ਸੋਨਾਲੀ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸੋਨਾਲੀ ਫੋਗਾਟ ਨੂੰ ਜ਼ਬਰਨ ਦਿੱਤਾ ਗਿਆ ਸੀ ਡਰੱਗਸ। ਸੋਨਾਲੀ ਨੂੰ ਕੁਝ ਪਿਲਾਇਆ ਗਿਆ ਸੀ- IG। ਗੋਆ ਪੁਲਿਸ ਦੇ IG ਓਮਵੀਰ ਬਿਸ਼ਨੋਈ ਦਾ ਵੱਡਾ ਖੁਲਾਸਾ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕੀਤਾ ਖੁਲਾਸਾ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। PA ਸੁਧੀਰ ਸਾਂਗਵਾਨ ਤੇ ਸੁਖਜਿੰਦਰ ਸਾਂਗਵਾਨ ਨੂੰ ਕੀਤਾ ਗ੍ਰਿਫ਼ਤਾਰ। ਟੈਕਸੀ ਡਰਾਈਵਰ ਤੋਂ ਵੀ ਕੀਤੀ ਜਾਵੇਗੀ ਪੁੱਛਗਿੱਛ। ਪਾਰਟੀ ਦੀ ਵੀਡੀਓ ਵੀ ਕਰ ਰਹੇ ਹਾਂ ਜਾਂਚ – IG।

ਟਿਕ ਟਾਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੌਗਾਟ ਕਤਲ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਵਿੱਚ ਗੋਆ ਕਲੱਬ ਦਾ ਮਾਲਕ ਵੀ ਸ਼ਾਮਲ ਹੈ, ਜਿੱਥੇ ਉਸਨੂੰ ਆਪਣੀ ਮੌਤ ਤੋਂ ਇੱਕ ਰਾਤ ਪਹਿਲਾਂ ਪਾਰਟੀ ਕਰਦੇ ਦੇਖਿਆ ਗਿਆ ਸੀ।ਪੁਲਿਸ ਨੇ ਦੱਸਿਆ ਕਿ ਚੌਥੀ ਗ੍ਰਿਫਤਾਰੀ ਇੱਕ ਡਰੱਗ ਡੀਲਰ ਦੀ ਕੀਤੀ ਹੈ। ਇਸਦੇ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ, ਜਿਸ ਵਿੱਚ ਉਸਦੇ ਦੋ ਸਾਥੀਆਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਸ਼ਾਮਲ ਹਨ।

ਹਰਿਆਣਾ ਦੀ ਭਾਜਪਾ ਨੇਤਾ ਸੋਨਾਲੀ ਫੋਗਾਟ ਨੂੰ ਉੱਤਰੀ ਗੋਆ ਦੇ ਇਕ ਰੈਸਟੋਰੈਂਟ ‘ਚ ਪਾਰਟੀ ਦੌਰਾਨ ਉਸ ਦੇ ਦੋ ਸਾਥੀਆਂ ਨੇ ‘ਡਰਿੰਕਸ’ ‘ਚ ਕੁਝ ‘ਨਸ਼ੀਲਾ ਰਸਾਇਣ’ ਮਿਲਾ ਕੇ ਦੇ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਇਹ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ 42 ਸਾਲਾ ਸਿਆਸਤਦਾਨ ਦੀ ਹੱਤਿਆ ਪਿੱਛੇ ਮਕਸਦ ‘ਆਰਥਿਕ ਹਿੱਤ’ ਹੋ ਸਕਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਸਬੂਤਾਂ ਨੂੰ ਖਤਮ ਕਰਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਧੀਰ ਸਾਗਵਾਨ ਤੇ ਸੁਖਵਿੰਦਰ ਸਿੰਘ ਨੂੰ ਗਿ੍ਫਤਾਰ ਕਰ ਲਿਆ ਸੀ | ਆਈ.ਜੀ.ਪੀ. ਓਮਵੀਰ ਸਿੰਘ ਬਿਸ਼ਨੋਈ ਨੇ ਦੱਸਿਆ ਕਿ ਜਾਂਚ ਅਧਿਕਾਰੀ ਵਲੋਂ ਰੈਸਟੋਰੈਂਟ ਦੇ ਸੀ.ਸੀ.ਟੀ.ਵੀ. ਫੁਟੇਜ਼ ਦੀ ਕੀਤੀ ਪੜਤਾਲ ‘ਚ ਪਾਇਆ ਗਿਆ ਕਿ ਸਾਗਵਾਨ ਫੋਗਾਟ ਨੂੰ ਪਾਣੀ ਦੀ ਬੋਤਲ ‘ਚ ਕਥਿਤ ਤਰਲ ਪਦਾਰਥ ਪੀਣ ਲਈ ਮਜ਼ਬੂਰ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ ਸਾਗਵਾਨ ਤੇ ਸੁਖਵਿੰਦਰ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਉਨ੍ਹਾਂ ਜਾਣਬੁੱਝ ਕੇ ਡਰਿੰਕਸ ‘ਚ ਇਹ ਪਦਾਰਥ ਮਿਲਾਇਆ ਸੀ |

ਭਾਜਪਾ ਨੇਤਾ ਸੋਨਾਲੀ ਫੋਗਾਟ ਮੌਤ ਦੇ ਮਾਮਲੇ ‘ਚ ਦੋਵਾਂ ਮੁਲਜ਼ਮਾਂ ਸੁਖਵਿੰਦਰ ਸਿੰਘ ਅਤੇ ਸੁਧੀਰ ਸਾਂਗਵਾਨ ਨੂੰ ਅਦਾਲਤ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਆਈ.ਜੀ.ਪੀ ਗੋਆ ਨੇ ਕਿਹਾ ਕਿ ਰਿਮਾਂਡ ਦੌਰਾਨ ਦੋਵਾਂ ਤੋਂ ਤੋਂ ਪੁੱਛਗਿੱਛ ਕੀਤੀ ਜਾਵੇਗੀ।