ਸ਼ਿਵ ਸੈਨਾ ਨੇਤਾ ਟਰੈਵਲ ਏਜੰਟ ਨਿਤੀਸ਼ ਘਈ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵਿਚਾਲੇ ਪੁਲਿਸ ਕਮਿਸ਼ਨਰ ਦਫ਼ਤਰ ‘ਚ ਜ਼ੋਰਦਾਰ ਝੜਪ

ਲੁਧਿਆਣਾ- ਸਥਾਨਕ ਪੁਲਿਸ ਕਮਿਸ਼ਨਰ ਦਫ਼ਤਰ ‘ਚ ਪੁਲਿਸ ਦੀ ਮੌਜੂਦਗੀ ਵਿਚ ਟਰੈਵਲ ਏਜੰਟ ਨਿਤੀਸ਼ ਘਈ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਨਿਤੀਸ਼ ਘਈ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਜ਼ੋਰਦਾਰ ਝੜਪ ਕਾਰਨ ਉੱਥੇ ਸਥਿਤੀ ਤਣਾਅਪੂਰਨ ਬਣ ਗਈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸ਼ਿਵ ਸੈਨਾ ਆਗੂ ਸੰਜੀਵ ਟੰਡਨ ਕਰ ਰਹੇ ਸਨ।

ਭੋਲੇ-ਭਾਲੇ ਲੋਕਾਂ ਨੂੰ ਪਰਦੇਸਾਂ ਵਿਚ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਦੇ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਖ਼ਾਸ ਮੁਹਿੰਮ ਚਲਾਈ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਲੁਧਿਆਣਾ ਪੁਲਿਸ ਨੇ 56 ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਦਿਆਂ 29 ਮੁਕੱਦਮੇ ਦਰਜ ਕੀਤੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿਚ ਫਰਜ਼ੀ ਟਰੈਵਲ ਏਜੰਟ ਮੱਕੜਜਾਲ ਫੈਲਾ ਕੇ ਬੈਠੇ ਹੋਏ ਹਨ। ਇਹ ਲੋਕ ਭੋਲੇ-ਭਾਲੇ ਸ਼ਹਿਰੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗ ਰਹੇ ਹਨ। ਇਸ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਲੁਧਿਆਣਾ ਪੁਲਿਸ ਨੇ 26 ਟੀਮਾਂ ਦਾ ਗਠਨ ਕਰ ਕੇ ਜੁਆਇੰਟ ਆਪ੍ਰਰੇਸ਼ਨ ਸ਼ੁਰੂ ਕੀਤਾ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ ਪਿਛਲੇ ਤਿੰਨ ਦਿਨਾਂ ਦੇ ਅੰਦਰ ਲੁਧਿਆਣਾ ਪੁਲਿਸ ਨੇ ਧੋਖਾਧੜੀ, ਇਮੀਗ੍ਰੇਸ਼ਨ ਐਕਟ ਤੇ ਹਿਊਮਨ ਸਮੱਗਲਿੰਗ ਦੇ 29 ਮੁਕੱਦਮੇ ਦਰਜ ਕਰਕੇ 56 ਟ੍ਰੈਵਲ ਏਜੰਟਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਮੁਤਾਬਕ 31 ਦਸੰਬਰ ਨੂੰ ਥਾਣਾ ਡਵੀਜ਼ਨ ਨੰਬਰ 2 ਵਿਚ ਟਰੈਵਲ ਏਜੰਟ ਵਤਨ ਅਰੋੜਾ ਲੱਕੀ,ਥਾਣਾ ਸਦਰ ਵਿਚ ਨਰਿੰਦਰ ਸਿੰਘ, ਥਾਣਾ ਡਾਬਾ ਵਿਚ ਪਿ੍ਰੰਸ ਸ੍ਰੀਵਾਸਤਵ, ਸੁਸ਼ੀਲ ਕੁਮਾਰ, ਰਾਜਪ੍ਰਰੀਤ ਕੌਰ, ਮਨਦੀਪ ਸਿੰਘ ਅਤੇ ਪਿ੍ਰਆ, ਡਵੀਜ਼ਨ ਨੰਬਰ ਪੰਜ ਵਿਚ ਗੁਰਵਿੰਦਰ ਸਿੰਘ ਉਰਫ ਮੋਹਿਤ ਸ਼ਰਮਾ, ਰੁਪਿੰਦਰ ਗਰਚਾ, 1 ਜਨਵਰੀ ਨੂੰ ਥਾਣਾ ਡਵੀਜ਼ਨ ਨੰਬਰ ਪੰਜ ਵਿਚ ਜਸਵਿੰਦਰ ਸਿੰਘ ਰਾਜਾ, ਅਰੁਣ ਕੁਮਾਰ ਗੁਪਤਾ, ਚੰਦਨ ਰਾਮ, ਗਗਨਦੀਪ ਸਿੰਘ, ਕਮਲਦੀਪ ਕੌਰ, ਥਾਣਾ ਫੋਕਲ ਪੁਆਇੰਟ ਵਿਚ ਸ਼ੰਕਰ ਉਰਫ ਜਤਿਨ, ਰਾਜਬੀਰ ਅਮਨ, ਥਾਣਾ ਜਮਾਲਪੁਰ ਵਿੱਚ ਰਮਿੰਦਰ ਦੀਪ ਸਿੰਘ, ਥਾਣਾ ਮਾਡਲ ਟਾਊਨ ਵਿਚ ਰਮਿੰਦਰ ਸਿੰਘ, ਸਲੋਨੀ ਸਲੂਜਾ, ਕੀਮਤੀ ਲਾਲ, ਗੌਤਮ ਅਰੋੜਾ ਨਾਮਜ਼ਦ ਕੀਤੇ ਸਨ। ਇਸੇ ਤਰ੍ਹਾਂ 2 ਜਨਵਰੀ ਨੂੰ ਥਾਣਾ ਮਾਡਲ ਟਾਊਨ ਵਿਚ ਰਘਬੀਰ ਸਿੰਘ ਸੋਨੂੰ, ਰਵਿੰਦਰ ਕੌਰ ਰੋਮਾ, ਥਾਣਾ ਸਰਾਭਾ ਨਗਰ ਵਿਚ ਅਸ਼ੋਕ ਠਾਕੁਰ, ਥਾਣਾ ਡਵੀਜ਼ਨ ਨੰਬਰ 6 ਵਿਚ ਰਮਨਿੰਦਰ ਸਿੰਘ, ਸਲੋਨੀ ਸਲੂਜਾ, ਦੰਗਲ ਸਿੰਘ ਨਾਮਜ਼ਦ ਕੀਤੇ। ਥਾਣਾ ਹੈਬੋਵਾਲ ਵਿੱਚ ਵਿਨੋਦ ਕੁਮਾਰ, ਬਿਲਾਲ ਸ਼ੇਖ, ਅਮੀਰ, ਅਨਿਲ ਕੁਮਾਰ, ਆਯੂਸ਼ ਅਰਾਨ, ਸਦਾਨੰਦ ਥਾਣਾ ਬਸਤੀ ਜੋਧੇਵਾਲ ਵਿਚ ਗੁਰਚਰਨ ਸਿੰਘ, ਬੇਅੰਤ ਕੁਮਾਰ, ਰਾਜਾ, ਲੱਕੀ ਥਾਣਾ ਡਵੀਜ਼ਨ ਨੰਬਰ 8 ਵਿਚ ਮੈਡਮ ਗਿੱਲ, ਲਵਲੀ ਰਾਣਾ, ਲਖਬੀਰ ਸਿੰਘ, ਸਿਮਰਨਜੀਤ ਸਿੰਘ, ਬੀਐੱਸ ਸੰਧੂ ਥਾਣਾ ਡਵੀਜ਼ਨ ਨੰਬਰ 7 ਵਿਚ ਗਣਪਤ ਨਿਤੀਸ਼ ਘਈ ਪ੍ਰਰੀਤ, ਕਾਜਲ ਰਾਹੁਲ, ਰਾਹੁਲ, ਹਰਪ੍ਰਰੀਤ ਸਿੰਘ ਥਾਣਾ ਮੇਹਰਬਾਨ ਵਿਚ ਗੁਰਪ੍ਰਰੀਤ ਸਿੰਘ ਉਰਫ ਜੀਐੱਸ ਸਹਿਗਲ, ਪ੍ਰਭਦਿਆਲ ਸਿੰਘ ਤੇ ਥਾਣਾ ਡੇਹਲੋਂ ਵਿੱਚ ਬਿਕਰਮਜੀਤ ਸਿੰਘ ਦੇ ਸਮੇਤ 2 ਅਣਪਛਾਤੇ ਟਰੈਵਲ ਏਜੰਟਾਂ ਦੇ ਖਿਲਾਫ 29 ਮੁਕੱਦਮੇ ਦਰਜ ਕੀਤੇ ਗਏ ਹਨ।

ਲੋਕਾਂ ਨੇ ਟਰੈਵਲ ਏਜੰਟ ਨਿਤੀਸ਼ ਘਈ ਦੇ ਖਿਲਾਫ ਕੀਤਾ ਪ੍ਰਦਰਸ਼ਨ, ਘਈ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਉੱਠੀ ਮੰਗ

ਟਰੈਵਲ ਏਜੰਟ ਨਿਤੀਸ਼ ਘਈ ਦੇ ਪਰਿਵਾਰਕ ਮੈਂਬਰ ਅਤੇ ਸ਼ਿਵ ਸੈਨਾ ਆਗੂ ਹੋਏ ਆਮੋ ਸਾਹਮਣੇ, ਪਹੁੰਚੇ ਸੀ ਪੁਲਿਸ ਕਮਿਸ਼ਨਰ ਦਫ਼ਤਰ