ਪੰਜਾਬ ਰਾਜ ਮਹਿਲਾ ਕਮਿਸ਼ਨ ਬਲਜਿੰਦਰ ਕੌਰ ਘਰੇਲੂ ਹਿੰਸਾ ਮਾਮਲੇ ਵਿੱਚ ਸੂ ਮੋਟੋ ਨੋਟਿਸ ਲੈ ਸਕਦਾ ਹੈ। ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਅਤੇ ਉਹ ਇਸ ਘਟਨਾ ਦਾ ਖੁਦ ਨੋਟਿਸ ਲਵੇਗੀ। ਕੌਰ ਦਾ ਵਿਆਹ ਫਰਵਰੀ 2019 ਵਿੱਚ ਮਾਝਾ ਖੇਤਰ ਲਈ ਆਪ ਦੇ ਯੂਥ ਵਿੰਗ ਕਨਵੀਨਰ ਸਿੰਘ ਨਾਲ ਹੋਇਆ ਸੀ।

ਆਮ ਆਦਮੀ ਪਾਰਟੀ (AAP) ਦੀ ਵਿਧਾਇਕਾ ਬਲਜਿੰਦਰ ਕੌਰ ਦੇ ਪਤੀ ਸੁਖਰਾਜ ਸਿੰਘ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਘਰੇਲੂ ਹਿੰਸਾ ਦੀ ਸ਼ਿਕਾਰ ਆਪ ਵਿਧਾਇਕਾ ਦੀ ਵੀਡੀਓ ਸੋਸ਼ਲ ਮੀਡੀਆ *ਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਭਾਵੇਂ ਕਿ ਇਹ 2 ਮਹੀਨੇ ਪੁਰਾਣਾ ਮਾਮਲਾ ਹੈ, ਪਰੰਤੂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪਾਰਟੀ ਵਿੱਚ ਵੀ ਖਲਬਲੀ ਮੱਚ ਗਈ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਵੀ ਇਸ ਮਾਮਲੇ ਵਿੱਚ ਸੂ ਮੋਟੋ ਲੈ ਕੇ ਕਾਰਵਾਈ ਕਰਦਾ ਵਿਖਾਈ ਦੇ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਬਲਜਿੰਦਰ ਕੌਰ ਘਰੇਲੂ ਹਿੰਸਾ ਮਾਮਲੇ ਵਿੱਚ ਸੂ ਮੋਟੋ ਨੋਟਿਸ ਲੈ ਸਕਦਾ ਹੈ। ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਅਤੇ ਉਹ ਇਸ ਘਟਨਾ ਦਾ ਖੁਦ ਨੋਟਿਸ ਲਵੇਗੀ। ਕੌਰ ਦਾ ਵਿਆਹ ਫਰਵਰੀ 2019 ਵਿੱਚ ਮਾਝਾ ਖੇਤਰ ਲਈ ਆਪ ਦੇ ਯੂਥ ਵਿੰਗ ਕਨਵੀਨਰ ਸਿੰਘ ਨਾਲ ਹੋਇਆ ਸੀ।

ਕੌਰ ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਅਤੇ ਪੰਜਾਬ ਵਿੱਚ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਹੈ। ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ ਨਾਲ ਜੁੜੇ ਹੋਣ ਤੋਂ ਬਾਅਦ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਤਲਵੰਡੀ ਸਾਬੋ ਹਲਕੇ ਤੋਂ 2017 ਦੀਆਂ ਪੰਜਾਬ ਚੋਣਾਂ ਲੜੀਆਂ ਜਿੱਥੇ ਉਸਨੇ 19,293 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

ਪੰਜਾਬ ਦੀ ਮਹਿਲਾ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਵਿਧਾਇਕ ਬਲਜਿੰਦਰ ਕੌਰ ਨੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਉਨ੍ਹਾਂ ਨੇ ਬਲਜਿੰਦਰ ਕੌਰ ਦੇ ਪਤੀ ਸੁਖਰਾਜ ਸਿੰਘ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਲਜਿੰਦਰ ਕੌਰ ਪਾਰਟੀ ਨਾਲ ਜੁੜੀ ਹੋਈ ਹੈ। ਇਸ ਲਈ ਇਸ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ.ਬਲਜਿੰਦਰ ਕੌਰ 2018 ਨੂੰ ਵਿਆਹ ਬੰਧਨ ‘ਚ ਬੱਝ ਗਏ। ਉਨ੍ਹਾਂ ਆਨੰਦ ਕਾਰਜ ਪੂਰੀਆਂ ਧਾਰਮਿਕ ਰੀਤਾਂ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾਂ ਰਾਮ ਤੀਰਥ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ ਤੇ ਰਾਜਸੀ ਸਖਸ਼ੀਅਤਾਂ ਨੇ ਹਾਜਿਰੀ ਭਰੀ। ਉਨ੍ਹਾਂ ਦੀ ਡੋਲੀ ਮਾਝੇ ਦੇ ਯੂਥ ਆਗੂ ਸੁਖਰਾਜ ਸਿੰਘ ਬੱਲ ਨਾਲ ਪ੍ਰਵਾਰ ਵਲੋਂ ਕੀਤੀ ਗਈ। ਕਰੀਬ ਸੱਤ ਏਕੜ ਖੁੱੱਲੇ ਪੰਡਾਲ ਵਿੱਚ ਪੇਂਡੂ ਤੇ ਸਾਦੇ ਤਰੀਕੇ ਨਾਲ ਹੋਏ ਇਸ ਸਮਾਗਮ ਵਿਚ ਅਸੀਰਵਾਦ ਦੇਣ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਆਮ ਵਰਕਰਾਂ ਤੋਂ ਇਲਾਵਾ ਆਪ ਆਗੂ ਸੰਜੇ ਸਿੰਘ,ਭਗਵੰਤ ਮਾਨ ਸਹਿਤ ਦਿੱਲੀ ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕ ਵੀ ਪੁੱਜੇ ਹੋਏ ਸਨ। ਜਦੋਂ ਕਿ ਸੂਬੇ ਦੇ ਸਾਬਕਾ ਪਸ਼ੂ ਪਾਲਣ ਮੰਤਰੀ ਸ੍ਰ.ਬਲਵੀਰ ਸਿੰਘ ਸਿੱਧੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ.ਅਜਾਇਬ ਸਿੰਘ ਭੱਟੀ ਵਿਧਾਇਕਾ ਦੇ ਘਰ ਪੁੱਜ ਕੇ ਉਨਾਂ ਨੂੰ ਵਧਾਈ ਦੇਣ ਗਏ ਸਨ। ਇਸੇ ਤਰ੍ਹਾਂ ਸਵੇਰੇ ‘ਆਪ’ ਦੇ ਬਾਗੀ ਲੋਕ ਸਭਾ ਮੈਂਬਰ ਸ੍ਰੀ ਧਰਮਵੀਰ ਗਾਂਧੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਡਾ.ਪ੍ਰਨੀਤ ਵੀ ਵਿਧਾਇਕਾ ਦੇ ਘਰ ਪੁੱਜੇ।