ਸੰਤਾਂ ‘ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ‘ਕੁਝ ਲੋਕ ਭਿੰਡਰਾਂਵਾਲੇ ਨੂੰ ਸੰਤ ਮੰਨਦੇ ਨੇ ਤੇ ਸਰਕਾਰਾਂ ਅੱ ਤ ਵਾ ਦੀ’

ਲਖੀਮਪੁਰ ਖੀਰੀ: ਕਿਸਾਨ ਆਗੂ ਰਾਕੇਸ਼ ਟਿਕੈਤ ਪ੍ਰੈੱਸ ਕਾਨਫਰੰਸ LIVE ..ਕਾਂਡ ਵਾਲੇ ਦਿਨ ਖਾਲਿਸਤਾਨ ਤੇ ਭਿੰਡਰਾਵਾਲੇ ਦੇ ਨਾਅਰੇ ਨੂੰ ਲੈ ਕੇ ਬੋਲੇ..ਰਾਕੇਸ਼ ਟਿਕੈਤ ਦੇ ਬਿਆਨ ‘ਤੇ ਬੋਲੇ ਵਿਰਸਾ ਸਿੰਘ ਵਲਟੋਹਾ, ..ਭਿੰਡਰਾਂਵਾਲੇ ਸਿੱਖਾਂ ਦੇ ਦਿਲਾਂ ਵਿੱਚ ਵਸਦੇ ਨੇ: ਵਿਰਸਾ ਸਿੰਘ ਵਲਟੋਹਾ

ਮੈਂ ਸਰਕਾਰ ਜਾਂ ਭਾਜਪਾ ਖਿਲਾਫ ਲਿਖਣ ਦੀ ਥਾਂ ਕਾਮਰੇਡਾਂ ਦੇ ਖਿਲਾਫ ਈ ਲਿਖਿਆ। ਮੈਂ ਟਾਊਟ, ਸਰਕਾਰੀ, ਸੰਘੀ ਵੀ ਨਹੀਂ ਆ ਫੇਰ ਵੀ ਕਿਉਂ? 26 ਜਨਵਰੀ ਦੀ ਘਟਨਾਂ ਚ ਕਾਮਰੇਡਾਂ ਦਾ ਰੋਲ ਬੇਸ਼ੱਕ ਘਟੀਆ ਸੀ ਪਰ ਮੈਂ ਕਿਸਾਨ ਪਰਿਵਾਰ ਨਾਲ ਸਬੰਧਤ ਆਂ ਮੈਨੂੰ ਕਿਸਾਨਾਂ ਦੇ ਹਿੱਤ ਵੇਖ ਕੇ ਭਾਜਪਾ ਖਿਲਾਫ ਬੋਲਣਾ ਚਾਹੀਦਾ ਆ। ਅਸਲ ਜਾ ਬ ਰ ਤੇ ਸਰਕਾਰ ਆ। ਭਾਂਵੇ ਮੈਂ ਮੰਨਦਾ ਕਿ ਸਟੇਟ ਦਾ ਇਕ ਖਾਕਾ ਹੁੰਦਾ ਹਰ ਪਾਰਟੀ ਉਸ ਅਧੀਨ ਈ ਕੰਮਕਾਜ ਕਰਦੀ ਆ ਤੇ ਭਾਜਪਾ-ਕਾਂਗਰਸ ਚ ਕੋਈ ਫਰਕ ਨਹੀਂ। ਕਾਂਗਰਸ ਨੇ ਰਾਜਸਥਾਨ ਚ ਕਿਸਾਨਾਂ ਨਾਲ ਕੋਈ ਘੱਟ ਨਹੀਂ ਗੁਜਾਰੀ। ਪਰ ਚਲਦੇ ਰਿਵਾਜ ਮੁਤਾਬਕ ਮੈਨੂੰ ਭਾਜਪਾ ਖਿਲਾਫ ਬੋਲਣਾ ਚਾਹੀਦਾ।

ਪਰ ਇਹ ਹੋਣ ਨਹੀਂ ਡਿਹਾ। ਮੈਂ ਘੁੜਮੁੜ ਕਾਮਰੇਡਾਂ ਤੇ ਜਹਿਰ ਕਿਉਂ ਸੁੱਟਦਾਂ ਆਂ। ਪਿਛਾਂਹ ਤੱਕ ਸੋਚਣ ਤੋਂ ਬਾਅਦ ਮੈਨੂੰ ਇਹ ਸਮਝ ਆਇਆ ਕਿ ਇਹ ਕਨੂੰਨ ਆਉਣੇ ਹੀ ਸੀ ਜੇ ਕਾਂਗਰਸ ਹੁੰਦੀ ਫੇਰ ਵੀ ਆਉਣੇ ਸੀ ਕਿਉਂਕਿ ਇਹ ਨਵੇਂ ਵਲਡ ਆਰਡਰ ਦੀ ਲੋੜ ਆ। ਜਮੀਨ ਆਮ ਬੰਦਿਆਂ ਤੋਂ ਖੁੱਸਣੀ ਆ। ਇਹ ਸਰਕਾਰਾਂ ਨੇ ਪੂੰਜੀਵਾਦ ਅੱਗੇ ਗੋਡੇ ਟੇਕ ਦਿੱਤੇ ਆ।ਇਡੇ ਵੱਡੇ ਹ ਮ ਲੇ ਦਾ ਮੂੰਹ ਮੋੜਨ ਲਈ ਬਹੁਤ ਵਡੇਰੇ ਇਤਫਾਕ ਤੇ ਇਮਾਨਦਾਰੀ ਦੀ ਜਰੂਰਤ ਸੀ। ਲੋਕਾਂ ਚ ਰੋਹ ਬਹੁਤ ਸੀ । ਖਲਕਤ ਦੀ ਇਮਾਨਦਾਰੀ ਤੇ ਉਤਸ਼ਾਹ ਚ ਕੋਈ ਘਾਟ ਨਹੀਂ ਸੀ। ਸਾਰੀ ਗੱਲ ਆਗੂਆਂ ਤੇ ਟਿਕੀ ਸੀ। ਸਾਡੀ ਟੇਕ ਆਗੂਆਂ ਤੇ ਸੀ।

ਆਪਾਂ ਸਰਕਾਰ ਜਾਂ ਭਾਜਪਾ ਖਿਲਾਫ ਬੋਲ ਕੇ ਲੋਕ ਜਾਗਰੂਕ ਕਰਨੇ ਸੀ ਪਰ ਉਹ ਤੇ ਆਗੂਆਂ ਤੋਂ ਵਧੇਰੇ ਤਿੱਖੇ ਹੋਏ ਸਨ। ਸੋ ਆਪਾਂ ਸੁਭਾਵਿਕ ਈ ਭਾਜਪਾ ਨਾਲੋਂ ਆਪਣੇ ਆਗੂਆਂ ਤੇ ਜਿਆਦਾ ਕੇਂਦਰਤ ਸੀ। ਸੰਘਰਸ਼ ਦੇ ਪਹਿਲੇ ਦਿਨ ਤੋਂ ਜੋ ਵੇਖਿਆ ਉਹ ਕਈ ਵਾਰ ਜਿਕਰ ਕੀਤਾ ਏ। ਕਿਵੇਂ ਉਹਨਾਂ ਆਪਣੇ ਕੇਡਰ ਨੂੰ ਕਦੇ ਸ਼ ਰਾ ਬੀ ਤਾ ਕਦੇ ਖਾਲਿਸਤਾਨੀ ਕਹਿ ਜਲੀਲ ਕੀਤਾ। ਤੇ ਕਿਵੇਂ ਉਹਨਾਂ ਕੁਝ ਨੌਜਵਾਨ ਮੁੰਡਿਆ ਖਿਲਾਫ ਮੋਰਚਾ ਖੋਲ ਰੱਖਿਆ। ਉਦੋਂ ਭਾਜਪਾ ਨਾਲੋਂ ਵੱਧ ਦੁਸ਼ਟ ਇਹ ਜਾਪਦੇ ਸਨ।

ਇਹਨਾਂ ਮੁੱਦਿਆਂ ਨੂੰ ਨਾਂ ਵੀ ਪੁੱਟੀਏ ਤਾਂ ਵੇਖਦੇਂ ਆ ਕਿ ਅੱਜ ਦੀ ਤਰੀਕ ਚ ਦਬਾਅ ਕੀਹਦਾ ਆ? ਐਂ ਸਦੀਆਂ ਇਕ ਸੜਕ ਕੰਢੇ ਸਾਰਾ ਪੰਜਾਬ ਬੈਠਾ ਰਵੇ ਕੀ ਫਰਕ ਪੈਂਦਾ ? ਸੋ ਸਰਕਾਰ ਨਾਲ ਜਿਸ ਤਰਾਂ ਭਿੜਨਾ ਸੀ ਉਹ ਦੂਰ ਈ ਰਹਿ ਗਿਆ। ਪੰਜਾਬ ਆ ਕੇ ਮਹਾਂਪੰਚਾਇਤਾਂ ਕਰਕੇ ਆਪਣੀ ਲੰਬੜਦਾਰੀ ਪਰਖਦੇ ਆ ਤੇ ਦਿੱਲੀ ਮੁੜ ਜਾਂਦੇ ਆ। ਆਪ ਕਦੇ ਡੰਗ ਦੀ ਰੋਟੀ ਨਹੀਂ ਛੱਡੀ ਤੇ ਕੇਡਰ ਦੀ ਬਲੀ ਲੈਣ ਨੂੰ ਆਏ ਆ? ਹੁਣ ਕਦੇ ਕਿਸਾਨ ਦੀ ਹੋਈ ਮੌਤ ਦਾ ਕਦੇ ਜਿਕਰ ਵੀ ਨਹੀਂ ਕਰਦੇ।

ਦਿਮਾਗ ਚ ਆਉਂਦਾ ਕਿ ਲੋਕ ਹੀ ਮਰਨਗੇ ਕਿ ਕੀ ਕਿਸਾਨ ਆਗੂ ਆਪ ਕੋਈ ਕੁਰਬਾਨੀ ਕਰਨਗੇ? ਜੁਆਬ ਮਿਲਦਾ “ਕਦੇ ਵੀ ਨਹੀਂ”…ਹੁਣ ਭਾਜਪਾ ਨਾਲ ਨਾਹਰੇ ਮਾਰਕੇ ਕੀ ਲੁੱਟ ਲਵਾਂਗੇ ਜਦੋਂ ਲੜਾਈ ਦੇ ਮੁਹਾਜ ਤੇ ਅਮਨ ਭਾਈਚਾਰਾ ਆ। ਇਹਨਾਂ ਲਖੀਮਪੁਰ ਵਰਗੇ ਕਾਂਡ ਚ ਜਾਂ ਨਵਰੀਤ ਦੀ ਮੌਤ ਬਾਅਦ ਕੀਤੇ ਐਕਸ਼ਨਾਂ ਤੋਂ ਇਹਨਾਂ ਦੀ ਔਕਾਤ ਤੇ ਮਿਲੀਭੁਗਤ ਦਿਖਦੀ ਆ। ਇਡੇ ਵੱਡੇ ਜ ਬ ਰ ਤੇ ਵੀ ਇਹ ਕਿਡੇ ਸੰਜਮ ਤੇ ਹੌਸਲੇ ਨਾਲ ਚੁਪਚਾਪ ਬੈਠੇ ਆ। ਪੰਜਾਬ ਆ ਕੇ ਮਹਾਂਪੰਚਾਇਤ ਕਰਨ ਡਹੇ ਆ ਜਾਂ ਡੀਸੀਆਂ ਨੂੰ ਮੰਗਪੱਤਰ ਦੇ ਕੇ ਬੁੱਤਾ ਸਾਰਨ ਡਹੇ ਆ। ਐਹੋ ਜਹੇ ਚ ਮੈਂ ਭਾਜਪਾ ਦਾ ਵਿਰੋਧ ਕਰਦਾ ਆ। ਪਰ ਆਗੂ ਸਹਿਬਾਨਾਂ ਦੀ ਭੇਡਾਂ ਦੱਸਣ ਕਿ ਆਗੂਆਂ ਨੇ ਉਹ ਕੀਤਾ ਜੋ ਕਰਨਾ ਬਣਦਾ ਸੀ?

ਭਾਰਤ ਦੇ ਲੋਕਾਂ ਨੂੰ ਇਹ ਕਿਸਾਨਾਂ ਦੀ ਨਹੀਂ ਸਿੱਖਾਂ ਦੀ ਲੜਾਈ ਈ ਜਾਪ ਰਹੀ ਆ। ਉਹਨਾਂ ਦੇ ਨਿਸ਼ਾਨੇ ਤੇ ਸਿੱਖ ਆ। ਜਦੋਂ ਇਸ ਸੰਘਰਸ਼ ਚ ਕ ਤ ਲ ਹੋਏ ਆ ਉਹ ਸਿੱਖ ਈ ਸਨ। ਜਦੋਂ ਉਹਨਾਂ ਬਾਰੇ ਕੋਈ ਹੱਕ ਦੀ ਗੱਲ ਕਰਲੋ ਇਹ ਫਿਰਕੂ ਆਖਕੇ ਜ ਲੀ ਲ ਕਰਦੇ ਆ। ਫੇਰ ਇਹ ਭਾਜਪਾਈਆਂ ਤੋਂ ਕਿਵੇਂ ਘੱਟ ਆ? ਹੁਣ ਭੇਡਾਂ ਮੈਨੂੰ ਹਿੰਸਕ ਹੋਣ ਨੂੰ ਕਹਿਣਗੀਆਂ ਪਰ ਦੱਸਦਾ ਜਾਵਾਂ ਕਿ ਗੁਰੂ ਕੇ ਬਾਗ ਮੋਰਚੇ ਤੋਂ ਲੈ ਕੇ ਧਰਮ ਯੁੱਧ ਮੋਰਚੇ ਤੱਕ ਪੰਜਾਬ ਚ ਸ਼ਾਂਤਮਈ ਅੰਦੋਲਨ ਈ ਚੱਲੇ ਆ। ਬਹੁਤ ਕੁਝ ਕਰਨ ਨੂੰ ਹੁੰਦਾ
ਪਰ ਜੇ ਸਰਕਾਰ ਨੂੰ ਤੰਗ ਕਰਨ ਦਾ ਮੂਡ ਨਾਂ ਹੋਵੇ ਤੇ ਫੇਰ ਇਹੋ ਚਲਦਾ ਜੋ ਚਲਣ ਡਿਆ। ਇਹਨਾਂ ਆਗੂਆਂ ਖਿਲਾਫ ਸਰਕਾਰ ਵੀ ਸਖ਼ਤ ਨਹੀਂ ਆ ਕਿਉਂਕਿ ਹਰ ਯੂਨੀਅਨ ਦੇ ਆਗੂਆਂ ਵਾਂਙ ਇਹ ਆਗੂ ਵੀ ਸਰਕਾਰ ਨਾਲ ਘਿਉ ਖਿਚੜੀ ਆ। ਸੋ ਜਦੋਂ ਆਗੂਆਂ ਭਾਜਪਾਈ ਆਗੂਆਂ ਨਾਲ ਫੋਨ ਤੇ ਰਾਬਤੇ ਚ ਆ ਤੇ ਅਸੀਂ ਐਵੇਂ “ਸ਼ਰਾਰਤੀ ਅਨਸਰ” ਬਣੇ ਰਹੀਏ।

ਸਭ ਸੋਚ ਕੇ ਇਹੋ ਲਗਦਾ ਕਿ ਜੇ ਇਹ ਜਥੇਬੰਦੀਆ ਨਾਂ ਹੁੰਦੀਆ ਤਾਂ ਸ਼ਾਇਦ ਕਿਸਾਨ ਆਪਣੇ-ਆਪ ਇਹਨਾਂ ਤੋਂ ਬਿਹਤਰ ਟੱਕਰ ਦੇ ਲੈਂਦੇ। ਬੇਅੰਤ ਫੰਡਾਂ ਦੀ ਸੋਚੀਏ ਤਾਂ ਚਲੋ ਪੰਜਾਬ ਨੂੰ 32 ਨਵੇਂ ਸਰਮਾਏਦਾਰ ਹਾਸਲ ਹੋਣਗੇ
Sandip Singh Teja