ਮੂਸੇਵਾਲਾ ਕਤਲ ਕਾਂਡ ‘ਚ ਨਵੀਂ ਸੀਸੀਟੀਵੀ ਆਈ ਸਾਹਮਣੇ, ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਵੀ 1 ਘੰਟਾ ਸ਼ਹਿਰ ‘ਚ ਘੁੰਮਦੇ…

ਚੰਡੀਗੜ੍ਹ, 10 ਸਤੰਬਰ 2022 – ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਿਲ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਭਾਰਤ-ਨੇਪਾਲ ਸਰਹੱਦ ਤੋਂ ਦਿੱਲੀ ਪੁਲਿਸ ਸਪੈਸ਼ਲ ਅਤੇ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਾਂਝੀ ਕਾਰਵਾਈ ਦੌਰਾਨ ਤਿੰਨ ਗ੍ਰਿਫਤਾਰੀਆਂ ਹੋਈਆਂ ਹਨ। ਸਿਲੀਗੁੜੀ ਨੇੜੇ ਭਾਨ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦੀਪਕ ਮੁੰਡੀ ਦੇ ਨਾਲ ਕਪਿਲ ਪੰਡਿਤ ਅਤੇ ਰਾਜਿੰਦਰ ਜੋਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।


ਮੋਹਾਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੂੰ ਬੀ.ਐਮ.ਡਬਲਿਊ ਕਾਰ ਅਤੇ 11 ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਦੱਸਿਆ ਕਿ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਕੱਲ੍ਹ 09 ਸਤੰਬਰ ਨੂੰ ਥਾਣਾ ਸਿਟੀ ਖਰੜ ਦੇ ਏਰੀਆ ਵਿੱਚੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਗੈਂਗ ਦੇ ਗੁਰਗੇ ਮਨਪ੍ਰੀਤ ਸਿੰਘ ਉਰਫ ਭੀਮਾ ਪੁੱਤਰ ਲਾਲ ਚੰਦ ਵਾਸੀ #940 ਨੇੜੇ ਐਮ.ਸੀ. ਦਫਤਰ ਵਿਸ਼ਕਰਮਾ ਰੋਡ ਥਾਣਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੂੰ ਸਮੇਤ 11 ਪਿਸਟਲ ਅਤੇ ਇੱਕ ਬੀ.ਐਮ.ਡਬਲਿਊ ਕਾਰ ਦੇ ਗ੍ਰਿਫਤਾਰ ਕੀਤਾ ਹੈ।

ਦੋਸ਼ੀ ਮਨਪ੍ਰੀਤ ਸਿੰਘ ਉਰਫ ਭੀਮਾ ਜੋ ਕਿ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਪੁੱਤਰ ਬਾਬੂ ਰਾਮ ਵਾਸੀ ਪਿੰਡ ਹਾਜੀਪੁਰ ਥਾਣਾ ਗੜ੍ਹਸ਼ੰਕਰ ਥਾਣਾ ਭਾਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਜਸਮੀਤ ਸਿੰਘ ਉਰਫ ਲੱਕੀ ਪੁੱਤਰ ਜੋਮਿੰਦਰ ਸਿੰਘ ਵਾਸੀ ਰਾਏਪੁਰ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ ਅਤੇ ਨਿਖਿਲਕਾਂਤ ਸ਼ਰਮਾ ਪੁੱਤਰ ਸੁਜੀਤ ਸ਼ਰਮਾ ਵਾਸੀ ਮਕਾਨ ਨੰਬਰ 2327/2 ਮਹੱਲਾ ਰੂਪਚੰਦ ਥਾਣਾ ਕੋਤਵਾਲੀ ਜ਼ਿਲ੍ਹਾ ਪਟਿਆਲਾ ਦਾ ਪੁਰਾਣਾ ਸਾਥੀ ਹੈ। ਜੋ ਇਹ ਸਾਰੇ ਅਸਲੇ ਐਮੂਨੀਸ਼ਨ ਦੀ ਸਪਲਾਈ ਅਸ਼ਵਨੀ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਵਾਸੀ ਪਿੰਡ ਖਿੱਜਰਪੁਰ ਥਾਣਾ ਪਿਹੋਵਾ ਜ਼ਿਲ੍ਹਾ ਕੁਰਕਸ਼ੇਤਰ ਨੇ ਹੀ ਮਨਪ੍ਰੀਤ ਸਿੰਘ ਉਰਫ ਭੀਮਾ, ਜਸਮੀਤ ਸਿੰਘ ਉਰਫ ਲੱਕੀ, ਨਿਖਿਲਕਾਂਤ ਸ਼ਰਮਾ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਨੂੰ ਕੀਤੀ ਸੀ। ਜੋ ਅਸ਼ਵਨੀ ਕੁਮਾਰ ਉਕਤ ਨੂੰ ਪਹਿਲਾ ਹੀ ਸੀ.ਆਈ.ਏ ਸਟਾਫ ਵੱਲੋ ਮੁੱਕਦਮਾ ਨੰਬਰ 115/22 ਥਾਣਾ ਸਦਰ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਬ੍ਰਾਮਦਾ ਪਿਸਟਲਾ ਵਿੱਚ ਇੱਕ ਪਿਸਟਲ ਗਲੋਕ 9 ਐਮ.ਐਮ. (ਮੇਂਡ ਇੰਨ ਅਸਟਰੀਆ) ਬਾਰੇ ਪਤਾ ਕੀਤਾ ਜਾ ਰਿਹਾ ਹੈ।

ਉਨ੍ਹਾ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਭੀਮਾ ਉਕਤ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 260 ਮਿਤੀ 09-09-2022 ਅ/ਧ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਕ੍ਰਿਸਚਨ ਸਕੂਲ, ਟੀ-ਪੁਆਇੰਟ ਖਰੜ ਤੋਂ ਸ਼ਾਮ 04:30 ਵਜੇ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਮੁ:ਨੰ. 25 ਮਿਤੀ 09-03-2019 ਅ/ਧ 3798,34,201 ਆਈ.ਪੀ.ਸੀ. ਥਾਣਾ ਕੁੰਮਕਲ੍ਹਾਂ ਜਿਲ੍ਹਾ ਲੁਧਿਆਣਾ ਅਤੇ ਮੁ:ਨੰ. 115 ਮਿਤੀ 07-06-2022 ਆਧ 21-61-85 ਐਨ.ਡੀ.ਪੀ.ਐਸ. ਐਕਟ, 25-54-59 ਆਰਮਜ਼ ਐਕਟ ਥਾਣਾ ਸਦਰ ਖਰੜ (ਗ੍ਰਿਫਤਾਰੀ ਬਾਕੀ ਹੈ) ਕ੍ਰਿਮੀਨਲ ਹਿਸਟਰੀ ਹੈ।

ਉਨ੍ਹਾਂ ਦੱਸਿਆ ਕਿ ਬ੍ਰਾਮਦ ਬੀ.ਐਮ.ਡਬਲਿਊ ਕਾਰ ਨੰਬਰ HR26-BT-1558 ਜੋ ਕਿ ਜਸਮੀਤ ਸਿੰਘ ਉਰਫ ਲੱਕੀ ਉਕਤ ਦੇ ਨਾਮ ਤੇ ਹੈ ਅਤੇ ਇਹ ਕਾਰ ਨਸ਼ੇ ਅਤੇ ਅਸਲੇ ਐਮਨੀਸ਼ਨ ਦੀ ਸਪਲਾਈ ਲਈ ਵਰਤੀ ਜਾਂਦੀ ਸੀ। ਦੋਸ਼ੀ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮੇ ਦੀ ਤਫਤੀਸ਼ ਜਾਰੀ ਹੈ।

ਮੂਸੇਵਾਲਾ ਕੇਸ ‘ਚ ਨਵਾਂ Update ਕੀ ? ਬਾਰਡਰ ਤੋਂ ਫੜ੍ਹੇ ਕਾਤਿਲਾਂ ਨੂੰ ਕਿੱਥੇ ਲਿਆ ਰਹੀ ਪੰਜਾਬ ਪੁਲਿਸ, ਹਥਿਆਰਾਂ ਤੇ ਪਨਾਹ ਦੇਣ ਵਾਲਿਆਂ ਬਾਰੇ ਵੱਡਾ ਖੁਲਾਸਾ, ਹੋਣਗੀਆਂ ਹੋਰ ਗ੍ਰਿਫਤਾਰੀਆਂ ਹੁਣ ਖੈਰ ਨਹੀਂ… #justiceforsidhumossewala #MansaPolice #PunjabPolice #SpecialCell