ਸੁਖਪਾਲ ਖਹਿਰਾ ਜਦੌਂ ਆਪ ਵਿਚ ਸੀ ਉਦੋਂ ਵੀ ਉਸ ਨੇ ਪੰਜਾਬੀਆਂ ਦੇ ਹੱਕ ਦੀ ਗਲ ਕੀਤੀ…ਜਦੋਂ ਕਾਂਗਰਸ ਵਿਚ ਆ ਉਦੋਂ ਪੰਜਾਬੀਆਂ ਨਾਲ ਖੜਾ…ਪਾਰਟੀਬਾਜ਼ੀ ਤੋਂ ਉੱਠ ਕਿ ਉਹ ਪੰਜਾਬੀਆਂ ਨਾਲ ਖੜਦਾ। ਪਰ ਇਹ ਖੁਦਮੁਖਤਿਆਰੀ ਬਿਆਨ ਕਰਕੇ ਖਹਿਰੇ ਦਾ ਮਜ਼ਾਕ ਬਣਾਉਣ ਵਾਲੇ ਭੇਡਚਾਲ ਬਿਰਤੀ ਵਾਲੇ ਲੋਕਾਂ ਨੂੰ ਸਮਝ ਨਹੀਂ ਆਉਣੀ। ਪੰਜਾਬੀਉ ਜੇ ਕੋਈ ਨੇਤਾ ਤੁਹਾਡੇ ਹੱਕ ਵਿਚ ਖੜਦਾ ਤਾਂ ਉਸ ਦੀ ਕਦਰ ਕਰਨੀ ਸਿੱਖੋ। ਉਸ ਨੁੰ ਇਨਾ ਹਤਾਸ਼ ਨਾਂ ਕਰ ਦਿਉ ਕਿ ਅੱਗੇ ਤੋਂ ਕੋਈ ਤੁਹਾਡੇ ਪੱਖ ਦੀ ਗਲ ਨਾਂ ਕਰੇ

ਲੁਧਿਆਣਾ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਆਖਿਆ ਹੈ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ, ਇਸ ਨਾਲ ਇੱਜਤ ਘਟ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਰਾਜਾ ਵੜਿੰਗ ਨੇ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਆਵਾਜ਼ ਚੁੱਕੀ ਹੈ। ਚਾਹੇ ਉਹ ਕਿਸਾਨਾਂ ਨਾਲ ਸਬੰਧਤ ਹੋਵੇ ਜਾਂ ਹੋਰ। ਪੰਜਾਬ ਪੁਲਿਸ ਉੱਤੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਉਨ੍ਹਾਂ ਦਾ ਧਰਨਾ ਚੁਕਵਾਉਣਾ ਚਾਹੁੰਦੀ ਹੈ, ਜਦ ਕਿ ਉਹ ਸ਼ਾਂਤਮਈ ਅਤੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਤੋਂ ਹੀ ਇਜਾਜ਼ਤ ਲੈ ਕੇ ਬੈਠੇ ਹਨ।

ਕਈ ਹੋਰ ਨਜ਼ਦੀਕੀਆਂ ਨੂੰ ਸੰਮਨ ਭੇਜਣ ਉਪਰ ਵੀ ਜਵਾਬ ਦਿੰਦਿਆਂ ਕਿਹਾ ਕਿ ਇਕ ਤੋਂ ਕੁੱਝ ਨਹੀਂ ਮਿਲਿਆ ਤਾਂ ਬਾਕੀਆਂ ਨੂੰ ਬੁਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਸੀ ਕਿ ਉਹ ਨਿੱਜੀ ਹਮਲਿਆਂ ਉਤੇ ਬਚਾਅ ਕਰਕੇ ਪਾਰਟੀ ਕੇਡਰ ਦੀ ਊਰਜਾ ਨੂੰ ਬਰਬਾਦ ਨਾ ਕਰਨ, ਕਿਉਂਕਿ ਪੰਜਾਬ ਵਿੱਚ ਬੇਅਦਬੀ, ਕਿਸਾਨ ਖੁਦਕੁਸ਼ੀਆਂ ਅਤੇ ਸੇਮ ਵਰਗੇ ਕਈ ਭਖਦੇ ਮੁੱਦੇ ਹਨ।

ਉਨ੍ਹਾਂ ਕਿਹਾ ਹੈ ਕਿ ਉਹ ਕਿਸੇ ਇਕ ਦਾ ਬਚਾਅ ਕਰਨ ਲਈ ਪਾਰਟੀ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰਨ ਕਿਉਂਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ। ਮੈਂ ED ਦਾ ਸਾਹਮਣਾ ਕੀਤਾ, ਮੈਂ ਸੱਚਾ ਸੀ, ਭੁਲੱਥ ਨੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਨੇਤਾ ਇਮਾਨਦਾਰ ਹਨ ਤਾਂ ਚਿੰਤਾ ਕਿਉਂ?

ਦੱਸ ਦਈਏ ਕਿ ਰਾਜਾ ਵੜਿੰਗ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਆਪਣੇ ਨੇਤਾ ਭਾਰਤ ਭੂਸ਼ਨ ਆਸ਼ੂ ਦੀ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਹੋਈ ਗ੍ਰਿਫਤਾਰੀ ਦੇ ਵਿਰੋਧ ਵਿਚ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ।

ਕਾਂਗਰਸ ਦਾ ਦਾਅਵਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਦੇ ਆਗੂਆਂ ਨੂੰ ਫਸਾਇਆ ਜਾ ਰਿਹਾ ਹੈ। ਉਧਰ, ਕਾਂਗਰਸ ਆਗੂਆਂ ਨੂੰ ਸਵਾਲ ਵੀ ਕੀਤੇ ਜਾ ਰਹੇ ਹਨ ਕਿ ਜੇਕਰ ਉਨ੍ਹਾਂ ਦੇ ਆਗੂ ਬੇਕਸੂਰ ਹਨ ਤੇ ਫਿਰ ਡਰ ਕਿਸ ਗੱਲ ਦਾ ਹੈ। ਨਿਆਂ ਪ੍ਰਣਾਲੀ ਉਤੇ ਭਰੋਸਾ ਕਰਨ।