ਸਿੱਧੂ ਮੂਸੇਵਾਲਾ ਨੂੰ ਪਹਿਲਾਂ ਕੋਰਟ ‘ਚ ਪੇਸ਼ੀ ‘ਤੇ ਮਾਰਨ ਦੀ ਸੀ PLANNING ? ਪਹਿਲਾਂ ਕਿਉਂ ਨਹੀਂ ਮੰਨਿਆ ਸੀ Lawrence ? ਗੋਲਡੀ ਨੇ ਫ਼ੋਨ ਕਰ ਕੇ ਕਿਉਂ ਕਿਹਾ, “ਕੱਲ੍ਹ ਹਰ ਹਾਲਤ ‘ਚ ਕਰਨਾ ਕੰਮ”
#SidhuMooseWala #LawrenceBishnoi #PunjabPolice #Investigation #GoldyBrar #Canada #PunjabGovt #SidhuMooseWalaNews

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਦੀ ਲੁਕੇਸ਼ਨ ਟਰੇਸ ਕਰ ਲਈ ਗਈ ਹੈ। ਗੈਂਗਸਟਰ ਸਚਿਨ ਥਾਪਨ ਦੇ ਅਜ਼ਰਬਾਇਜਾਨ ਅਤੇ ਅਨਮੋਲ ਬਿਸ਼ਨੋਈ ਦੇ ਕੀਨੀਆ ’ਚ ਹੋਣ ਦੀ ਪੁਖ਼ਤਾ ਜਾਣਕਾਰੀ ਹੱਥ ਲੱਗੀ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਦੀ ਲੁਕੇਸ਼ਨ ਟਰੇਸ ਕਰ ਲਈ ਗਈ ਹੈ। ਗੈਂਗਸਟਰ ਸਚਿਨ ਥਾਪਨ ਦੇ ਅਜ਼ਰਬਾਇਜਾਨ ਅਤੇ ਅਨਮੋਲ ਬਿਸ਼ਨੋਈ ਦੇ ਕੀਨੀਆ ’ਚ ਹੋਣ ਦੀ ਪੁਖਤਾ ਜਾਣਕਾਰੀ ਹੱਥ ਲੱਗੀ ਹੈ।

ਸੂਤਰਾਂ ਮੁਤਾਬਕ ਗੈਂਗਸਟਰ ਸਚਿਨ ਥਾਪਨ ਨੂੰ ਉਥੇ ਗ੍ਰਿਫਤਾਰ ਕਰ ਲਿਆ ਗਿਆ ਹੈ। ਸਚਿਨ ਥਾਪਨ ਨੂੰ ਅਜ਼ਰਬਾਇਜਾਨ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਦੋਵੇਂ ਗੈਂਗਸਟਰ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਹੀ ਫਰਜ਼ੀ ਪਾਸਪੋਰਟਾਂ ’ਤੇ ਬਾਹਰ ਚਲੇ ਗਏ ਸਨ।

ਭਰਾ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਵਾਉਣ ਲਈ ਸੜਕਾਂ ‘ਤੇ ਉੱਤਰੀ ਭੈਣ ਅਫ਼ਸਾਨਾ ਗੈਂਗਸਟਰਾਂ ਨੂੰ ਮਾਰ ਦੇਣਾ ਚਾਹੀਦਾ ਹੈ ਉਨ੍ਹਾਂ ਨੂੰ ਫਾਂਸੀ ਹੋਵੇ ..ਸਿੱਧੂ ਦਾ ਬਾਪੂ ਕਹਿੰਦਾ ਰਾਤ ਕੱਟਣੀ ਔਖੀ ਹੈ

ਉਧਰ, ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਕੀਨੀਆ ’ਚ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਪ੍ਰਮੋਦ ਬਾਨ ਦੀ ਅਗਵਾਈ ਹੇਠਲੀ ਐਂਟੀ ਗੈਂਗਸਟਰ ਟਾਸਕ ਫੋਰਸ, ਜਿਸ ’ਚ ਏਆਈਜੀ ਗੁਰਮੀਤ ਚੌਹਾਨ ਅਤੇ ਡੀਐੱਸਪੀ ਬਿਕਰਮਜੀਤ ਬਰਾੜ ਵੀ ਸ਼ਾਮਲ ਹਨ, ਨੇ ਭਗੌੜਿਆਂ ਦੀ ਸੂਹ ਲਾਈ ਹੈ।

ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮਾਨਸਾ ਪੁਲਿਸ ਸਚਿਨ ਦੀ ਹਵਾਲਗੀ ਲਈ ਦਸਤਾਵੇਜ਼ ਤਿਆਰ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਕਰਾਉਣ ’ਚ ਵਿਦੇਸ਼ ’ਚ ਬੈਠੇ ਚਾਰ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ।

ਇਨ੍ਹਾਂ ’ਚ ਸਚਿਨ ਤੇ ਅਨਮੋਲ ਬਿਸ਼ਨੋਈ ਤੋਂ ਇਲਾਵਾ ਗੋਲਡੀ ਬਰਾੜ ਤੇ ਲਿਪਿਲ ਨਹਿਰਾ ਦੇ ਨਾਮ ਸ਼ਾਮਲ ਹਨ। ਗੈਂਗਸਟਰ ਗੋਲਡੀ ਬਰਾੜ ਨੇ ਹੱਤਿਆ ਦੀ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਈ ਸੀ ਜਦਕਿ ਸਚਿਨ ਨੇ ਬਾਅਦ ’ਚ ਪੋਸਟ ਪਾ ਕੇ ਅਤੇ ਮੀਡੀਆ ਨੂੰ ਇੰਟਰਵਿਊ ਦੇ ਕੇ ਮੂਸੇਵਾਲਾ ਦੀ ਹੱਤਿਆ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਸੀ।