ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁਲਜ਼ਮ ਸ਼ੂਟਰਾਂ ਨੇ ਗੁਜਰਾਤ ਦੇ ਮੁਦਰਾ ਵਿੱਚ ਸਮੁੰਦਰ ਕੰਢੇ ਜਸ਼ਨ ਮਨਾਇਆ ਸੀ। ਇਸ ਦੌਰਾਨ ਇਨ੍ਹਾਂ ਲੋਕਾਂ ਵੱਲੋਂ ਫੋਟੋਸ਼ੂਟ ਵੀ ਕਰਵਾਇਆ ਗਿਆ।ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੂਟਰਾਂ ਦੀਆਂ ਨਵੀਆਂ ਫੋਟੋਆਂ ਆਈਆਂ ਸਾਹਮਣੇ..ਕਤਲ ਕਰਨ ਮਗਰੋਂ ਸ਼ੂਟਰਾਂ ਨੇ ਗੁਜਰਾਤ ਦੇ ਮੁਦਰਾ ਪੋਰਟ ਮਨਾਇਆ ਸੀ ਜਸ਼ਨ #SidhuMooseWala #AnkitSersa #PriyavratFauji #Gujarat #MudraPort #PunjabPolice #GoldyBrar #LawrenceBishnoi

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿੰਡ ਵਿੱਚ ਸੋਗ ਸੀ। ਜਦਕਿ ਉਸ ਦੇ ਕਾਤਲ ਮੌਤ ਦਾ ਜਸ਼ਨ ਮਨਾ ਰਹੇ ਸਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁਲਜ਼ਮ ਸ਼ੂਟਰਾਂ ਨੇ ਗੁਜਰਾਤ ਦੇ ਮੁਦਰਾ ਵਿੱਚ ਸਮੁੰਦਰ ਕੰਢੇ ਜਸ਼ਨ ਮਨਾਇਆ ਸੀ। ਇਸ ਦੌਰਾਨ ਇਨ੍ਹਾਂ ਲੋਕਾਂ ਵੱਲੋਂ ਫੋਟੋਸ਼ੂਟ ਵੀ ਕਰਵਾਇਆ ਗਿਆ।

ਇਸ ਤਸਵੀਰ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਸਾਰੇ ਸ਼ੂਟਰ ਸਿੱਧੇ ਗੁਜਰਾਤ ਦੇ ਮੁਦਰਾ ਪੋਰਟ ‘ਤੇ ਚਲੇ ਗਏ ਜਿੱਥੇ ਸਾਰਿਆਂ ਨੇ ਮੂਸੇਵਾਲਾ ਨੂੰ ਮਾਰਨ ਦਾ ਮਿਸ਼ਨ ਪੂਰਾ ਹੋਣ ‘ਤੇ ਜਸ਼ਨ ਮਨਾਇਆ। ਇੰਨਾ ਹੀ ਨਹੀਂ ਦੋਸ਼ੀ ਨੇ ਸਮੁੰਦਰ ਕਿਨਾਰੇ ਫੋਟੋ ਸੈਸ਼ਨ ਵੀ ਕਰਵਾਇਆ ਸੀ। ਜਦਕਿ ਇਸ ਦੌਰਾਨ ਪੁਲਿਸ ਵੱਲੋਂ ਦਿੱਲੀ, ਪੰਜਾਬ, ਮਹਾਰਾਸ਼ਟਰ, ਹਰਿਆਣਾ ਅਤੇ ਰਾਜਸਥਾਨ ਵਿੱਚ ਇਨ੍ਹਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।

ਇਸ ਤਸਵੀਰ ‘ਚ ਅੰਕਿਤ, ਦੀਪਕ ਮੁੰਡੀ (ਫਰਾਰ), ਸਚਿਨ, ਪ੍ਰਿਅਵਰਤ ਫੌਜੀ, ਕਪਿਲ ਪੰਡਿਤ ਅਤੇ ਕਸ਼ਿਸ਼ ਉਰਫ਼ ਕੁਲਦੀਪ ਲਾਲ ਚੈੱਕ ਸ਼ਰਟ ‘ਚ ਮੌਜੂਦ ਹਨ। ਇਨ੍ਹਾਂ ਵਿੱਚ ਕਪਿਲ ਪੰਡਿਤ ਅਤੇ ਸਚਿਨ ਨੇ ਸ਼ੂਟਰਾਂ ਨੂੰ ਪੰਜਾਬ ਤੋਂ ਭੱਜਣ ਅਤੇ ਕਤਲ ਤੋਂ ਬਾਅਦ ਲੁਕਣ ਵਿੱਚ ਮਦਦ ਕੀਤੀ।


ਹਾਲ ਹੀ ਵਿੱਚ ਮਾਨਸਾ ਪੁਲੀਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ਵਿੱਚ 20 ਤੋਂ ਵੱਧ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਸ ਸਭ ਦੇ ਵਿਚਕਾਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੂੰ ਪੰਜਾਬ ਪੁਲਸ ਅਗਲੇ 15 ਦਿਨਾਂ ‘ਚ ਭਾਰਤ ਡਿਪੋਰਟ ਕਰ ਸਕਦੀ ਹੈ। ਦੱਸ ਦੇਈਏ ਕਿ 29 ਮਈ 2022 ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।