ਅਗਨੀ ਵੀਰ ਯੋਜਨਾ ਤਹਿਤ ਭਰਤੀ ਲਈ ਆਏ 20 ਸਾਲਾ ਨੌਜਵਾਨ ਦੀ ਟਰਾਇਲ ਦੌਰਾਨ ਮੌਤ- ਚਾਵਾਂ ਨਾਲ ਅਗਨੀਵੀਰ ਬਣਨ ਗਿਆ ਸੀ ਨੌਜਵਾਨ -ਦੌੜ ਲਗਾਉਂਦੇ ਸਮੇਂ ਹੋ ਗਈ ਮੌਤ, ਮਾਪਿਆਂ ਦਾ ਨਹੀਂ ਦੇਖ ਹੁੰਦਾ ਹਾਲ #Gurdaspur #AgneepathRecruitment2022 #Army

ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿਚ ਅਗਨੀ ਵੀਰ ਯੋਜਨਾ ਤਹਿਤ ਹੋ ਰਹੀ ਭਰਤੀ ਦੌਰਾਨ ਰਨਿੰਗ ਟਰੈਕ ’ਤੇ ਦੌੜ ਲਗਾਉਂਦੇ ਸਮੇਂ 20 ਸਾਲਾਂ ਨੌਜਵਾਨ ਅਸ਼ਵਨੀ ਕੁਮਾਰ ਦੀ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਬੇਹੋਸ਼ ਹੋ ਕੇ ਡਿੱਗੇ ਨੌਜਵਾਨ ਨੂੰ ਜਦੋਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਹਸਪਤਾਲ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਧਰ ਅਧਿਕਾਰੀਆਂ ਵਲੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਅਖਰੋਟਾਂ ਦਾ ਰਹਿਣ ਵਾਲਾ ਸੀ।

ਮ੍ਰਿਤਕ ਨੌਜਵਾਨ ਦੇ ਨਾਲ ਆਏ ਦੋਸਤ ਨੇ ਦੱਸਿਆ ਕਿ ਜਦੋਂ ਟਰਾਇਲ ਹੋ ਰਿਹਾ ਸੀ ਤਾ ਅਸ਼ਵਨੀ ਦੌੜ ਦੌਰਾਨ ਅਚਾਨਕ ਡਿੱਗ ਪਿਆ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰਾਰ ਦਿੱਤਾ ਗਿਆ। ਮੌਕੇ ’ਤੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚੀ ਐੱਸ. ਡੀ. ਐੱਮ. ਗੁਰਦਾਸਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੇ ਹਾਲਤ ਗੰਭੀਰ ਹੋਣ ਦੀ ਸੂਚਨਾ ਮਿਲੀ ਸੀ ਪਰ ਜਦੋਂ ਤਕ ਉਸ ਨੂੰ ਐੈਂਬੂਲੈਂਸ ਰਾਹੀਂ ਹਸਪਤਾਲ ਪਹੁੰਚਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਰਿਵਾਰ ਵਾਲੇ ਵੀ ਪਹੁੰਚ ਚੁਕੇ ਹਨ ਅਤੇ ਉਹਨਾਂ ਦੇ ਕਹਿਣ ਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।