ਨਸ਼ੇ ‘ਚ ਧੁੱਤ ਲੜਕੀ ਦੀ ਵੀਡੀਓ ‘ਤੇ ਐਕਸ਼ਨ:ਪੁਲਿਸ ਨੇ 15 ਨੌਜਵਾਨ ਲਏ ਹਿਰਾਸਤ ‘ਚ, 118 ਗ੍ਰਾਮ ਹੈਰੋਇਨ ਕੀਤੀ ਬਰਾਮਦ

ਬੀਤੇ ਕੱਲ੍ਹ ਸੋਸ਼ਲ ਮੀਡੀਆ ‘ਤੇ ਇੱਕ ਨਸ਼ੇ ‘ਚ ਟੁੰਨ ਲੜਕੀ ਦਾ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਲੜਕੀ ਤੋਂ ਆਪਣੇ ਪੈਰਾਂ ‘ਤੇ ਖੜੇ ਵੀ ਨਹੀਂ ਹੋਇਆ ਜਾ ਰਿਹਾ ਸੀ, ਲੜਕੀ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ।ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਸ਼ਰਾਬੀ ਕੁੜੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਮਕਬੂਲਪੁਰਾ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ। ਜਿਸ ਵਿੱਚ ਪੁਲਿਸ ਨੇ ਕੁੱਝ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਜਾਣਕਾਰੀ ਮੁਤਾਬਕ ਐਤਵਾਰ ਨੂੰ ਇਕ ਮੁਟਿਆਰ ਦਾ ਵੀਡੀਓ ਵਾਇਰਲ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਵੀਡੀਓ ਸ਼੍ਰੀ ਗੁਰੂ ਰਾਮਦਾਸ ਜੀ ਡੈਂਟਲ ਇੰਸਟੀਚਿਊਟ ਦੇ ਪਿੱਛੇ ਦੀ ਹੈ। ਵੀਡੀਓ ‘ਚ ਨਾ ਤਾਂ ਲੜਕੀ ਸਿੱਧੀ ਖੜ੍ਹ ਸਕਦੀ ਸੀ ਅਤੇ ਨਾ ਹੀ ਤੁਰ ਸਕਦੀ ਸੀ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ। ਮੀਡੀਆ ‘ਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਪੁਲਸ ਪ੍ਰਸ਼ਾਸਨ ਹਰਕਤ ‘ਚ ਆ ਗਿਆ ਅਤੇ ਮਕਬੂਲਪੁਰਾ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ।

ਅੰਮਿ੍ਤਸਰ ਪੁਲਿਸ ਅਨੁਸਾਰ ਉਨ੍ਹਾਂ ਨੂੰ ਲੜਕੀ ਬਾਰੇ ਕੁਝ ਵੀ ਨਹੀਂ ਮਿਲਿਆ ਅਤੇ ਵੀਡੀਓ ਤੋਂ ਇਹ ਸਾਬਤ ਨਹੀਂ ਹੋਇਆ ਕਿ ਲੜਕੀ ਨੇ ਕੋਈ ਟੀਕਾ ਅਤੇ ਨਸ਼ਾ ਕੀਤਾ ਸੀ, ਪਰ ਇਸ ਦੇ ਬਾਵਜੂਦ ਪੁਲਿਸ ਕਮਿਸ਼ਨਰ ਅਰੁਣ ਪਾਲ ਦੇ ਹੁਕਮਾਂ ‘ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ | ਸਿੰਘ.. ਇਸ ਦੌਰਾਨ ਪੁਲੀਸ ਨੇ 15 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ 21,960 ਰੁਪਏ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ ਤਿੰਨ ਨਸ਼ਾ ਤਸਕਰ ਵੀ ਫੜੇ ਗਏ, ਜਿਨ੍ਹਾਂ ਕੋਲੋਂ ਪੁਲਸ ਨੇ 118 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।

ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਡਰੱਗ ਮਾਫੀਆ ਦੀ ਪਹੁੰਚ ਕੁੜੀਆਂ ਤੱਕ ਵੀ ਵਿਖਾਈ ਦੇ ਰਹੀ ਹੈ, ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਨੌਜਵਾਨ ਹੀ ਨਹੀਂ ਕਈ ਜੋਬਨ ਭਰ ਮੁਟਿਆਰਾਂ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ ਫਸੀਆਂ ਹੋਈਆਂ ਹਨ। ਇੱਕ ਅਜਿਹੀ ਹੀ ਵੀਡੀਓ ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਮੁਟਿਆਰ ਖੜੀ ਵਿਖਾਈ ਦੇ ਰਹੀ ਹੈ, ਜਿਸਦੇ ਚੂੜਾ ਪਾਇਆ ਹੋਇਆ ਹੈ, ਜੋ ਕਿ ਤੁਰਨਾ ਤਾਂ ਦੂਰ ਦੀ ਗੱਲ ਹੈ, ਨਸ਼ੇ ਕਾਰਨ ਹਿੱਲ ਵੀ ਨਹੀਂ ਸਕਦੀ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਪੰਜਾਬ ਅੰਦਰ ਨਸ਼ੇ ਦੇ ਕਹਿਰ ਦਾ ਆਪ ਮੁਹਾਰੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ।

Virsa Singh Valtoha ਨੇ ਫੇਸਬੁੱਕ ਤੇ ਲਿਖਿਆ- ਬਦਲਾਅ ਸਾਬ ਪੰਜਾਬੀਆਂ ਨੇ ਤੁਹਾਡੇ ਤੋਂ ਆਹ ਆਸ ਤੇ ਨਹੀਂ ਕੀਤੀ ਹੋਣੀ……. ਕੀ ਇਹ ਹੈ ਪੰਜਾਬ ਦਾ ਬਦਲਾਅ?ਜੋ ਅਸੀਂ ਸੜਕਾਂ ਤੇ ਦੇਖ ਰਹੇ ਹਾਂ।ਗੁਰੂ ਨਗਰੀ ਦੇ ਮਕਬੂਲਪੁਰਾ ਦੀ ਵੀਡੀਓ ਹੋਈ ਵਾਇਰਲ .. ਵਾਇਰਲ ਵੀਡੀਉ – ਇਕ ਲੜਕੀ ਨਸ਼ੇ ਦਾ ਟੀਕਾ ਲਗਾਕੇ ਝੂੰਮਦੀ ਹੋਈ ਨਜ਼ਰ ਆ ਰਹੀ ਹੈ। ਮਕਬੂਲਪੁਰਾ ਉਹ ਇਲਾਕਾ ਹੈ ਜੋ ਨਸ਼ਿਆਂ ਤੋਂ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੈ ਅਤੇ ਅਨੇਕਾਂ ਮੌਤਾਂ ਨਸ਼ਿਆਂ ਕਾਰਨ ਇਸ ਇਲਾਕੇ ‘ਚ ਹੋਈਆਂ ਹਨ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਡਾ:ਜੀਵਨਜੋਤ ਕੌਰ ਵਿਧਾਇਕ ਹੈ।