ਐਬਟਸਫੋਰਡ, ਬ੍ਰਿਟਿਸ਼ ਕੋਲੰਬੀਆ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਵਿਖੇ ਲੰਘੇ ਵੀਰਵਾਰ ਸ਼ਾਮੀ ਪੌਣੇ ਪੰਜ ਵਜੇ ਵਾਪਰੇ ਹਾਦਸੇ ਚ 45 ਸਾਲਾਂ ਦੀ ਕਮਲਜੀਤ ਸੰਧੂ ਦੀ ਹੋਈ ਮੌਤ ਦੇ ਸਿਲਸਲੇ ਚ ਉਸਦੇ 48 ਸਾਲਾਂ ਦੇ ਪਤੀ ਇੰਦਰਜੀਤ ਸੰਧੂ ਖਿਲਾਫ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦੀ ਟੀਮ ਜਦੋ 2900-Block Eastview Street ਵਿਖੇ ਇੱਕ ਰਿਹਾਇਸ਼ ਤੇ ਪਹੁੰਚੀ ਤਾਂ ਉਸ ਸਮੇਂ ਕਮਲਜੀਤ ਸੰਧੂ ਗੰਭੀਰ ਹਾਲਤ ਚ ਜਖਮੀ ਸੀ, ਪੈਰਾਮੈਡੀਕਲ ਟੀਮ ਵੱਲੋ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾ ਕੀਤੀਆ ਗਈਆ ਸਨ ਪਰ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਇਨਵੈਸਟੀਗੇਸ਼ਨ ਟੀਮ (IHIT) ਵੱਲੋ ਸਥਾਨਕ ਪੁਲਿਸ ਨਾਲ ਕੀਤੀ ਜਾਂਚ ਤੋਂ ਬਾਅਦ ਮ੍ਰਿਤਕ ਦੇ ਪਤੀ ਇੰਦਰਜੀਤ ਸੰਧੂ(48) ਉਪਰ ਕਤਲ ਦੇ ਪਹਿਲੇ ਦਰਜੇ ਦੇ ਦੋਸ਼ ਲਗਾਏ ਗਏ ਹਨ। ਦੋਵਾਂ ਦੇ ਮਗਰ 16 ਅਤੇ 21 ਸਾਲਾਂ ਦੇ ਬੱਚੇ ਵੀ ਹਨ ਜੋ ਇਸ ਸਮੇਂ ਰਿਸ਼ਤੇਦਾਰਾ ਕੋਲ ਹਨ। ਦੱਸਣਯੋਗ ਹੈ ਕਿ ਕੈਨੇਡਾ ਵਰਗੇ ਸੁਪਨਿਆਂ ਦੇ ਮੁਲਕ ਚ ਪਹੁੰਚਣ ਤੋਂ ਬਾਅਦ ਵੀ ਘਰਾਂ ਦੇ ਕਲੇਸ਼ ਖਤਮ ਨਹੀ ਹੋ ਰਹੇ ਹਨ ਅਤੇ ਇੰਨਾ ਝਗੜਿਆ ਕਾਰਨ ਕੋਰਟ ਕੇਸਾ ਚ ਖੱਜਲ ਖੁਆਰ ਹੋਣ ਵਾਲਿਆ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਖਮਿਆਜ਼ਾ ਅੰਤ ਬੱਚਿਆ ਨੂੰ ਭੁਗਤਨਾ ਪੈ ਰਿਹਾ ਹੈ।
ਕੁਲਤਰਨ ਸਿੰਘ ਪਧਿਆਣਾ