AG ਦਫ਼ਤਰ ‘ਚ SC ਭਾਈਚਾਰੇ ਨੂੰ ਮਿਲੇਗਾ ਰਾਖਵਾਂਕਰਨ #PunjabGovernment #SC #LawOfficer
ਪੰਜਾਬ ’ਚ ਲਾਅ ਅਫ਼ਸਰਾਂ ਦੀ ਨਿਯੁਕਤੀ ’ਚ ਰਾਖਵਾਂਕਰਨ: 146 ਵਿੱਚੋਂ 58 ਨਿਯੁਕਤੀਆਂ ਅਨੁਸੂਚਿਤ ਭਾਈਚਾਰੇ ’ਚੋਂ ਕਰਨ ਦਾ ਐਲਾਨ – ਪੰਜਾਬ ਸਰਕਾਰ ਵਲੋਂ ਐੱਸ.ਸੀ. ਭਾਈਚਾਰੇ ਲਈ ਵੱਡਾ ਐਲਾਨ, ਲਾਅ ਅਫ਼ਸਰਾਂ ਦੀ ਨਿਯੁਕਤੀ ਲਈ 58 ਪੋਸਟਾਂ ਰਾਖਵੀਆਂ
ਚੰਡੀਗੜ੍ਹ, 21 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਲਾਅ ਅਫ਼ਸਰਾਂ ਦੀ ਨਿਯੁਕਤੀ ‘ਚ ਵੀ ਰਾਖਵਾਂਕਰਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਮਾਨ ਸਰਕਾਰ ਵਲੋਂ ਕਿਹਾ ਗਿਆ ਕਿ, 17 ਦਫ਼ਤਰ ‘ਚ ਰਾਖਵਾਂਕਰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਫ਼ੈਸਲੇ ‘ਚ ਕਿਹਾ ਕਿ, 58 ਪੋਸਟਾਂ ਐੱਸ.ਸੀ. ਭਾਈਚਾਰੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ, ਅਸੀਂ ਡਾ. ਭੀਮ ਰਾਵ ਅੰਬੇਡਕਰ ਦੇ ਦੱਸੇ ਰਾਹ ‘ਤੇ ਚੱਲ ਰਹੇ ਹਾਂ।
ਪੰਜਾਬ ਸਰਕਾਰ ਨੇ ਸੂਬੇ ਦੇ ਲਾਅ ਅਫ਼ਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਲਾਗੂ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਤਾਬਕ 146 ਵਿੱਚੋਂ 58 ਨਿਯੁਕਤੀਆਂ ਅਨੁਸੂਚਿਤ ਜਾਤੀਆਂ ਵਿੱਚੋਂ ਕੀਤੀਆਂ ਜਾਣਗੀਆਂ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ, ਜਿਥੇ ਸੂਬੇ ਦੇ ਲਾਅ ਅਫ਼ਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਲਾਗੂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਲੋੜੀਂਦੀ ਕਾਬਲੀਅਤ ਅਤੇ ਸਮਰੱਥਾ ਦੇ ਬਾਵਜੂਦ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਲਾਅ ਅਫਸਰਾਂ ਵਰਗੇ ਅਹੁਦਿਆਂ ਉਤੇ ਪਹੁੰਚਣ ਦਾ ਮੌਕਾ ਹੀ ਨਹੀਂ ਮਿਲਿਆ।
CM Bhagwant Mann ਨੇ ਫੇਸਬੁੱਕ ਤੇ ਲਿਖਿਆ- ਅੱਜ ਇੱਕ ਹੋਰ ਖ਼ੁਸ਼ੀ ਭਰੀ ਖ਼ਬਰ ਸਾਂਝੀ ਕਰ ਰਿਹਾ ਹਾਂ…ਪੰਜਾਬ ਦੇ AG ਦਫ਼ਤਰ ‘ਚ SC ਭਾਈਚਾਰੇ ਲਈ 58 ਵਾਧੂ ਪੋਸਟਾਂ ਅਸੀਂ ਕੱਢੀਆਂ ਨੇ…ਲੋਕ-ਪੱਖੀ ਫ਼ੈਸਲਾ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ…ਬਿਨਾਂ ਸਿਫ਼ਾਰਸ਼ ਤੋਂ ਭਰਤੀ ਹੋਵੇਗੀ… ਮੇਰੀ ਸਰਕਾਰ ਸਮਾਜ ਦੇ ਦੱਬੇ-ਕੁਚਲੇ ਵਰਗ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਵਚਨਬੱਧ ਹੈ…