UAPA ਐਕਟ ਅਧੀਨ ਜੇਲ ਵਿੱਚ ਨਜਰਬੰਦ ਸਿੱਖ ਨੌਜਵਾਨ ਮਲਕੀਤ ਸਿੰਘ ਦੀ ਜੇਲ ਅੰਦਰ ਮੌਤ
ਬੀਤੇ ਕਲ UAPA ਐਕਟ ਅਧੀਨ ਸਾਲ 2019 ਤੋਂ ਜੇਲ ਵਿੱਚ ਨਜਰਬੰਦ ਸਿੱਖ ਨੌਜਵਾਨ ਮਲਕੀਤ ਸਿੰਘ ਦੀ ਜੇਲ ਅੰਦਰ ਮੌਤ ਹੋ ਜਾਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕੇ ਪੁਲਿਸ ਨੇ ਕੋਰਟ ਨੂੰ ਝੂਠ ਬੋਲਿਆ ਸੀ, ਕਿ ਉਹ ਮਲਕੀਤ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਲਿਜਾ ਰਹੇ ਹਨ।
ਪਰ ਉਹਨਾਂ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਉਸਨੂੰ ਹਸਪਤਾਲ ਨਹੀਂ ਭੇਜਿਆ ਸਗੋਂ ਜੇਲ ਦੀ ਡਿਉੜੀ ਅੰਦਰ ਘਟ ਗਾਰਦ ਹੋਣ ਦਾ ਬਹਾਨਾਂ ਬਣਾ ਕੇ ਰੱਖ ਲਿਆ।
ਜਿਸਦੇ ਕਾਰਨ ਮੌਕੇ ਤੇ ਸਹੀ ਇਲਾਜ ਨਾਂ ਮਿਲਣ ਕਾਰਨ ਉਸਦੀ ਮੌਤ ਹੋ ਗਈ। ਵਕੀਲ ਨੇ ਦਸਿਆ, ਕਿ ਇਸ ਤੋਂ ਪਹਿਲਾਂ ਵੀ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਅਣਗਹਿਲੀ ਅਤੇ ਟਾਰਚਰ ਕਾਰਨ ਜੇਲਾਂ ਵਿੱਚ ਬੰਦ ਕੁਝ ਸਿੱਖ ਰਾਜਸੀ ਕੈਦੀਆਂ ਦੀ ਮੌਤ ਹੋ ਚੁੱਕੀ ਹੈ।