਅਤੇ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.ਜੇ.ਐਸ.ਕੁਲਾਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਵੀਸੀ ਡਾਕਟਰ ਰਾਜ ਬਹਾਦਰ ਨੇ ਮੰਤਰੀ ਦੇ ਵਿਵਹਾਰ ਤੋਂ ਦੁਖੀ ਹੋ ਕੇ ਆਪਣਾ ਅਸਤੀਫਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜ ਦਿੱਤਾ ਹੈ। ਉਨ੍ਹਾਂ ਦੇ ਸਕੱਤਰ ਓਪੀ ਚੌਧਰੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਕਈ ਹੋਰ ਡਾਕਟਰ ਅਸਤੀਫੇ ਦੀ ਤਿਆਰੀ ਕਰ ਰਹੇ ਹਨ..ਇੰਨਾ ਹੀ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਸੀਨੀਅਰ ਸਰਕਾਰੀ ਡਾਕਟਰ ਵੀ ਇਸ ਮਾਮਲੇ ਨੂੰ ਲੈ ਕੇ ਅਸਤੀਫ਼ੇ ਦੇਣ ਦੀ ਤਿਆਰੀ ਕਰ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਇਸ ਮਾਮਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਡਾਕਟਰ ਭਾਈਚਾਰਾ ਸਿਹਤ ਮੰਤਰੀ ਖ਼ਿਲਾਫ਼ ਸੰਘਰਸ਼ ਦੀ ਰੂਪ ਰੇਖਾ ਤੈਅ ਕਰ ਰਿਹਾ ਹੈ।ਸ਼ੁੱਕਰਵਾਰ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਦੌਰਾਨ ਇਕ ਵਾਰਡ ਦੇ ਨਿਰੀਖਣ ਦੌਰਾਨ ਉਸ ਨੂੰ ਬੈੱਡ ‘ਤੇ ਪਿਆ ਗੱਦਾ ਫਟਿਆ ਹੋਇਆ ਮਿਲਿਆ। ਇਸ ਮਾਮਲੇ ‘ਤੇ ਸਿਹਤ ਮੰਤਰੀ ਭੜਕ ਉੱਠੇ ਅਤੇ ਇਸ ਲਈ ਵੀਸੀ ਡਾ: ਰਾਜ ਬਹਾਦਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਉਕਤ ਗੱਦੇ ‘ਤੇ ਲੇਟਣ ਦੇ ਹੁਕਮ ਦਿੱਤੇ | ਮੰਤਰੀ ਦੀਆਂ ਗੱਲਾਂ ਸੁਣ ਕੇ ਵੀਸੀ ਭੜਕ ਗਿਆ ਪਰ ਫਿਰ ਗੱਦੇ ‘ਤੇ ਲੇਟ ਗਿਆ। ਉਥੇ ਮੌਜੂਦ ‘ਆਪ’ ਵਰਕਰਾਂ ਨੇ ਉਨ੍ਹਾਂ ਦੀ ਵੀਡੀਓ ਵੀ ਬਣਾਈ। ਜਦੋਂ ਇਹ ਵੀਡੀਓ ਬਾਹਰ ਲੋਕਾਂ ਅਤੇ ਡਾਕਟਰਾਂ ਵਿਚਕਾਰ ਪਹੁੰਚੀ ਤਾਂ ਉਨ੍ਹਾਂ ਨੇ ਡੂੰਘਾ ਗੁੱਸਾ ਜ਼ਾਹਰ ਕੀਤਾ।

ਇਸ ਵਿਵਾਦ ਨੂੰ ਲੈ ਕੇ ਸਿਆਸੀ ਪਾਰਟੀਆਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਹੀ ਭਾਜਪਾ ਨੇਤਾ ਸੁਨੀਲ ਜਾਖੜ ਨੇ ਟਵੀਟ ਕੀਤਾ ਕਿ ਡਾਕਟਰ ਰਾਜ ਬਹਾਦਰ ਪ੍ਰਤੀ ਮੰਤਰੀ ਦਾ ਵਤੀਰਾ ਸ਼ਰਮਨਾਕ ਅਤੇ ਅਸਵੀਕਾਰਨਯੋਗ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਮੰਤਰੀ ਨੂੰ ਸਮੁੱਚੇ ਡਾਕਟਰੀ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੰਤਰੀ ਤੋਂ ਦੰਗਿਆਂ ਵਰਗਾ ਵਤੀਰਾ ਕਰਨ ਦੀ ਉਮੀਦ ਨਹੀਂ ਹੈ। ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਕਿਰਪਾਲ ਸਿੰਘ ਔਲਖ ਨੇ ਵੀ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ।

ਮਸਲਾ ਫੋਕੀ ਵਾਹੋ-ਵਾਹੀ ਦਾਃ ਬਾਰਵੀਂ ਪਾਸ ਮੰਤਰੀ ਨੇ ਵਾਈਸ ਚਾਂਸਲਰ ਨੂੰ ਬੇਇੱਜ਼ਤ ਕਰ ਅਸਤੀਫ਼ੇ ਲਈ ਮਜਬੂਰ ਕਰ ਦਿੱਤਾ। VC ਕਿਸੇ ਵੀ ਸੰਸਥਾ ਦਾ ਮੁੱਖੀ ਹੁੰਦਾ ਹੈ। ਉਸ ਸੰਸਥਾ ਦਾ ਸਿੰਬਲ ਹੁੰਦਾ ਹੈ ਉਸ ਸੰਸਥਾ ਨੂੰ ਬਨਾਉਣ ,ਖੜਾ ਕਰਨ ਵਿੱਚ ਹਜਾਰਾਂ ਲੋਕਾਂ ਦੀ ਮਿਹਨਤ ਅਤੇ ਖੂਨ ਲੱਗਿਆ ਹੁੰਦਾ ਹੈ ।ਰਾਜ ਬਹਾਦਰ ਹੁਰੀਂ ਮਾੜੇ ਪ੍ਰਬੰਧਕ ਹੋ ਸਕਦੇ ਹਨ ਪਰ ਇੱਕ ਡਾਕਟਰ ਵੱਜੋੰ ਸਪਾਈਨ ਦੇ ਉਹ ਬਹੁਤ ਵੱਡੇ ਡਾਕਟਰਾਂ ਵਿੱਚੋਂ ਹਨ ਅਤੇ ਉਹਨਾਂ ਦੀ ਇੱਜਤ ਅਤੇ ਸ਼ੋਹਰਤ ਹੈ। ਉਹਨਾਂ ਦੀ ਕੈਮਰਿਆਂ ਸਾਹਮਣੇ ਕੀਤੀ ਬੇਇੱਜਤੀ ਇੱਕ ਵੱਕਾਰੀ ਪੇਸ਼ੇ ਦੀ ਬੇਇੱਜਤੀ ਹੈ ।ਜੇ ਸੰਸਥਾ ਅੱਜ ਨਿਘਾਰ ਤੇ ਹੈ ਤਾਂ ਉਸ ਦੇ ਬਹੁਤ ਕਾਰਨ ਹੁੰਦੇ ਹਨ। ਪੈਸਾ,ਸਟਾਫ,ਪ੍ਰਬੰਧ ਦੀ ਕਮੀ,ਸਿਆਸੀ ਦੱਖਲਅੰਦਾਜੀ ਜਾਂ ਸਿਆਸੀ ਉਦਾਸੀਨਤਾ ..ਸੰਸਥਾ ਦੇ ਮੁੱਖੀ ਨੂੰ ਸਸਤੀ ਸ਼ੋਹਰਤ ਲਈ “ਮੈਚ ਦਾ ਮੁਜਰਿਮ “ ਬਨਾਉਣਾ ਬਹੁਤ ਸੌਖਾ ਹੈ ,ਪਰ ਕੀ ਇਸ ਤਰਾ ਦੇ ਵਿਵਹਾਰ ਨਾਲ ਸੰਸਥਾ ਦਾ ਵੱਕਾਰ ਨਹੀਂ ਢਿੱਗਦਾ । ਕੱਲ ਨੂੰ ਉਸ ਸੰਸਥਾ ਦੇ ਮੁੱਖੀ ਦੀ ਆਪਣੇ ਸਟਾਫ ਵਿੱਚ ਕੀ ਇੱਜਤ ਰਹਿ ਜਾਵੇਗੀ ? ਉਹਨਾਂ ਲੱਖਾਂ ਲੋਕਾਂ ਨਾਲ ਧੱਕਾ ਨਹੀਂ ਜਿੱਨਾ ਦੇ ਖੂਨ ਪਸੀਨੇ ਨਾਲ ਉਹ ਸੰਸਥਾ ਬਣੀ ਹੁੰਦੀ ਹੈ । ਕੀ ਹੋਰ ਕੋਈ ਤਰੀਕਾ ਨਹੀੰ ,ਸੰਸਥਾਂਵਾਂ ਅਤੇ ਉਹਨਾਂ ਦੇ ਮੁਖੀਆਂ ਦੀ ਜੁੱਮੀਵਾਰੀ ਤੈਹ ਕਰਨ ਲਈ ।ਕੀ 11 -12 ਡਾਕਟਰ mlas ਵਾਲ਼ੀ ਪਾਰਟੀ ਵਿੱਚ 12 ਪੜਿਆ ਹੀ ਸਿਹਤ ਸੰਸਥਾਵਾਂ ਕਿੰਵੇ ਚੱਲਾਈਆਂ ਜਾਣ ਬਾਰੇ ਅੰਤਮ ਸੱਚ ਹੈ ?ਹੁਣ ਉਸ ਸੰਸਥਾ ਵਿੱਚ ਲੋਕਾਂ ਦਾ ਵਿਸ਼ਵਾਸ਼ ਰਹੇਗਾ ? ਕੀ ਮੁੱਹਲਾ ਕਲੀਨਿਕ ਬਾਬਾ ਫਰੀਦ ਯੂਨੀਵਰਸਟੀ ਦੀ ਥਾਂ ਲੈ ਸੱਕਦਾ ? ਕੀ ਮੰਤਰੀ ਦੀ ਹਿੰਮਤ ਹੈ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਇਹ ਹਰਕਤ ਕਰੇ ? ਕੀ ਕੱਲ ਨੂੰ ਭੀੜਾਂ ਮੰਤਰੀ ਦੇ ਇਸ ਤਰਾਂ ਦੇ ਕਾਰਿਆਂ ਤੋਂ ਉਤਸ਼ਾਹਿਤ ਹੋਕੇ ਪਿੰਡਾਂ ਵਿੱਚ ਮਾਸਟਰਾਂ ਅਤੇ ਡਾਕਟਰਾਂ ਦੇ ਗੱਲਮਿਆਂ ਵਿੱਚ ਹੱਥ ਨਹੀ ਪਾਉਣਗੀਆਂ ? ਪਿਛਲੇ ਸਾਲ ਪੰਜਾਬੀ ਯੂਨੀਵਰਸਟੀ ਦੇ VC ਦੀ ਬੇਇੱਜਤੀ ਇੱਕ ਕਾਂਗਰਸੀ MLA ਨੇ ਕੀਤੀ ਸੀ ? ਕੀ ਉਹ ਵੀ ਜਾਇਜ ਸੀ ? ਸੰਸਥਾਵਾਂ ਖੜੀਆਂ ਕਰਨ ਨੂੰ ਵੱਰੇ ਲੱਗ ਜਾਂਦੇ ਹਨ,ਸੁੱਟਣ ਨੂੰ ਬਾਹਲਾ ਟਾਇਮ ਨਹੀਂ ਲੱਗਦਾ ।
#harjeshwar

‘ਰਾਜ ਨੇਤਾ ਦਾ ਫ਼ਰਜ਼ ਸਤਿਕਾਰ ਦੇਣਾ ਹੈ ਨਾ ਕਿ ਬੇਇੱਜ਼ਤ ਕਰਨਾ’ ਮੰਤਰੀ ਫੌਜਾ ਸਿੰਘ ਸਰਾਰੀ ਦੀ ਮੰਤਰੀ ਜੌੜਾਮਾਜਰਾ ਨੂੰ ਨਸੀਹਤ ! #FaujaSinghSarari #AAP #CabinetMinister #chetansinghjouramajra