ਨਿਹੰਗਾਂ ਵੱਲੋਂ ਕਤਲ ਕੀਤੇ ਮੁੰਡੇ ਦਾ ਆਹ ਸੀ ਸੱਚ? ਕੁੜੀ ਨਾਲ ਨਵੀਂ ਵੀਡੀਓ ਲੱਭੀ ਨਿਹੰਗਾਂ ਦੇ ਫੋਨ ‘ਚੋ !

ਸ੍ਰੀ ਦਰਬਾਰ ਸਾਹਿਬ ਸਮੂਹ ਲਾਗੇ ਸਿਗਰਟ ਪੀਣ ਕਾਰਨ ਹੋਏ ਤਕਰਾਰ ਦੌਰਾਨ ਬਾਣੇ ਵਾਲੇ ਸਿੱਖਾਂ ਵੱਲੋਂ ਇੱਕ ਸਿੱਖ ਨੌਜਵਾਨ ਹਰਮਨਜੀਤ ਸਿੰਘ ਦੇ ਕਤਲ ਤੋਂ ਬਾਅਦ ਇਸ ਪਵਿੱਤਰ ਇਲਾਕੇ ‘ਚ ਹੋਟਲਾਂ ਦੇ ਨਾਮ ਹੇਠ ਚੱਲ ਰਹੇ ਅੱਯਾਸ਼ੀ ਦੇ ਅੱਡਿਆਂ ਦਾ ਮੁੱਦਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਅਕਾਲੀ ਤੇ ਕਾਂਗਰਸ ਰਾਜ ਵਿੱਚ ਇੱਕ ਹਜ਼ਾਰ ਦੇ ਕਰੀਬ ਛੋਟੇ ਛੋਟੇ ਹੋਟਲ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਗ਼ੈਰ-ਕਨੂੰਨੀ ਤਰੀਕੇ ਉਸਾਰੇ ਗਏ ਹਨ ਜਦਕਿ ਇਸ ਸੰਬੰਧੀ ਸਥਾਨਕ ਵਕੀਲ ਸਰਦਾਰ ਸਰਬਜੀਤ ਸਿੰਘ ਵੇਰਕਾ ਨੇ ਅਦਾਲਤ ਵਿੱਚ ਜਾ ਕੇ ਇਹ ਕੇਸ ਵੀ ਲੜਿਆ ਕਿ ਇਸ ਪਵਿੱਤਰ ਚੌਗਿਰਦੇ ਨੂੰ “ਵਿਰਾਸਤੀ ਦਰਜਾ” ਮਿਲੇ ਕਿਉਂਕਿ ਆਲਾ ਦੁਆਲਾ ਸ੍ਰੀ ਦਰਬਾਰ ਸਾਹਿਬ ਸਮੂਹ ਨਾਲ ਇਕਮਿਕ ਹੈ। ਸ੍ਰੀ ਦਰਬਾਰ ਸਾਹਿਬ ਦੇ ਦੁਆਲੇ ਉਸਰੇ ਹੋਟਲ ਦਿੱਲੀ ਦੀਆਂ ਫਰਮਾਂ ਦੇ ਹਨ, ਜੋ ਉਨ੍ਹਾਂ ਅੱਗੇ ਠੇਕੇ ‘ਤੇ ਦਿੱਤੇ ਹੋਏ ਹਨ। ਇਹ ਹੋਟਲ ਸਥਾਨਕ ਸਿੱਖਾਂ-ਹਿੰਦੂਆਂ ਦੇ ਨਹੀਂ, ਜਿਵੇਂ ਕਿ ਪਹਿਲਾਂ ਹੁੰਦੇ ਸੀ।। ਨਾਜਾਇਜ਼ ਬਣੇ ਇਹ ਹੋਟਲ OYO (Air BNB) ਵਰਗੀਆਂ ਸਾਇਟਾਂ ਰਾਹੀਂ ਬੁਕਿੰਗ ਕਰਦੇ ਹਨ। ਕਸ਼ਮੀਰ-ਹਿਮਾਚਲ ਜਾਣ ਵਾਲੇ ਸੈਲਾਨੀਆਂ ਨੂੰ ਇੱਕ ਦਿਨ ਅੰਮ੍ਰਿਤਸਰ ਰੱਖਿਆ ਤੇ ਦਿਖਾਇਆ ਜਾਂਦਾ ਹੈ। ਸਥਾਨਕ ਲੋਕਾਂ ਮੁਤਾਬਕ ਇਨ੍ਹਾਂ ਹੋਟਲਾਂ ‘ਚ ਅੱਯਾਸ਼ੀ ਕਰਨ ਵਾਲੇ ਦੁਆਬੇ-ਮਾਲਵੇ ਤੱਕ ਤੋਂ ਆਉਂਦੇ ਹਨ ਕਿਉਂਕਿ ਖੇਹ ਖਾਣ ਲਈ 500 ਰੁਪਏ ‘ਚ ਕਮਰਾ ਲੱਭ ਜਾਂਦਾ ਤੇ ਨਾਲੇ ਕੋਈ ਜੋੜੇ ‘ਤੇ ਸ਼ੱਕ ਨਹੀਂ ਕਰਦਾ। ਜਿਸ ਗਲੀ ‘ਚ ਇਕ ਹੋਟਲ ਖੁੱਲ੍ਹ ਜਾਵੇ ਸਾਰੀ ਗਲੀ ਦੇ ਮਕਾਨ ਵਿਕਣੇ ਲੱਗ ਜਾਂਦੇ ਕਿਉਂਕਿ ਸਾਰਾ ਦਿਨ ਟੈਂਪੂਆਂ-ਟੈਕਸੀਆਂ ਦੀ ਆਵਾਜਾਈ ਦੋ ਦੋ ਘੰਟੇ ਦੇ ਹਿਸਾਬ ਨਾਲ ਚਲਦੀ ਰਹਿੰਦੀ ਤੇ ਉੱਤੋਂ ਪਰਿਵਾਰ ਅੱਯਾਸ਼ੀ ਨਹੀਂ ਝੱਲ ਸਕਦੇ।ਕੋਈ ਅਥਾਰਟੀ ਹੈ ਈ ਨਹੀਂ ਜੋ ਚੈਕ ਰੱਖੇ। ਨਾਲੇ ਜਿਨ੍ਹਾਂ ਗੈਰਕਨੂੰਨੀ ਹੋਟਲ ਇੰਨੀ ਵੱਡੀ ਗਿਣਤੀ ‘ਚ ਉਸਰਵਾ ਲਏ, ਉਹ ਕਿੱਥੇ ਕਿਸੇ ਅਥਾਰਟੀ ਨੂੰ ਮੰਨਦੇ। ਸਥਾਨਕ ਲੋਕਾਂ ਨੇ ਇਹ ਹੋਕਾ ਆਪ ਸਭ ਤੱਕ ਪਹੁੰਚਾਉਣ ਦੇ ਨਾਲ ਨਾਲ ਸਭ ਨੂੰ ਸੱਦਾ ਦਿੱਤਾ ਹੈ ਕਿ ਦੋ ਕੁ ਰਾਤਾਂ ਲਈ ਆਓ ਤੇ ਸ੍ਰੀ ਦਰਬਾਰ ਸਾਹਿਬ ਦੇ ਦੁਆਲੇ ਹੋਟਲਾਂ ‘ਚ ਵੜਦੇ ਨਿਕਲਦੇ ਲੋਕਾਂ ਨੂੰ ਵੇਖ ਕੇ ਸ਼ੱਕ ਕੱਢ ਲਵੋ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕੁਝ ਨਾ ਕੀਤੇ ਜਾਣ ਕਾਰਨ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਅਤੇ ਲੰਘਦੇ ਸ਼ਰਧਾਲੂਆਂ ਵੱਲੋਂ ਨਿੱਤ ਅੱਯਾਸ਼ੀ ਕਰਨ ਵਾਲਿਆਂ ਨਾਲ ਕੋਈ ਝਗੜਾ ਹੁੰਦਾ ਹੈ। ਇਹ ਹੈ ਮਸਲੇ ਦੀ ਜੜ੍ਹ। ਸਿੱਖ ਕੌਮ ਸੋਚੇ ਕਿ ਹੁਣ ਕੀ ਕਰਨਾ। ਜਿਹੜੇ ਸਿੱਖ ਸ਼ਰਧਾਲੂ ਇੱਥੋਂ ਲੰਘਦੇ ਹਨ, ਉਨ੍ਹਾਂ ਦਾ ਮਨ ਦੁਖੀ ਹੁੰਦਾ, ਇਹ ਸਭ ਕੁਝ ਦੇਖ ਕੇ। ਝਗੜੇ ਅਗਾਂਹ ਵਧਣੇ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ