ਇਸ ਵਾਰ ਸਿੱਖਾਂ ਨੂੰ ਚੰਗੀ ਤਰਾਂ ਪਤਾ ਹੈ ਕਿ ਉਨ੍ਹਾਂ ਦੇ ਗਲ ਲੜਾਈ ਪਾਈ ਜਾ ਰਹੀ ਹੈ। ਪਤਾ ਸਿੱਖਾਂ ਨੂੰ ਉਦੋਂ ਵੀ ਸੀ ਜਦੋਂ ਨਿਰੰਕਾਰੀ ‘ਤੇ ਫੇਰ ਸਿਰਸੇ ਵਾਲਿਆਂ ਨੂੰ ਥਾਪੜਾ ਦਿੱਤਾ ਗਿਆ ਸੀ। ਪਰ ਇਸ ਵਾਰ ਸ਼ਪੱਸ਼ਟਤਾਂ ਤਜਰਬੇ ‘ਚੋਂ ਵੀ ਆ ਰਹੀ ਹੈ। ਸਿੱਖਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇਸ ਲੜਾਈ ਵਿੱਚ ਉਹ ਤਾਕਤਾਂ ਵੀ ਇਸਾਈ ਡੇਰੇਦਾਰਾਂ ਨਾਲ ਖੜੀਆਂ ਜਿੰਨਾਂ ਨੇ ਉੜਿਸਾ ‘ਚ ਪਾਸਟਰ ਸਾੜ੍ਹੇ।
ਪਰ ਫੇਰ ਕੀ ਸਿੱਖ ਇਹ ਲੜਾਈ ਨਾ ਲੜਨ ? ਲੜਾਈ ਤਾਂ ਲੜਨੀ ਹੀ ਪਵੇਗੀ। ਹਰ ਲੜਾਈ ‘ਚ ਇਕ ਧਿਰ ਚੜ੍ਹ ਕੇ ਆਉੰਦੀ ਆ। ਵਾਧਾ ਕਰਦੀ ਆ। ਇਸ ਵਾਰ ਵੀ ਵਾਧਾ ਇਸਾਈ ਡੇਰੇਦਾਰਾਂ ਨੇ ਕੀਤਾ।
ਸਿੱਖ ਹਰ ਵਾਰ ਦੀ ਤਰਾਂ ਜਵਾਬ ਦੇਣਗੇ। ਪਰ ਇਸ ਵਾਰ ਉਹ ਲੋਕ ਨੰਗੇ ਹੋ ਗਏ ਨੇ ਜਿਨ੍ਹਾਂ ਨੂੰ ਇਸ ‘ਤੇ ਵੀ ਇਤਰਾਜ ਹੁੰਦਾ ਕਿ ਦਰਬਾਰ ਸਾਹਿਬ ਨੂੰ ਦੁੱਧ ਲੱਸੀ ਨਾਲ ਕਿਉਂ ਧੋਤਾ ਜਾਂਦਾ। ਬਰਨਾਲੇ ਆਲਾ ਮਿੱਤਰ ਪਰਿਵਾਰ ਹਮੇਸ਼ਾਂ ਸਿੱਖਾਂ ਨੂੰ ਰਵਾਇਤਾਂ ਵਾਸਤੇ ਨਿਸ਼ਾਨਾ ਬਣਾਉਂਦਾ ਰਿਹਾ। ਪਰ ਇਸਾਈਅਤ ਦੇ ਨਾਮ ‘ਤੇ ਸ਼ਰੇਆਮ ਇਸਾਈ ਡੇਰੇਦਾਰਾਂ ਵਲੋਂ ਕੀਤੇ ਜਾ ਰਹੇ ਪਾਖੰਡ ਬਾਰੇ ਕਦੇ ਇਨ੍ਹਾਂ ਜਾਂ ਹੋਰ ਕਾਮਰੇਡਾਂ ਨੇ ਇਕ ਸ਼ਬਦ ਮੂਹੋਂ ਨਹੀਂ ਕੱਢਿਆ।

ਕਿਉਂ ਕਿ ਇਨ੍ਹਾਂ ਦਾ ਇਨਕਲਾਬ ਸਿਰਫ ਸਿੱਖਾਂ ਨੇ ਹੀ ਰੋਕਿਆ ਹੋਇਆ। ਇਸਾਈ ਡੇਰੇਦਾਰ, ਸਿਰਸਾ ਸਾਧ ਅਤੇ ਨਿਰੰਕਾਰੀ ਇਨ੍ਹਾਂ ਦੇ ਇਨਕਲਾਬ ਦੇ ਸਾਥੀ ਨੇ।ਸਿੱਖ ਇਸ ਗੱਲ ਦੀ ਪਰਵਾਹ ਨਾ ਕਰਨ ਕਿ ਕੋਈ ਇਸ ਲੜਾਈ ਬਾਰੇ ਕੀ ਕਹੂ? ਬੱਸ ਸੱਚ ‘ਤੇ ਰਹੋ। ਭਾਰਤ ਦਾ ਕਾਨੂੰਨ ਵੀ ਕਿਸੇ ਤਰਾਂ ਦੇ ਪਾਖੰਡ ਜਾਂ ਅੰਧ ਵਿਸ਼ਵਾਸ਼ ਨੂੰ ਫੈਲਾਉਣ ਦੀ ਹਾਮੀ ਨਹੀੰ ਭਰਦਾ। ਸਜਾ ਹੋ ਸਕਦੀ ਹੈ। ਇਸ ਕਰਕੇ ਹਰ ਹੀਲ੍ਹਾ ਵਰਤਣਾ ਸਿੱਖੋਂ। ਅੰਦਰ ਵੜੇ ਬੈਠੇ ਆਗੂਆਂ ਨੂੰ ਬਾਹਰ ਕੱਢੋ। ਕਿਉਂ ਕਿ ਲੜਾਈ ਨੂੰ ਹੁਣ ਟਾਲਿਆ ਨਹੀਂ ਜਾ ਸਕਦਾ।
#ਮਹਿਕਮ_ਪੰਜਾਬੀ


ਹੈਰਾਨੀ ਦੀ ਗੱਲ ਹੈ ਕੇ ਇਸਾਈ ਡੇਰਾਵਾਦ ਸਾਰੇ ਉਹ ਕੰਮ ਕਰ ਰਿਹਾ ਹੈ ਜਿਸਨੂੰ ਵੈਟੀਕਨ ਸਿਟੀ ਰੋਕਦੀ ਹੈ। ਅਤੇ ਇਸਾਈ ਮੱਤ ਦੇ ਦੂਸਰੇ ਫਿਰਕੇ ਵੀ, ਚਮਤਕਾਰ ਦਿਖਾਉਣ ਅਤੇ ਜਾਦੂ ਟੂਣਾ ਕਰਨ ਵਾਲੀਆਂ ਹਜ਼ਾਰਾਂ ਤੀਵੀਂਆਂ ਅਤੇ ਬੰਦਿਆ ਨੂੰ ਚਰਚ ਨੇ ਪਿਛਲੇ 500 ਸਾਲ ਦੇ ਇਤਿਹਾਸ ਵਿਚ ਬਹੁਤ ਥਾਂ ਸ਼ੈਤਾਨ ਦੇ ਨੁਮਾਇੰਦੇ ਕਹਿ ਕੇ ਮਾਰ ਸੁੱਟਿਆ ਹੈ। ਪਰ ਮਜੂਦਾ ਦੌਰ ਵਿਚ ਵੱਖ ਵੱਖ ਬਿਮਾਰੀਆਂ ਦਾ ਇਲਾਜ ਇਸਾਈ ਡੇਰੇ ਝਾੜ ਫੂਕ ਕਰਕੇ ਕਰ ਰਹੇ ਹਨ। ਪਰ ਚਰਚ ਚੁੱਪ ਹੈ ਜਾਂ ਪਿੱਠ ਤੇ ਖੜ੍ਹੀ ਹੈ। ਦੂਸਰੇ ਪਾਸੇ ਭਾਰਤ ਵਿਚ ਮੈਜਿਕ ਪ੍ਰੈਕਟਿਸ ਐਕਟ ਮੌਜੂਦ ਹੈ, ਜਿਸਦੇ ਮੁਤਾਬਕ ਲਾਇਲਾਜ ਬਿਮਾਰੀਆਂ ਦੇ ਇਲਾਜ ਨੂੰ ਜਾਦੂ ਅਤੇ ਚਮਤਕਾਰ ਕਰਕੇ ਠੀਕ ਕਰਨ ਦੇ ਦਾਅਵੇ ਨੂੰ ਗੈਰ ਕਾਨੂੰਨੀ ਕਿਹਾ ਗਿਆ ਹੈ, ਅਤੇ ਕੋਈ ਪਰਚਾਰ ਨਹੀਂ ਕੀਤਾ ਜਾ ਸਕਦਾ। ਪਰ ਇਹ ਸਭ ਹੋ ਰਿਹਾ ਹੈ ਅਤੇ ਪ੍ਰਸ਼ਾਸ਼ਨ ਚੁੱਪ ਰਹਿੰਦਾ ਹੈ, ਤੀਸਰਾ ਹਰ ਤੀਸਰੇ ਦਿਨ ਪਿੰਡ ਵਿੱਚ ਕਿਸੇ ਮੰਗਤੇ ਜਾਂ ਸਾਧ ਨੂੰ ਘੇਰਨ ਵਾਲੇ ਗਰਕਸ਼ੀਲ ਕਾਮਰੇਡ ਅਜਿਹੇ ਮਸਲੇ ਤੇ ਚੁੱਪ ਕਿਉ ਰਹਿ ਜਾਂਦੇ ਹਨ ? ਭਾਰਤ ਸਰਕਾਰ ਨੇ ਇਸਾਈ ਪਰਚਾਰ ਦੀ ਥਾਂ ਸਾਰਾ ਜੋਰ ਮੁਸਲਮਾਨਾਂ ਦੇ ਪਰਚਾਰ ਖਿਲਾਫ ਹੀ ਕਿਉਂ ਸੀਮਿਤ ਕਰ ਦਿੱਤਾ ? ਕੀ ਇਹਨਾਂ ਸਭ ਨੂੰ ਕੌਮਾਂਤਰੀ ਪੱਧਰ ਤੇ ਇਸਾਈ ਲਾਬੀ ਵਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਹੈ ? ਜਿੱਥੇ ਤੱਕ ਧਰਮ ਪਰਚਾਰ ਦਾ ਮਸਲਾ ਹੈ, ਹਰੇਕ ਇਸਾਈ, ਹਰੇਕ ਮੁਸਲਮਾਨ, ਹਰੇਕ ਹਿੰਦੂ, ਹਰੇਕ ਸਿੱਖ ਅਤੇ ਹਰੇਕ ਕਾਮਰੇਡ ਨੂੰ ਆਪਣੇ ਮੱਤ ਦਾ ਪਰਚਾਰ ਕਰਨ ਦਾ ਹੱਕ ਹੈ। ਪਰ ਜੋ ਪਰਚਾਰ ਇਸਾਈ ਪਾਦਰੀ ਕਰ ਰਹੇ ਹਨ ਕੀ ਉਹ ਇਸਾਈਅਤ ਦਾ ਪਰਚਾਰ ਹੈ ਜਾਂ ਉਸਦਾ ਸਹਾਰਾ ਲੈਕੇ ਕੁਝ ਹੋਰ ਕੀਤਾ ਜਾ ਰਿਹਾ ਹੈ ?
ਲਿਖਤ : ਗੰਗਵੀਰ ਰਾਠੌਰ