ਲਖੀਮਪੁਰ ਦਾ ਦਰਦ ਪੰਜਾਬ ਅਤੇ ਹਰਿਆਣੇ ਪਹੁੰਚ ਗਿਆ।


ਇਹ ਦਰਦ ਪੰਜਾਬ ਅਤੇ ਹਰਿਆਣੇ ਤੱਕ ਸੀਮਿਤ ਨਹੀਂ ਰਿਹਾ, ਸਗੋਂ ਦੁਨੀਆ ਦੇ ਹਰ ਉਸ ਕੋਨੇ ਵਿੱਚ ਮਹਿਸੂਸ ਕੀਤਾ ਗਿਆ ਜਿੱਥੇ ਸਾਡੇ ਭਾਈਚਾਰੇ ਦੇ ਲੋਕ ਰਹਿੰਦੇ ਹਨ। ਕੱਲ ਬਹੁਤ ਲੋਕ ਰੋਏ ਹਨ। ਤੜਕੇ ਦਿੱਲੀੳ ਲਖੀਮਪੁਰ ਜਾਂਦੇ ਹੋਏ ਗਾਜੀਪੁਰ ਬਾਰਡਰ ਆਖ਼ਰੀ ਜਗਾ ਸੀ ਜਿੱਥੇ ਕਿਸਾਨ ਝੰਡੀਆਂ ਦਿਖੀਆਂ। ਜਿੱਥੇ ਬੈਠੇ ਲੋਕਾ ਨੂੰ ਆਪਣੇ ਸਾਥੀਆਂ ਦੇ ਮਾਰੇ ਜਾਣ ਦਾ ਗਮ ਹੈ, ਗ਼ੁੱਸਾ ਹੈ।

ਉਸਤੋਂ ਅੱਗੇ ਕਿਸੇ ਨੂੰ ਕੋਈ ਗਮ ਨਹੀਂ ਦਿਖ ਰਿਹਾ। ਜਾਟ ਏਰੀਏ ਵਿੱਚ ਬਹੁਤ ਦੁੱਖ ਹੈ। ਪਰ ਯੂ.ਪੀ. ਵਿੱਚ ਇੱਥੇ ਸੜਕਾਂ ਦੇ ਕੰਢੇ ਖੜ੍ਹ ਕੇ ਕੋਈ ਕਿਸਾਨਾਂ ਦੇ ਲਈ ਹਾਂ ਦਾ ਨਾਹਰਾ ਨਹੀਂ ਮਾਰ ਰਿਹਾ, ਕੋਈ ਦੁੱਖ ਨਹੀਂ ਪ੍ਰਗਟਾ ਰਿਹਾ। ਕੋਈ ਵਿਰੋਧ ਨਹੀਂ ਕਰ ਰਿਹਾ।

ਅਮਰੀਕਾ ਵਿੱਚ ਜਦੋਂ ਇੱਕ ਜੌਰਜ ਫਲਾਇਡ ਦੀ ਹੱਤਿਆ ਹੁੰਦੀ ਹੈ, ਪੂਰਾ ਅਮਰੀਕਾ ਸੜਕਾਂ ਤੇ ਆ ਜਾਂਦਾ ਹੈ ਉਸ ਲਈ ਨਿਆਂ ਮੰਗਣ। ਗੋਰਿਆਂ ਦੇ ਜਵਾਕ ਕਾਲੇ ਬੰਦੇ ਲਈ ਨਿਆਂ ਮੰਗ ਰਹੇ ਸੀ। ਪਰ ਇੰਡੀਆ ਵਿੱਚ ਲੋਕ ਇਸ ਤਰਾਂ ਵਰਤਾਅ ਕਰ ਰਹੇ ਹਨ ਜਿਵੇਂ ਸਾਡੇ ਨਾਲ ਉਹਨਾਂ ਦੀ ਕੋਈ ਸਾਂਝ ਹੀ ਨਾ ਹੋਵੇ। ਉਹਨਾਂ ਨੂੰ ਸਾਡੇ ਬੰਦਿਆਂ ਦੇ ਮਰਨ ਤੇ ਸੜਕ ਤੇ ਆਉਣਾ ਨਹੀਂ ਸੁੱਝਦਾ।

ਉੱਥੇ ਹੀ ਸਾਡੀ ਆਪਣੀ ਕੌਮ ਦੇ ਮੁੰਡੇ ਭਾਵੇ ਬਾਹਰ ਦਿਹਾੜੀ ਕਰ ਰਹੇ ਹੋਣ, ਪੀਜਾ ਡਿਲੀਵਰ ਕਰਦੇ ਹੋਣ ਚਾਹੇ ਲੰਬੇ ਰੂਟਾਂ ਤੇ ਟਰੱਕ ਚਲਾਉਂਦੇ ਹੋਣ, ਉਹ ਦਰਦ ਮਹਿਸੂਸ ਕਰਦੇ ਹਨ। ਘੱਟੋ-ਘੱਟ ਦਰਦ ਨੂੰ ਸੋਸ਼ਲ ਮੀਡਿਆ ਤੇ ਐਕਸਪ੍ਰੇਸ ਕਰਦੇ ਹਨ। ਸਾਨੂੰ ਸਵੇਰੇ ਸ਼ਾਮ ਇਹ ਦੱਸਣ ਵਾਲੇ ਕਿ ਆਪਾਂ ਸਾਰੇ ਭਾਰਤੀ ਹਾਂ, ਤੁਹਾਨੂੰ ਅਸੀਂ ਵਧੀਆ ਭਾਰਤੀ ਬਣਾਉਣਾ ਹੈ, ਉਹ ਭਾਰਤੀ ਜਦੋਂ ਉਹਨਾਂ ਦੇ ਕੱਲ ਕਈ ਭਾਰਤੀ ਭਰਾ ਮਾਰ ਗਏ ਤਾਂ ਦੁੱਖ ਅਤੇ ਗ਼ੁੱਸਾ ਪ੍ਰਗਟਾਉਣ ਕਿੳ ਨਹੀਂ ਸੜਕਾਂ ਤੇ ਆਏ?
ਇਹਨਾਂ ਨਫ਼ਰਤੀ ਰਾਸ਼ਟਰਵਾਦੀ ਦੀ ਸਾਡੇ ਨਾਲ ਸਾਂਝ ਹੀ ਕੋਈ ਨਹੀਂ।

-ਪੱਤਰਕਾਰ ਸੰਦੀਪ ਸਿੰਘ
#ਮਹਿਕਮਾ_ਪੰਜਾਬੀ

ਉੰਝ ਕਰਨਾ ਤੇ ਪੰਜਾਬ ਵਾਲਿਆ ਵੀ ਸਮਝੋਤਾ ਸੀ, ਪਰ ਰਕੇਸ਼ ਟਕੈਤ ਕੱਲਾ ਈ ਕਰ ਗਿਆ। ਸੰਯੁਕਤ ਕਾਮਰੇਡ ਮੋਰਚਾ ਵੀ ਸਹਿਮਤ ਹੋ ਗਿਆ। ਚਾਰਾਂ ਸਿੱਖ ਪਰਿਵਾਰਾਂ ‘ਚੋ ਇਕ ਲਵਪ੍ਰੀਤ ਸਿੰਘ ਦਾ ਪਰਿਵਾਰ ਬਾਗੀ ਹੋ ਗਿਆ ਕਿ ਤੁਸੀ ਕੌਣ ਓ ਸਾਡਾ ਸੌਦਾ ਕਰਨ ਵਾਲੇ ?

ਸੋ ਪੰਜਾਬ ਵਾਲੇ ਲੀਡਰ ਜਿਨਾਂ ਦੇ ਹੱਥ ਕੁਝ ਨਹੀੰ ਲੱਗਾ ਉਹ ਰੌਲਾ ਪਾ ਰਹੇ ਨੇ ਕਿ ਟਕੈਤ ਕੱਲਾ ਕਿਵੇੰ ਸਮਝੌਤਾ ਕਰ ਆਇਆ, ਸਾਨੂੰ ਕਿਓਂ ਨਹੀਂ ਪੁਛਿਆ ?
ਅਸੀੰ ਚੌਥੇ ਪਰਿਵਾਰ ਦੇ ਨਾਲ ਆ। ਲਾ ਸ਼ਾਂ ਸਿੱਖਾਂ ਦੇ ਵਿਹੜਿਆ ਵਿਚ ਪਈਆਂ ਨੇ ਤੇ ਕਾਮਰੇਡ ਆਪਣੀ ਬਾਂਦਰ ਵੰਡ ਕਰ ਰਹੇ ਨੇ। ਪੰਥ ਆਪਣੇ ਪਰਿਵਾਰਾਂ ਨਾਲ ਆਪ ਜਾ ਕੇ ਖੜੇ ਤੇ ਹਰੀਆਂ ਲਾਲ ਲੀਰਾਂ ਉੱਤੇ ਪਾ ਕੇ ਲਾ ਸ਼ਾਂ ਦਾ ਅਪਮਾਨ ਨਾ ਕਰੋ।

ਸਿੱਖ ਕਿਸਾਨਾਂ ਦੇ ਹੱਥਾਂ ਵਿੱਚ ਯੋਗਿੰਦਰ ਯਾਦਵ ਤੇ ਉਗਰਾਹਾਂ ਵਰਗਿਆਂ ਨੇ ਧੱਕੇ ਨਾਲ ਤਿਰੰਗੇ ਝੰਡੇ ਤਾਂ ਫੜਾ ਦਿੱਤੇ। ਪਰ ਜਦੋਂ ਵੈਰਾਗ ਨਾਲ ਦਿਲ ਭਰਿਆ ਹੋਵੇ ਤਾਂ ਕੋਈ ਰਾਸ਼ਟਰਵਾਦ ਦਾ ਨਾਹਰਾ ਧਰਵਾਸ ਨਹੀਂ ਦਿੰਦਾ। ਸਿੱਖੀ ਤੋਂ ਬਿਨਾਂ ਇਨ੍ਹਾਂ ਕਿਸਾਨਾਂ ਕੋਲ ਕੋਈ ਢੋਈ ਨਹੀਂ। ਜੋ ਐਨਾ ਨੁਕਸਾਨ ਬਰਦਾਸ਼ਤ ਕਰ ਜਾਂਦੇ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਨਾ ਵਾਰੇ ਹੁੰਦੇ ਤਾਂ ਕੀਹਨੇ ਆਵਦੇ ਪੁੱਤਾਂ ਨੂੰ ਸਰਕਾਰਾਂ ਨਾਲ ਲੜਣ ਵਾਸਤੇ ਬਾਹਰ ਘੱਲਣਾ ਸੀ! ਇਸ ਕਹਿਰ ਦੀ ਘੜੀ ਵਿੱਚ ਇਕ ਪਰਮਾਤਮਾ ਦਾ ਨਾਮ ਹੀ ਹੈ ਜੋ ਸਿੱਖ ਹਾਲੇ ਵੀ ਨਹੀਂ ਡੋਲ ਰਹੇ।

#ਮਹਿਕਮਾ_ਪੰਜਾਬੀ