ਸਿੱਧੂ ਮੂਸੇਵਾਲਾ ਉੱਤੇ ਪੱਤਰਕਾਰ ਸ਼ਿਵਇੰਦਰ ਦੇ ਝੂਠੇ ਅਤੇ ਆਧਾਰਹੀਣ ਵਿਸ਼ਲੇਸ਼ਣ ਦੀ ਪੰਜਾਬ ਤੋਂ ਪੱਤਰਕਾਰ ਸੰਦੀਪ ਸਿੰਘ ਨੇ ਚੀਰ-ਫਾੜ ਕੀਤੀ ਹੈ ਅਤੇ ਸ਼ਿਵਇੰਦਰ ਦੀ ਤੱਥਹੀਣ ਲਿਖਤ ਤੇ ਬੇਇਮਾਨ ਸੋਚ ਦੇ ਬਖੀਏ ਉਧੇੜ ਦਿੱਤੇ ਹਨ। ਸ਼ਿਵਇੰਦਰ ਦਾ ਕਾਰਵਾਂ ‘ਚ ਛਪਿਆ ਸੀ।

ਪਿਛਲੇ ਦਿਨੀ ਕਾਰਵਾਂ ਮੈਗਜੀਨ ਵਿੱਚ ਇਕ ਲੇਖ ਛਪਿਆ। ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਨੂੰ ‘Hollow Cult’ ਕਿਹਾ ਗਿਆ ਹੈ। Hollow Cult ਭਾਵ ਖੋਖਲਾ ਮੱਠ ਜਾਂ ਖੋਖਲੀ ਸਮਝ ਵਾਲਾ ਮੱਠ।ਇਹ ਕਾਰਵਾਂ ਮੈਗਜੀਨ ਉਹੀ ਹੈ ਜਿਸ ਨੇ ਸਿੰਘੂ ਬਾਡਰ ‘ਤੇ ਬੇਅਦਬੀ ਦੀ ਸਾਜਿਸ਼ ਦਾ ਕਰਤਾ ਧਰਤਾ ਨਹਿੰਗ ਸਿੰਘਾਂ ਨੂੰ ਸਾਬਤ ਕਰਨ ‘ਤੇ ਸਾਰਾ ਜੋਰ ਲਾ ਤਾ ਸੀ। ਕਾਰਵਾਂ ਮੈਗਜੀਨ ‘ਚ ਅਕਸਰ ਪੰਜਾਬ ਨੂੰ ਅਕਲੋਂ ਹੀਣਾ, ਜਾਤੀਵਾਦੀ, ਦੰਗਈ ਆਦਿ ਸਾਬਤ ਕਰਨ ਵਾਸਤੇ ਖਬਰਾਂ ਤੇ ਲੇਖ ਲੱਗਦੇ ਰਹਿੰਦੇ ਨੇ। ਪਰ ਅਸਲ ਵਿੱਚ ਅਜਿਹਾ ਕਿਵੇਂ ਹੁੰਦਾ ਹੈ ਕਿ ਪੰਜਾਬ ਵਿਰੁੱਧ ਲਿਖਣ ਵਾਲੇ ਸਾਰੇ ਲੋਕ ਇਕ ਜਗਾਂ ਉਤੇ ਇਕੱਠੇ ਹੋ ਜਾਂਦੇ ਆ। ਉਹ ਲੋਕ ਜਿੰਨਾ ਨੂੰ ਲਗਦਾ ਕਿ ਪੰਜਾਬ ਨੂੰ ਭੰਗ ਕਰ ਦੇਣਾ ਚਾਹੀਦਾ। ਪੰਜਾਬ ਖਤਮ ਹੋ ਜਾਣਾ ਚਾਹੀਦਾ ਤੇ ਨਵੇਂ ਸਿਰਿਉਂ ਸਿਰਜਣਾ ਚਾਹੀਦਾ। ਜਿੰਨਾਂ ਨੂੰ ਪੰਜਾਬ ਦੇ ਇਤਿਹਾਸ ‘ਚ ਕੋਈ ਉਮੀਦ ਨਜਰ ਨਹੀੰ ਆਉਂਦੀ।ਅਸਲ ਵਿੱਚ ਖੋਖਲਾ ਮੱਠ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਦਾ ਨਹੀਂ ਹੈ। ਕਿਉਂ ਕਿ ਸਿੱਧੂ ਦੇ ਪ੍ਰਸ਼ੰਸਕ ਸਿਰਫ ਪੰਜਾਬ ‘ਚੋਂ ਨਹੀਂ ਹਨ। ਉਸ ਦੇ ਪ੍ਰਸ਼ੰਸਕ ਗੈਰ ਪੰਜਾਬੀ ਵੀ ਬਹੁਤ ਵੱਡੀ ਸੰਖਿਆ ‘ਚ ਹਨ। ਸਾਰਿਆਂ ਦਾ ਮੂਸੇਵਾਲ ਨੂੰ ਚਾਹੁਣ ਦਾ ਕਾਰਨ ਇਕ ਨਹੀੰ ਹੈ। ਹਰੇਕ ਦਾ ਆਵਦਾ ਤਜੁਰਬਾ ਹੈ। ਪੰਜਾਬ ਵਿੱਚ ਹੀ ਕੋਈ ਉਸ ਨੂੰ ਜਿੰਮ ਲਾਉਣ ਵੇਲੇ ਸੁਣਦਾ ਹੈ, ਕੋਈ ਚਰੀ ਵੱਡਣ ਵੇਲੇ, ਕੋਈ ਦਿਹਾੜੀ ਲਾ ਕੇ ਮੁੜਦਾ ਹੋਇਆ ਤੇ ਕੋਈ ਟਰੈਕਟਰ ‘ਤੇ ਬੈਠ ਕੇ। ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲਿਆਂ ਦੀ ਸੰਖਿਆ ਐਨੀ ਜਿਆਦਾ ਹੈ ਕਿ ਉਨਾਂ ਨੂੰ ਮੱਠ (Cult) ਦੀ ਪ੍ਰਭਾਸ਼ਾ ‘ਚ ਬੰਨਿਆ ਹੀ ਨਹੀਂ ਜਾ ਸਕਦਾ।

ਪਰ ਜੇ ਕੋਈ ਸਿੱਧੂ ਮਸੇਵਾਲਾ ਦੀ ਚੜਾਈ ਨੂੰ ਪੰਜਾਬ ਦੀ ਬੇਜਤੀ ਕਰਨ ਵਾਸਤੇ ਵਰਤ ਰਿਹਾ ਤਾਂ ਉਹ ਇਕ hollow cult ਭਾਵ ਖੋਖਲੇ ਮੱਠ ਦਾ ਹਿੱਸਾ ਜਰੂਰ ਹੈ। ਅਜਿਹੇ ਲੋਕਾਂ ਦਾ ਮੱਠ ਜੋ ਪੰਜਾਬ ਦਾ ਖਾਂਦਾ ਹੈ, ਪੰਜਾਬ ਦਾ ਪੀਂਦਾ ਹੈ, ਪੰਜਾਬ ਦਾ ਪਹਿਣਦਾ ਹੈ ਪਰ ਫੇਰ ਵੀ ਨੂੰ ਸਹਿਜ ਸੁਭਾਅ ਪੰਜਾਬ ਨੂੰ ਨਫਰਤ ਕਰਦਾ ਹੈ। ਇਸ ਮੱਠ ਦੇ ਮੰਨਣ ਵਾਲਿਆਂ ‘ਚ ਇਕ ਖਾਸ ਸਾਂਝ ਹੈ। ਉਹ ਸਾਂਝ ਹੈ ਭਗਤ ਸਿੰਘ ਦੀ ਸੋਚ ਦੀ।

ਪੰਜਾਬ ਨੂੰ ਨਫਤਰ ਕਰਨ ਆਲਾ ਇਹ ਪੰਜਾਬੀ ਮੱਠ ਸਿਧਾਂਤਹੀਣ ਹੈ। ਪਰ ਇਹ ਭਗਤ ਸਿੰਘ ਦੀ ਸੋਚ ਨੂੰ ਅੰਨਿਆਂ ਵਾਂਗ ਮੰਨਦਾ ਹੈ। ਇਹ ਭਗਤ ਸਿੰਘ ਦੀ ਸੋਚ ਦੇ ਨਾਮ ‘ਤੇ ਪੈਦਾ ਹੋਇਆ ਖੋਖਲਾ ਮੱਠ ਹੈ। ਇਸ ਖੋਖਲੇ ਮੱਠ ਨੇ ਭਗਤ ਸਿੰਘ ਦੀ ਸੋਚ ਨੂੰ ਇੰਝ ਸਮਝਿਆ ਹੈ ਕਿ ਭਗਤ ਸਿੰਘ ਨੂੰ ਪੰਜਾਬ ਚੰਗਾ ਨਹੀੰ ਸੀ ਲੱਗਦਾ। ਭਗਤ ਸਿੰਘ ਨੇ ਸ਼ਾਇਦ ਹੀ ਕਿਤੇ ਪੰਜਾਬ ਦੀ ਪ੍ਰਸੰਸਾ ਕੀਤੀ ਹੋਵੇ। ਸੋ ਭਗਤ ਸਿੰਘ ਦੀ ਸੋਚ ਮਗਰ ਤੁਰਦਾ ਇਹ ਖੋਖਲਾ ਮੱਠ ਹਮੇਸ਼ਾ ਪੰਜਾਬ ਬਾਰੇ ਮੰਦਾ ਸੋਚਦਾ ਹੈ ਤੇ ਮੰਦਾ ਲਿਖਦਾ ਹੈ। ਇਹ ਖੋਖਲਾ ਮੱਠ ਮਾਨਸਿਕ ਤੌਰ ‘ਤੇ ਆਤਮਘਾਤੀ ਹੈ। ਨਾ ਇਸ ਨੂੰ ਜਿੰਦਗੀ ‘ਚੋ ਰਸ ਪ੍ਰਾਪਤ ਹੋ ਰਿਹਾ ਅਤੇ ਰੂਹਾਨੀ ਤਜੁਰਬੇ ਤੋਂ ਇਹ ਕੋਹਾਂ ਦੂਰ ਹੈ। ਇਹ ਖੋਖਲਾ ਮੱਠ ਕਹਿਣ ਨੂੰ ਮੋਦੀ ਵਿਰੋਧੀ ਹੈ। ਪਰ ਜਿਵੇਂ ਭਗਤ ਸਿੰਘ ਦੀ ਰਾਸ਼ਟਰਵਾਦੀ ਸੋਚ ਅੰਤ ਵਿੱਚ ਮੋਦੀ ਦੇ ਹੱਕ ‘ਚ ਭੁਗਤਦੀ ਹੈ। ਉਵੇਂ ਹੀ ਇਹ ਖੋਖਲਾ ਮੱਠ ਪੰਜਾਬ ਵਿਰੁਧ ਕੇਂਦਰ ਦੀਆਂ ਨੀਤੀਆਂ ਨੂੰ ਫਿੱਟ ਬਹਿੰਦਾ ਹੈ। ਇਸਦਾ ਲਿਖਿਆ ਹਰ ਲੇਖ ਕੇਂਦਰ ਦੀ ਪੰਜਾਬ ਵਿਰੁੱਧ ਸਹਾਇਤਾ ਕਰਦਾ ਹੈ। ਫੇਰ ਭਾਵੇਂ ਸਰਕਾਰ ਮੋਦੀ ਦੀ ਹੋਵੇ ਜਾਂ ਕਾਂਗਰਸ ਦੀ। ਇਸ ਖੋਖਲੇ ਮੱਠ ਨੇ ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇਵਾਲੇ ਤੱਕ ਹਰ ਪੰਜਾਬ ਪ੍ਰਸਤ ਦੀ ਮਰਨ ਤੋਂ ਬਾਅਦ ਵੀ ਬੇਜਤੀ ਕੀਤੀ ਹੈ। ਖਟਕੜ ਕਲਾਂ ਦੇ ਇਕ ਦੌਰੇ ਤੋਂ ਪਤਾ ਲਗਦਾ ਹੈ ਕਿ ਭਗਤ ਸਿੰਘ ਦਾ ਖੋਖਲਾ ਮੱਠ ਪੰਜਾਬੀ ਹੋਣ ਅਤੇ ਸਿੱਖ ਹੋਣ ਨੂੰ ਖਾਰਜ ਕਰਕੇ ਆਪਣੇ ਆਪ ਨੂੰ ਦੇਸ਼ ਭਗਤ ਕਹਾਉਣ ਤੇ ਜੋਰ ਦਿੰਦਾ ਹੈ । ਇਹ ਗੱਲ ਅਮਿਤ ਸ਼ਾਹ ਤੋਂ ਲੈਕੇ ਸੰਘ ਵੀ ਪ੍ਰਚਾਰਦਾ ਫਿਰਦਾ ਹੈ ਅਤੇ ਇੱਕ ਬੋਲੀ ਨੂੰ ਪੂਰੇ ਭਾਰਤ ਵਿਚ ਲਾਗੂ ਕਰਨ ਦਾ ਵੀਚਾਰ ਵੀ ਇਹੋ ਮੱਠ ਦਿੰਦਾ ਫਿਰਦਾ ਹੈ। ਜਿਹੜਾ ਕੇ ਵੰਨ ਸੁਵੰਨੇ ਸੱਭਿਆਚਾਰ ਅਤੇ ਪਛਾਣਾ ਖਤਮ ਕਰਕੇ ਹੀ ਬਣਾਇਆ ਜਾ ਸਕਦਾ ਹੈ..ਜਰੂਰਤ ਹੈ ਭਗਤ ਸਿੰਘ ਦੀ ਸੋਚ ਦੇ ਖੋਖਲੇ ਮੱਠ ਨੂੰ ਪਹਿਚਾਣਨ ਦੀ।
#ਮਹਿਕਮਾ_ਪੰਜਾਬੀ

ਕਾਰਵਾਂ ਆਲਿਉ ਹੋਰ ਕਰੋ ਪ੍ਰੋਪੇਗੰਡਾ ਪੰਜਾਬ ਖਿਲਾਫ – ਇਹ ਦਿਲਫ਼ਰੀਦ ਤੇ ਰੂਪ ਇਨਾਇਤ ਦੀ ਦੁਨੀਆਂ ਏ। ਘਰ ਪਏ ਵਾਧੂ ਸਮਾਨ ਨਾਲ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਨੇ। ਫ਼ਰੀਦ ਦਾ ਪਸੰਦੀਦਾ ਸਿੱਧੂ ਮੂਸੇਵਾਲਾ ਹੈ। ਸ਼ੁੱਭਦੀਪ ਸਿੰਘ ਦੇ ਪੂਰੇ ਹੋਣ ਤੋਂ ਬਾਅਦ ਹੀ ਫ਼ਰੀਦ ਨੇ ਉਹਨੂੰ ਸੁਣਨਾ ਸ਼ੁਰੂ ਕੀਤਾ। ਇਹ ਬੱਚਿਆਂ ਦਾ ਆਪਣਾ ਸੰਸਾਰ ਹੈ। ਨਹੀਂ ਜਾਣਦਾ ਉਹਨੂੰ ਕਿਉਂ ਪਸੰਦ ਹੈ। ਮੈਗਜ਼ੀਨ ਕਾਰਵਾਂ ਵਿੱਚੋਂ ਫੋਟੋ ਪਾੜਕੇ ਲੈ ਗਿਆ। ਇਸ ਵਾਰ ਦੀ ਕਵਰ ਸਟੋਰੀ ਸੀ। ਸਟੋਰੀ ਕਾਫੀ ਨੁਕਤਿਆਂ ਤੋਂ ਕਮਜ਼ੋਰ ਅਤੇ ਪਹਿਲਾਂ ਤੋਂ ਤੈਅ ਮਾਪਦੰਡਾਂ ਮੁਤਾਬਕ ਨਤੀਜੇ ਕੱਢਦੀ ਹੈ। ਖੈਰ ਫ਼ਰੀਦ ਪੰਜਾਬ,295, ਮਾਂ ਗੀਤ ਗਾਉਂਦਾ ਹੈ। ਹੁਣ ਉਹਦੀ ਜ਼ੁਬਾਨ ‘ਤੇ SYL ਗੀਤ ਚੜ੍ਹ ਰਿਹਾ ਹੈ।
~ ਹਰਪ੍ਰੀਤ ਸਿੰਘ ਕਾਹਲੋਂ