ਫਿਲਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਫਿਲਪੀਨਜ਼ ਵਿਚ ਬੰਬੀਹਾ ਗਰੁੱਪ ਦੇ ਗੈਂਗਸਟਰ ਮਨਦੀਪ ਮਨਾਲੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਕ ਆਡੀਓ ਵਾਇਰਲ ਹੋ ਰਹੀ ਹੈ। ਵਾਇਰਲ ਆਡੀਓ ਵਿਚ ਬੋਲਣ ਵਾਲਾ ਵਿਅਕਤੀ ਖੁਦ ਨੂੰ ਦੀਪਕ ਮੁੰਡੀ ਦੱਸ ਰਿਹਾ ਹੈ। ਸ਼ਖਸ ਮੁਤਾਬਕ ਇਹ ਕਤਲ ਗੋਲਡੀ ਬਰਾੜ ਦੇ ਗੈਂਗ ਵੱਲੋਂ ਕਰਵਾਇਆ ਗਿਆ ਹੈ ਅਤੇ ਉਹ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਕੈਨੇਡਾ ਵਿਚ ਲੁਕਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲਕਾਂਡ ਦੇ ਤਿੰਨ ਦੋਸ਼ੀ ਪੰਜਾਬ ਪੁਲਸ ਦੀਹਿਰਾਸਤ ਵਿਚ ਹਨ ਜਦਕਿ ਦੋ ਅਪਰਾਧੀਆਂ ਦਾ ਐਨਕਾਊਂਟਰ ਹੋ ਚੁੱਕਾ ਹੈ। ਇਸ ਮਾਮਲੇ ਵਿਚ ਛੇਵਾਂ ਗੈਂਗਸਟਰ ਦੀਪਕ ਮੁੰਡੀ ਹੈ ਜਿਸ ਦੀ ਪੰਜਾਬ ਪੁਲਲ ਭਾਲ ਕਰ ਰਹੀ ਹੈ। ਦੀਪਕ ਮੁੰਡੀ ਕਿੱਥੇ ਲੁਕਿਆ ਹੈ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਆਡੀਓ ਵਿਚ ਬੋਲਣ ਵਾਲਾ ਸ਼ਖਸ ਖੁਦ ਨੂੰ ਦੀਪਕ ਮੁੰਡੀ ਦੱਸ ਰਿਹਾ ਹੈ। ਇੱਥੇ ਦੱਸ ਦਈਏ ਕਿ ਜਗ ਬਾਣੀ ਇਸ ਆਡੀਓ ਦੀ ਸੱਚਾਈ ਸਬੰਧੀ ਪੁਸ਼ਟੀ ਨਹੀਂ ਕਰਦਾ।