ਕਾਂਗਰਸੀ MLA ਰਾਣਾ ਗੁਰਜੀਤ ਦੀ ਪਹਾੜਾਂ ‘ਚ ਪਲਟੀ ਕਾਰ, ਮੁਸ਼ਕਿਲ ਨਾਲ ਕੱਢਿਆ ਬਾਹਰ – ਪਲਟੀ Endeavour ਦੀ Video ਆਈ ਸਾਮ੍ਹਣੇ LIVE
#RanaGurjeetSingh #RoadAccident #Endeavour #Injured #HimachalPradesh #CongressLeader #RoadAccident

ਕਪੂਰਥਲਾ : ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਹਿਮਾਚਲ ਦੇ ਚੈਲ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ‘ਚ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਡਿੱਗ ਗਈ ਪਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਾਲ-ਵਾਲ ਬਚ ਗਏ। ਰਾਣਾ ਗੁਰਜੀਤ ਨੂੰ ਗੱਡੀ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਉਥੇ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਗੱਡੀ ਹਿਮਾਚਲ ਦੇ ਚੈਲ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ‘ਚ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਡਿੱਗ ਗਈ, ਗਨੀਮਤ ਰਹੀ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਜਾਨ ਬੱਚ ਗਈ। ਰਾਣਾ ਗੁਰਜੀਤ ਨੂੰ ਗੱਡੀ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਉਥੇ ਮੌਜੂਦ ਹਨ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਹਾਦਸਾ ਹਿਮਾਚਲ ਦੇ ਹਿੱਲ ਸਟੇਸ਼ਨ ਚੈਲ ਨੇੜੇ ਵਾਪਰਿਆ ਹੈ।ਰਾਣਾ ਗੁਰਜੀਤ ਦੀ ਗਰਦਨ ‘ਤੇ ਮਾਮੂਲੀ ਸੱਟ ਲੱਗੀ ਹੈ, ਉਨ੍ਹਾਂ ਦਾ ਭਲਕੇ ਐਕਸਰੇ ਕਰਵਾਇਆ ਜਾਵੇਗਾ। ਰਾਣਾ ਗੁਰਜੀਤ ਨੇ ਦੱਸਿਆ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

2022 ਵਿਧਾਨ ਸਭਾ ਚੋਣਾਂ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੀ ਟਕਿਟ ਤੋਂ ਚੋਣ ਲੜੀ ਸੀ। ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਨੂੰ 7304 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਇਸ ਤੋਂ ਪਹਿਲਾਂ ਚੰਨੀ ਸਰਕਾਰ ਵੇਲੇ ਰਾਣਾ ਕੈਬਨਿਟ ਮੰਤਰੀ ਵੀ ਰਹੇ ਹਨ