ਆਪਣੇ ਪਤੀ ਨੂੰ ਤਲਾਕ ਦੇਵੇਗੀ ਜੋਤੀ ਨੂਰਾਂ – ਗਾਇਕ ਜੋਤੀ ਨੂਰਾਂ ਨੇ ਪਤੀ ਤੋਂ ਦੁੱਖੀ ਹੋ ਤਲਾਕ ਲੈਣ ਦਾ ਕੀਤਾ ਫੈਸਲਾ, ਤੰਗ-ਪ੍ਰੇਸ਼ਾਨ ਕਰਨ ਤੇ ਕੁੱਟਮਾਰ ਦੇ ਲਾਏ ਦੋਸ਼ -ਗਾਇਕ ਜੋਤੀ ਨੂਰਾਂ ਨੇ ਪਤੀ ਤੋਂ ਦੁੱਖੀ ਹੋ ਤਲਾਕ ਲੈਣ ਦਾ ਕੀਤਾ ਫੈਸਲਾ #JyotiNooran #Sufi #PunjabiSinger #Divorce

ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕ ਜੋਤੀ ਨੂਰਾਂ ਨੇ ਆਪਣੇ ਪਤੀ ਤੋਂ ਤੰਗ ਹੋ ਕੇ ਤਲਾਕ ਲੈਣ ਦਾ ਫੈਸਲਾ ਲਿਆ ਹੈ। ਇਸ ਮੁਤਾਬਕ ਉਨ੍ਹਾਂ ਵੱਲੋਂ ਅੱਜ ਜਲੰਧਰ ਦੇ ਪ੍ਰੈੱਸ ਕਲੱਬ ’ਚ ਪ੍ਰੈੱਸ ਵਾਰਤਾ ਕੀਤੀ ਗਈ। ਜੋਤੀ ਨੂਰਾਂ ਦਾ ਵਿਆਹ 2014 ਦੇ ਸਤੰਬਰ ਮਹੀਨੇ ’ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ। ਇਸ ਬਾਰੇ ਜੋਤੀ ਨੂਰਾਂ ਨੇ ਦੱਸਿਆ ਕਿ ਮੈਂ ਪਿਆਰ-ਮੁਹੱਬਤ ਦੇ ਨਾਲ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ ਮਿਤੀ 02.08.2014 ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਰ, ਮਲੋਆ, ਚੰਡੀਗੜ੍ਹ ’ਚ ਵਿਆਹ ਕਰਵਾਇਆ ਸੀ ਤੇ ਮੇਰੇ ਮਾਂ-ਬਾਪ ਇਸ ਵਿਆਹ ਤੋਂ ਸਹਿਮਤ ਨਹੀਂ ਸਨ ਤੇ ਫਿਰ ਮੈਂ ਮਾਣਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ’ਚ ਕੇਸ ਦਾਇਰ ਕਰਕੇ ਆਪਣੀ ਜ਼ਿੰਦਗੀ ਤੇ ਮਾਲ ਦੀ ਸੁਰੱਖਿਆ ਲਈ ਸੀ।

ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਮਾਰਦਾ-ਕੁੱਟਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਤੇ ਪੈਸੇ ਤੈਅ ਕਰਦਾ ਸੀ।

ਹੁਣ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਮੇਰੀ ਜਾਨ ਨੂੰ ਖ਼ਤਰਾ ਪੈ ਗਿਆ ਤੇ ਮੈਂ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ, ਜਿਸ ਦੀ ਅਗਲੀ ਤਾਰੀਖ 11.10.2022 ਹੈ ਤੇ ਉਕਤ ਕੇਸ ਬਾਅਦਾਲਤ ਸ਼੍ਰੀਮਤੀ ਤ੍ਰਿਪਤਜੋਤ ਕੌਰ ਜੀ ਦੀ ਅਦਾਲਤ ’ਚ ਚੱਲਦਾ ਹੈ ਤੇ ਮੈਂ ਆਪਣੇ ਪਤੀ ਦੇ ਖ਼ਿਲਾਫ਼ ਐੱਸ. ਐੱਸ. ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਤੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ।