ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਮਾਨਸਾ ਪੁਲਸ ਵਲੋਂ 5 ਹੋਰ ਵਿਅਕਤੀਆਂ ਨੂੰ ਕਸੂਰਵਾਰਾਂ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਨਾਮਜ਼ਦ ਕੀਤੇ 5 ਮੁਲਜ਼ਮਾਂ ਖ਼ਿਲਾਫ਼ ਬੀਤੇ ਕੱਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਸ ਵਲੋਂ ਨਾਮਜ਼ਦ ਕੀਤੇ ਗਏ 5 ਮੁਲਜ਼ਮਾਂ ਵਿਚ ਜੀਵਨਜੋਤ, ਕੰਵਰਪਾਲ, ਅਵਤਾਰ, ਜਗਤਾਰ ਅਤੇ ਜੋਤੀ ਦਾ ਨਾਂ ਸ਼ਾਮਲ ਹੈ। ਪੁਲਸ ਨੇ ਸੂਚਨਾ ਦਿੰਦਿਆਂ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਵਿਚੋਂ ਅਵਤਾਰ ਅਤੇ ਜਗਤਾਰ ਮੂਸੇਵਾਲਾ ਦੇ ਗੁਆਂਢੀ ਹਨ , ਜਿਨ੍ਹਾਂ ਦਾ ਘਰ ਸਿੱਧੂ ਦੀ ਹਵੇਲੀ ਦੇ ਨਾਲ ਹੀ ਹੈ। ਪੁਲਸ ਨੇ ਉਨ੍ਹਾਂ ਵਿਰੁੱਧ ਧਾਰਾ 120 ਵੀ ਤਹਿਤ ਮਾਮਲਾ ਦਰਜ ਕਰ ਲਿਆ ਹੈ ।
ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਸੰਗੀਤ ਜਗਤ ਨਾਲ ਜੁੜੇ 2 ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲਸ ਹੁਣ ਤੱਕ ਇਸ ਮਾਮਲੇ ‘ਚ 31 ਲੋਕਾਂ ਨੂੰ ਨਾਮਜ਼ਦ ਕਰ ਚੁੱਕੀ ਹੈ ਅਤੇ 22 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਚੁੱਕੀ ਹੈ। ਗੌਰਤਲਬ ਹੈ ਕਿ 6 ਗੈਂਗਸਟਰਾਂ ਵਿੱਚੋਂ ਪੁਲਸ ਨੇ 3 ਨੂੰ ਕਾਬੂ ਕਰ ਲਿਆ ਸੀ, ਜਦਕਿ 2 ਪੁਲਸ ਮੁਕਾਬਲੇ ਵਿਚ ਮਾਰੇ ਗਏ ਸਨ। ਇਸ ਮਾਮਲੇ ਵਿਚ ਇਕ ਹੋਰ ਮੁਲਜ਼ਮ ਦੀਪਕ ਮੁੰਡੀ ਫਰਾਰ ਹੈ।
ਪੇਪਰ ਭਰਨ ਸਮੇਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਖ਼ਬਰ ਮੇਰੇ ਕੋਲ ਪਹੁੰਚੀ ਸੀ, ਮੈਂ ਬਿਨ੍ਹਾਂ ਪੇਪਰ ਭਰੇ ਵਾਪਿਸ ਆ ਗਈ – ਸਾਡੇ ਘਰ ਉਸ ਦਿਨ ਕਿਸੇ ਨੇ ਰੋਟੀ ਨਹੀਂ ਸੀ ਖਾਧੀ, ਨਾ ਚੁੱਲ੍ਹੇ ਬਲ਼ੇ – ਸਿੱਧੂ 22 ਹਮੇਸ਼ਾ ਮੈਨੂੰ ਵੱਡਾ ਭਰਾ ਬਣ ਕੇ ਰਾਜਨੀਤਿਕ ਗੱਲਾਂ ਸਮਝਾਉਂਦਾ ਸੀ – ਨਵਜੋਤ ਕੌਰ ਲੰਬੀ ਕਹਿੰਦੀ ਬੱਸ ਕਰੋ ਕਿੰਨੀਆਂ ਮਾਵਾਂ ਦੇ ਪੁੱਤ ਮਾਰੋਗੇ ? #NavjotKaurLambi #JusticeForSidhuMooseWala #CandleMarch #Mansa #Fans #PunjabiSinger
Sidhu Moosewala ਦੇ ਕ+ਤਲ ਤੋਂ ਬਾਅਦ ਉੱਠ ਰਹੇ ਸਾਰੇ ਸਵਾਲਾਂ ‘ਤੇ Mankirat Aulakh ਦਾ ਪਹਿਲਾ ਇੰਟਰਵਿਊ #MankiratAulakh #ExclusiveInterview #SidhuMooseWala #Mansa #PunjabPolice #MankiratAulakhNews
ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਕੋਰਟ ‘ਚ ਦਾਇਰ ਕੀਤੀ ਗਈ ਚਾਰਜਸ਼ੀਟ – #SidhuMooseWala #PunjabPolice #Chargesheet #MansaCourt #PunjabiSinger