‘CM ਮਾਨ ਮੇਰੀ ਸੁਰੱਖਿਆ ਦੇ ਕਰਨ ਪੁਖ਼ਤਾ ਪ੍ਰਬੰਧ, ਮੈਨੂੰ ਦੇਣ ਬੂਲਟ ਪਰੂਫ਼ ਗੱਡੀ’, ਅੱਗੋਂ CM ਮਾਨ ਦਾ ਜਵਾਬ ਸੁਣ ਭੜਕੇ ਸ਼ਿਵ ਸੈਨਾ ਆਗੂ, ਸੁਣੋ ਕੀ ਕਿਹਾ
#ShivSena #Leader #PunjabCM Bhagwant Mann #gansters


ਪੰਜਾਬ ਵਿਚ ਸ਼ਿਵ ਸੈਨਾ ਹਿੰਦੂ ਅੱਤਵਾਦ ਦਾ ਚਿਹਰਾ ਹੈ। ਜਿਸ ਨੂੰ ਪੰਜਾਬੀ ਹਿੰਦੂ ਭਾਈਚਾਰਾ ਹੀ ਪ੍ਰਵਾਨ ਨਹੀੰ ਕਰਦਾ। ਸ਼ਿਵ ਸੈਨਾ ਪਾਤੜਾਂ ਤੋੰ ਲੰਘਣ ਵਾਲੇ ਮੁਸਲਮਾਨ ਡਰੈਵਰਾਂ ਨੂੰ ਜਬਰੀ ਗੋਹਾ ਖਵਾਉਣ, ਉਨਾਂ ਦੇ ਮੂੰਹ ਚ ਮੂਤਣ ਤੇ ਹੱਗਣ ਵਰਗਾ ਅੱਤਵਾਦ ਫੈਲਾ ਰਹੀ ਹੈ। ਜਿਸ ਦੀਆਂ ਵੀਡਿਉ ਸੋਸ਼ਲ ਮੀਡੀਏ ‘ਤੇ ਆਮ ਨੇ। ਸਿੱਖਾਂ ਨਾਲ ਢਿੱਡ ਅੜੀਆਂ ਲੈ ਕੇ ਇਹਨਾਂ ਦੇ ਫਗਵਾੜੇ, ਅੰਮ੍ਰਿਤਸਰ ਸਾਹਿਬ ਤੇ ਪਟਿਆਲੇ ‘ਚ ਕਈ ਕਲੇਸ਼ ਹੋਏ ਹਨ। ਅਕਾਲੀ ਦਲ ਵੱਲੋੰ ਐਲਾਨੇ ਗਏ ਵੀਹਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਦੀ ਤਸਵੀਰ ਸਾੜਨ, 6 ਜੂਨ ਨੂੰ ਲੱਡੂ ਵੰਡਣ, ਅਕਾਲ ਤਖਤ ‘ਤੇ ਹਮਲੇ ‘ਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਹੀਰੋ ਗਰਦਾਨਦੇ ਪੋਸਟਰਾਂ ਨਾਲ ਹਿੰਦੂ ਸਿੱਖ ‘ਚ ਫਿਤਨਾ ਕਰਨ ਦਾ ਕੰਮ ਸ਼ਿਵ ਸ਼ੈਨਾ ਦੀ ਨਿੱਤ ਦੀ ਕਰਤੂਤ ਹੈ।

ਪੰਜਾਬ ਦਾ ਆਮ ਹਿੰਦੂ-ਸਿੱਖ ਏਨਾ ਦੀ ਅਸਲੀਅਤ ਨੂੰ ਜਾਣਦਾ ਹੈ। ਸ਼ਿਵ ਸੈਨਾ ਦੇ ਲਗਭਗ ਸਾਰੇ ਆਗੂ ਆਪਣੇ ਆਪ ਤੇ ਜਾਹਲੀ ਹਮਲੇ ਕਰਵਾ ਕੇ ਸਰਕਾਰੀ ਸੁਰੱਖਿਆ ਲਈ ਬੈਠੇ ਨੇ। ਕੁਝ ਮਾਮਲਿਆਂ ‘ਚ ਪੁਲਿਸ ਨੇ ਸਿੱਖ ਨੌਜਵਾਨਾਂ ਤੇ ਅੰਨਾ ਤਸ਼ੱਦਦ ਕੀਤਾ, ਪਰ ਬਾਅਦ ‘ਚ ਪਤਾ ਲੱਗਾ ਕਿ ਹਮਲਾ ਤਾਂ ਸ਼ਿਵ ਸੈਨਾ ਆਗੂ ਨੇ ਆਪ ਹੀ ਕਰਵਾਇਆ ਸੀ।

ਅਕਾਲੀ ਦਲ ਦਾ ਸ਼ਿਵ ਸ਼ੈਨਾ ਨਾਲ ਗੱਠਜੋੜ ਹੈਰਾਨੀਕੁੰਨ ਤਾਂ ਹੈ ਈ ਅਕਾਲੀ ਦਲ ਦੀ ਹੋੰਦ ਹਸਤੀ ਲਈ ਫਨਾਹਕੁੰਨ ਵੀ ਹੈ। ਸ਼ਿਵ ਸੈਨਾ ਨਾਲ ਤਾਂ ਅੱਜ ਤੱਕ ਭਾਜਪਾ ਵਾਲੇ ਗੱਠਜੋੜ ਨਹੀੰ ਕਰਦੇ ਕਿ ਸੁਧੀਰ ਸੂਰੀ ਤੇ ਨਿਸ਼ਾਂਤ ਸ਼ਰਮਾ ਵਰਗੇ ਪਤਾ ਨਹੀਂ ਕਿਹੜੇ ਵੇਲੇ ਕੀ ਚਵਲ ਮਾਰ ਦੇਣ।

ਪਰ ਇਸ ਨਵੇਂ ਬਣੇ ਗੱਠਜੋੜ ਤੋਂ ਲੱਗਦਾ ਕਿ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਦੀ ਉਹ ਭਵਿੱਖਬਾਣੀ ਸੱਚ ਕਰਨ ਤੁਰਿਆ ਹੋਇਆ ਕਿ “ਅਕਾਲੀ ਦਲ ਨੂੰ ਖਤਮ ਕਰਨ ਲਈ ਸੁਖਬੀਰ ਹੀ ਕਾਫੀ ਹੈ”। ਸ਼ਿਵ ਸੈਨਾ ਦਾ ਪੰਜਾਬ ‘ਚ ਕੋਈ ਅਧਾਰ ਨਹੀਂ। ਹਿੰਦੂ ਦੁਕਾਨਦਾਰ ਡਰ ਕੇ ਯੂਪੀ ਬਿਹਾਰ ਦੇ ਇਨ੍ਹਾਂ ਛੁਟ-ਭਈਆਂ ਨੂੰ ਫੰਡ ਜ਼ਰੂਰ ਦਿੰਦੇ ਆ। ਪਰ ਵੋਟਾਂ ਤਾਂ ਕਦੇ ਵੀ ਨਹੀਂ ਪਾਉਂਦੇ।

ਅਕਾਲੀ ਦਲ ਦੀ ਇਸ ਕਰਤੂਤ ਨਾਲ ਪੰਜਾਬ ਦਾ ਹਿੰਦੂ ਸ਼ਹਿਰੀ ਬਾਦਲ ਦਲ ਨੂੰ ਵੋਟ ਨਹੀੰ ਪਾਏਗਾ। ਸਿੱਖ ਤਾਂ ਪਹਿਲਾਂ ਹੀ ਅਕਾਲੀ ਦਲ ਨੂੰ ਬੇਅਦਬੀਆਂ ਤੇ ਸਿੱਖ ਜਵਾਨੀ ਦੇ ਕਾਤਲ ਮੰਨਦੇ ਹਨ। ਮੁਸਲਮਾਨਾਂ ਨੂੰ ਵੀ ਪਤਾ ਲੱਗ ਜਾਣਾ ਕਿ ਹੁਣ ਅਕਾਲੀ ਦਲ ਦਾ ਨਾਹਰਾ ਏ, “ਜਬ ਮੁੱਲੇ ਕਾਟੇ ਜਾਂਏਗੇ ਤੋ ਰਾਮ ਰਾਮ ਚਿਲਾਏੰਗੇ”

ਸ਼ਿਵ ਸੈਨਾ ਵਾਲੇ ਸੂਰੀ ‘ਤੇ ਕਿਸ ਨੇ ਕੀਤਾ ਹਮਲਾ ? ਪੁਲਿਸ ਤੋਂ ਮੰਗ ਰਿਹਾ ਸਖਤ Security, ਵਿਖਾਏ ਸਾਰੇ ਸਬੂਤ !