ਸਿੱਖ ਨਸਲਕੁਸ਼ੀ ‘ਚ ਇਸਾਈਆਂ ਦਾ ਹਿੱਸਾ।

ਭਾਰਤ ਦੀ ਇਸਾਈ ਕਾਂਗਰਸ ਨੇ 3 ਦਸੰਬਰ 1983 ਨੂੰ ਕੇਂਦਰ ਸਰਕਾਰ ਉਤੇ ਦਬਾਅ ਪਾਇਆ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਭੜਕਾਊ ਭਾਸ਼ਣ ਦੇਣ ਅਤੇ ‘ਅੱਤਵਾਦੀਆਂ’ ਦਾ ਸਮਰਥਨ ਕਰਨ ਦੇ ਦੋਸ਼ ਵਿਚ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਇਸਾਈ ਕਾਂਗਰਸ ਨੇ ਇਹ ਮੰਗ ਇਸ ਲਈ ਕੀਤੀ ਕਿਉਂਕਿ ਪੰਜਾਬ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨਗਰ ਵਿਚ ਇਸਾਈਆਂ ਦੁਆਰਾ ਚਲਾਏ ਜਾ ਰਹੇ ਇਕ ਕਾਲਜ ( Chirshan Baring College ) ਵਿਚ ਕੁਝ ਸਿੱਖ ਵਿਦਿਆਰਥੀਆਂ ਨੇ ਕਾਲਜ ਵਿਚ ਅਖੰਡਪਾਠ ਸਾਹਿਬ ਕਰਾਉਣ ਦੀ ਕੋਸ਼ਿਸ਼ ਕੀਤੀ ਸੀ।

ਸਿੱਖ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਕਾਲਜ ਦੀ ਇਮਾਰਤ ਸਿੱਖ ਮਾਹਾਰਾਜਾ ਸ਼ੇਰ ਸਿੰਘ ਦੀ ਹੈ। ਜਿਸ ਨੇ ਇਹ ਇਮਾਰਤ 99 ਸਾਲ ਲਈ ਇਸਾਈਆਂ ਨੂੰ ਪਟੇ ਤੇ ਦਿੱਤੀ ਸੀ। ਪਟੇ ਦਾ ਇਹ ਸਮਾਂ ਮਾਰਚ 1983 ਵਿਚ ਸਮਾਪਤ ਹੋ ਗਿਆ ਸੀ। ਅੱਜ ਵੀ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ‘ਚ ਬੇਰਿੰਗ ਕ੍ਰਿਸਚਨ ਕਾਲਜ ਦੇ ਪ੍ਰਿੰਸੀਪਲ ਦਾ ਦਫਤਰ ਹੈ।

ਹੁਣ ਸਾਨੂੰ ਪਤਾ ਹੈ ਕਿ 1984 ਵਿੱਚ ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੈਚਰ ਨੇ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਨ ਵਿੱਚ ਇੰਦਰਾ ਗਾਂਧੀ ਦਾ ਸਹਿਯੋਗ ਦਿੱਤਾ। ਇਸ ਦਾ ਕਾਰਨ 1983 ਵਾਲੀ ਇਸਾਈ ਕਾਂਗਰਸ ਵਲੋਂ ਕੀਤਾ ਗਿਆ ਸੰਤਾ ਦਾ ਵਿਰੋਧ ਵੀ ਸੀ।

ਇਹ ਕੰਮ ਇਥੇ ਹੀ ਨਹੀਂ ਰੁਕਿਆ। ਸਾਬਕਾ ਪੰਜਾਬ ਪੁਲਿਸ ਮੁਖੀ ਇਸਾਈ ਰਿਬੈਰੋ ਅੱਜ ਕੱਲ ਕਾਮਰੇਡਾਂ ਤੇ ਲਿਬਰਲਾਂ ਦਾ ਚਹੇਤਾ ਹੈ। ਕਿਉਂਕਿ ਤੀਜੇ ਕੁ ਦਿਨ ਅਖਬਾਰਾਂ ‘ਚ ਮੋਦੀ ਵਿਰੋਧੀ ਲੇਖ ਲਿਖਦਾ ਹੈ। ਕਹਿੰਦਾ ਕਿ ਮੋਦੀ ਇਸਾਈਆਂ ਨਾਲ ਬਹੁਤ ਧੱਕਾ ਕਰ ਰਿਹਾ। ਇਸੇ ਰਬੈਰੋ ਨੇ ਚਰਾਸੀ ਤੋਂ ਬਾਅਦ ਸਿੱਖ ਮੁੰਡਿਆਂ ਦੇ ਝੂਠੇ ਮੁਕਾਬਲੇ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਅੱਜ ਇਹ ਮਨੁੱਖੀ ਅਧਿਕਾਰਾਂ ਦਾ ਠੇਕਾ ਲਈ ਫਿਰਦਾ। ਰਿਬੈਰੋ ਵੀ ਸਿੱਖਾਂ ਨਾਲ ਇਹੀ ਖੁੰਦਕ ਰੱਖਦਾ ਸੀ ਕਿ ਸਿੱਖਾਂ ਨੇ ਬੇਰਿੰਗ ਕਾਲਜ ਦੀ ਜਮੀਨ ਵਾਪਸ ਕਿਵੇਂ ਮੰਗੀ।

ਕਿਉਂਕਿ 1849 ਵਿੱਚ ਪੰਜਾਬ ‘ਤੇ ਕਬਜਾ ਕਰਨ ਤੋਂ ਬਾਅਦ ਸਿੱਖ ਰਾਜ ਦੀਆਂ ਵਿਰਾਸਤਾਂ ਨੂੰ ਜਾਂ ਤਾਂ ਇਸਾਈਆਂ ਨੇ ਤੋੜ ਦਿੱਤਾ ਜਾਂ ਫੇਰ ਉਥੇ ਚਰਚਾਂ ਬਣਾ ਦਿੱਤੀਆਂ। ਇਸ ਕਰਕੇ ਇਹ ਗੱਲ ਸਮਝਣੀ ਔਖੀ ਨਹੀਂ ਹੋਣੀ ਚਾਹੀਦੀ ਕਿ ਬੇਰਿੰਗ ਕਾਲਜ ਦੀ ਜਮੀਨ ਵਾਪਸ ਮੰਗਦੇ ਸਿੱਖ ਇਸਾਈਆਂ ਨੂੰ ਕਿੰਨੇ ਭੈੜੇ ਲੱਗਦੇ ਹੋਣਗੇ।

ਇਸ ਕਰਕੇ ਹੁਣ ਮੌਕਾ ਹੈ ਕਿ ਬੇਰਿੰਗ ਕਾਲਜ ਦੀ ਜਮੀਨ ਤੇ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਵਾਪਸ ਲਿਆ ਜਾਵੇ। ਜੇ ਸ਼੍ਰੋਮਣੀ ਕਮੇਟੀ ਇਹ ਮੰਗ ਨਹੀਂ ਰੱਖਦੀ ਤਾਂ ਦਿੱਲੀ ਕਮੇਟੀ ਪਹਿਲ ਕਰੇ ਅਤੇ ਮਾਹਾਰਾਜਾ ਸ਼ੇਰ ਸਿੰਘ ਦਾ ਮਹਿਲ ਅਤੇ ਉਸ ਦੀ ਜਮੀਨ ਨੂੰ ਇਸਾਈਆਂ ਦੇ ਕਬਜੇ ਤੋਂ ਮੁਕਤ ਕਰਵਾਇਆ ਜਾਵੇ। ਇਸ ਵਾਸਤੇ ਸਿੱਖ ਜਥੇਬੰਦੀਆਂ ਅੱਗੇ ਆਉਣ।
#ਮਹਿਕਮਾ_ਪੰਜਾਬੀ