ਬਸ ਚ ਕੁੜੀ ਨਾਲ ਕਥਿਤ ਜਿਣਸੀ ਛੇੜਛਾੜ ਕਰਨ ਦੇ ਦੋਸ਼ ਹੇਠ 68 ਸਾਲਾਂ ਬਜੁਰਗ ਵਿਸ਼ਨੂ ਰੋਚੇ ਗ੍ਰਿਫਤਾਰ

ਮਿਸੀਸਾਗਾ ,ਉਨਟਾਰੀਓ : ਪੀਲ ਪੁਲਿਸ ਦੀ 12 ਡੀਵਜ਼ਨ ਦੇ ਕ੍ਰਿਮਿਨਲ ਇਨਵੈਸਟੀਗੇਸ਼ਨ ਬਰਿਉ ਵੱਲੋ ਮਿਸੀਸਾਗਾ ਦੇ 68 ਸਾਲਾਂ ਬਜੁਰਗ ਵਿਸ਼ਨੂ ਰੋਚੇ ਨੂੰ ਇੱਕ ਬਸ ਚ ਸਫਰ ਕਰ ਰਹੀ 25 ਸਾਲਾਂ ਦੀ ਨੌਜਵਾਨ ਕੁੜੀ ਨਾਲ ਜਿ ਣ ਸੀ ਹਮਲੇ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ ,ਘਟਨਾ 4 ਅਗਸਤ ਦੀ ਦੱਸੀ ਜਾ ਰਹੀ ਹੈ ਜਦੋ ਪੀੜਤ ਹੁਰੳਨਟਾਰੀਉ ਸਟਰੀਟ/ ਲੇਕਸ਼ੋਰ ਰੋਡ ਤੇ ਇੱਕ ਬਸ ਚ ਸਫਰ ਕਰ ਰਹੀ ਸੀ, ਉਦੋ ਕਥਿਤ ਦੋਸ਼ੀ ਵੱਲੋ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ ।

ਕਥਿਤ ਦੋਸ਼ੀ ਦੀ ਆਉਣ ਵਾਲੇ ਸਮੇਂ ਦੌਰਾਨ ਉਨਟਾਰੀਓ ਕੋਰਟ ਆਫ ਜਸਟਿਸ ਚ ਪੇਸ਼ੀ ਪਵੇਗੀ। ਦੱਸਣਯੋਗ ਹੈ ਕਿ ਸਾਲ 2016 ਚ ਵੀ ਵਿਸ਼ਨੂੰ ਰੋਚੇ ਤੇ ਦੋ ਔਰਤਾ ਨਾਲ ਬਸ ਚ ਜਿਨਸੀ ਹਮਲਾ ਕਰਨ ਦੇ ਦੋਸ਼ ਲੱਗੇ ਸਨ ਤੇ ਵਿਸ਼ਨੂੰ ਰੋਚੇ ਤਿੰਨ ਵਾਰ ਚੋਣ ਵੀ ਲੜ ਚੁੱਕਿਆ ਹੈ।
ਕੁਲਤਰਨ ਸਿੰਘ ਪਧਿਆਣਾ


ਜਿਣਸੀ ਹਮਲੇ ਦੇ ਇੱਕ ਮਾਮਲੇ ਚ ਟਰਾਂਟੋ ਪੁਲਿਸ ਵੱਲੋ ਸ਼ੈਲਬੋਰਨ(Shelbourne) ਵਾਸੀ ਅਰਸ਼ਵੀਰ ਬਾਠ(20) ਤੇ ਸੁਖਪ੍ਰੀਤ ਸਿੰਘ (23) ਅਤੇ ਮਿਸੀਸਾਗਾ ਵਾਸੀ ਨਰਿੰਦਰਪਾਲ ਔਲਖ(24) ਗ੍ਰਿਫਤਾਰ। ਇੰਨਾ ਤਿੰਨਾ ਉਤੇ ਲੰਘੀ 27 ਅਗਸਤ ਵਾਲੇ ਦਿਨ ਟਰਾਂਟੋ ਵਿਖੇ ਇੱਕ 31 ਸਾਲਾ ਦੀ ਔਰਤ ਤੇ ਜਿ ਣ ਸੀ ਹਮਲਾ ਕਰਨ ਦੇ ਦੋਸ਼ ਲਗਾਏ ਗਏ ਸਨ ਤੇ ਪੁਲਿਸ ਇੰਨਾ ਦੀ ਭਾਲ ਚ ਸੀ।
ਕੁਲਤਰਨ ਸਿੰਘ ਪਧਿਆਣਾ