PM ਮੋਦੀ ਜੀ ਕਿਸਾਨਾਂ ਨੂੰ MSP ਦੇ ਦਿਓ ਨਹੀਂ ਤਾਂ…ਗਵਰਨਰ ਸੱਤਿਆਪਾਲ ਮਲਿਕ ਮੋਦੀ ਨੂੰ ਹੋ ਗਏ ਸਿੱਧੇ #GovernorSatyapalMalik #PMModi #NarendraModi #BJP #MSP #Farmer ‘ਤੁਸੀਂ ਚੁੱਪ ਰਹੋ ਤਾਂ ਉਪ ਰਾਸ਼ਟਰਪਤੀ ਬਣਾ ਦਿਆਂਗੇ’- ਸੱਤਪਾਲ ਮਲਿਕ ਨੇ ਫੇਰ ਬੋਲਿਆ ਕੇਂਦਰ ‘ਤੇ ਹਮਲਾ

ਮੇਘਾਲਿਆ ਦੇ ਰਾਜਪਾਲ ਸੱਤਪਾਲ ਮਲਿਕ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵੀ ਇਹ ਇਸ਼ਾਰੇ ਮਿਲੇ ਸਨ ਕਿ ਜੇ ਮੈਂ ਚੁੱਪ ਹੋ ਜਾਵਾਂ ਤਾਂ ਉਪ ਰਾਸ਼ਟਰਪਤੀ ਬਣਾ ਦੇਣਗੇ ਪਰ ਮੈਂ ਕਹਿ ਦਿੱਤਾ, ਮੈਂ ਅਿਹਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਬੀਜੇਪੀ ਵਿੱਚ ਕਾਫੀ ਲੋਕ ਅਜਿਹੇ ਹਨ, ਜਿਨ੍ਹਾਂ ‘ਤੇ ਈਡੀ, ਸੀਬੀਆਈ, ਆਈਟੀ ਦੇ ਛਾਪੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਬੀਜੇਪੀ ਲੋਕਾਂ ‘ਤੇ ਵੀ ਛਾਪੇ ਪੁਆਉਣੇ ਚਾਹੀਦੇ ਨੇ। ਮਲਿਕ ਨੇ ਇਹ ਵੀ ਕਿਹਾ ਕਿ ਉਹ ਰਾਜਪਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਕਿਸਾਨਾਂ ਵਿਚ ਜਾਣਗੇ।

ਸੱਤਪਾਲ ਮਲਿਕ ਐਤਵਾਰ ਨੂੰ ਰਾਜਸਥਾਨ ਦੌਰੇ ‘ਤੇ ਆਏ ਹਨ। ਉਹ ਇੱਥੇ ਝੁੰਝਨੂ ਜ਼ਿਲ੍ਹੇ ਦੇ ਬਾਗੜ ਇਲਾਕੇ ਵਿੱਚ ਪਹੁੰਚੇ ਸਨ। ਮੇਘਾਲਿਆ ਦੇ ਰਾਜਪਾਲ ਮਲਿਕ ਆਪਣੇ ਤਿੱਖੇ ਰਵੱਈਏ ਲਈ ਜਾਣੇ ਜਾਂਦੇ ਹਨ। ਇਸ ਵਾਰ ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਤਪਾਲ ਮਲਿਕ ਨੇ ਕਿਹਾ- ‘ਜਗਦੀਪ ਧਨਖੜ ਇਸ ਅਹੁਦੇ ਦੇ ਹੱਕਦਾਰ ਹਨ, ਪਰ ਮੈਨੂੰ ਇਹ ਵੀ ਇਸ਼ਾਰੇ ਦਿੱਤੇ ਗਏ ਸਨ ਕਿ ਜੇ ਮੈਂ ਸੱਚ ਬੋਲਣਾ ਬੰਦ ਕਰ ਦਿਆਂ ਤਾਂ ਮੈਨੂੰ ਉਪ ਰਾਸ਼ਟਰਪਤੀ ਬਣਾ ਦੇਣਗੇ। ਪਰ ਮੈਂ ਕਿਹਾ। ਮੈਂ ਅਜਿਹਾ ਨਹੀਂ ਕਰ ਸਕਦਾ।’

ਉਨ੍ਹਾਂ ਕਿਹਾ ਕਿ ‘ਮੈਂ ਜੋ ਵੀ ਮਹਿਸੂਸ ਕਰਦਾ ਹਾਂ। ਮੈਂ ਬੋਲਦਾ ਹਾਂ। ਭਾਵੇਂ ਇਸ ਲਈ ਮੈਨੂੰ ਕੁਝ ਵੀ ਛੱਡਣਾ ਪਵੇ। ਮਲਿਕ ਨੇ ਦੇਸ਼ ‘ਚ ਗੈਰ-ਭਾਜਪਾ ਨੇਤਾਵਾਂ ‘ਤੇ ED, IT ਅਤੇ CBI ਦੇ ਛਾਪਿਆਂ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ‘ਚ ਕਈ ਅਜਿਹੇ ਲੋਕ ਹਨ ਜਿਨ੍ਹਾਂ ‘ਤੇ ਹੁਣ ਤੱਕ ਈਡੀ, ਆਈਟੀ ਅਤੇ ਸੀਬੀਆਈ ਦੇ ਛਾਪੇ ਮਾਰੇ ਜਾਣੇ ਚਾਹੀਦੇ ਸਨ ਪਰ ਅਜਿਹਾ ਨਹੀਂ ਹੋਇਆ। ਇਹੀ ਕਾਰਨ ਹੈ ਕਿ ਇਨ੍ਹਾਂ ਏਜੰਸੀਆਂ ਨੂੰ ਲੈ ਕੇ ਦੇਸ਼ ਵਿਚ ਵੱਖਰਾ ਮਾਹੌਲ ਬਣ ਗਿਆ ਹੈ।

ਮਲਿਕ ਨੇ ਕਿਹਾ- ‘ਸਰਕਾਰ ਨੂੰ ਵੀ ਆਪਣੇ ਲੋਕਾਂ ਦੇ ਖਿਲਾਫ ਕੁਝ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਏਜੰਸੀਆਂ ਨੂੰ ਲੈ ਕੇ ਦੇਸ਼ ‘ਚ ਬਣਿਆ ਮਾਹੌਲ ਠੀਕ ਰਹਿ ਸਕੇ।’ ਸੱਤਪਾਲ ਮਲਿਕ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਇੱਕ ਨੌਜਵਾਨ ਆਪਣੀ ਪਾਰਟੀ ਲਈ ਕੰਮ ਕਰ ਰਿਹਾ ਹੈ। ਇੱਕ ਨੇਤਾ ਪੈਦਲ ਚੱਲ ਰਿਹਾ ਹੈ, ਜਦਕਿ ਅੱਜ ਦੇ ਸਮੇਂ ਵਿੱਚ ਅਜਿਹਾ ਕੋਈ ਨਹੀਂ ਕਰਦਾ। ਜਨਤਾ ਦੱਸੇਗੀ ਕਿ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਤੋਂ ਕੀ ਸੰਦੇਸ਼ ਜਾਂਦਾ ਹੈ। ਪਰ ਉਹ ਵਧੀਆ ਕੰਮ ਕਰਦੇ ਜਾਪਦੇ ਹਨ।

ਮਲਿਕ ਨੇ ਕਿਹਾ ਕਿ ਰਾਜਪਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਹ ਕਿਸਾਨਾਂ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣਗੇ। ਕਿਸਾਨ ਨੂੰ ਮੂਰਖ ਸਮਝਣ ਦੀ ਗਲਤੀ ਕੀਤੀ ਜਾ ਰਹੀ ਹੈ। ਕਿਸਾਨ ਅੰਦੋਲਨ ਨਾਲ ਜੁੜੇ ਲੋਕ ਵੀ ਹੁਸ਼ਿਆਰ ਹਨ। ਮੈਂ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਜਿੱਥੇ ਵੀ ਕਿਸਾਨਾਂ ਦੀ ਲੜਾਈ ਹੋਵੇਗੀ। ਮੈਂ ਉੱਥੇ ਜਾਵਾਂਗਾ