28 ਅਗਸਤ ਨੂੰ ਬਰੈਂਪਟਨ ਵਿਖੇ ਹੋਈ ਲੜਾਈ ਵਿੱਚ ਕਿਰਪਾਨ ਲਹਿਰਾਉਣ ਵਾਲਾ ਵਿਅਕਤੀ ਗ੍ਰਿਫਤਾਰ

28 ਅਗਸਤ ਨੂੰ ਬਰੈਂਪਟਨ ਵਿਖੇ ਹੋਈ ਲੜਾਈ ਵਿੱਚ ਕਿਰਪਾਨ ਲਹਿਰਾਊਣ ਵਾਲਾ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਲੰਮੇ ਰੂਟ ‘ਤੇ ਟਰੱਕ ਚਲਾਉਣ ਵਾਲਾ ਨਿਕਲਿਆ ਹੈ, ਅੰਤਰਰਾਸ਼ਟਰੀ ਵਿਦਿਆਰਥੀ ਨਹੀਂ। ਵੀਡੀਓ ਵਿਚਲੇ ਕੁਝ ਹੋਰਾਂ ਦੀ ਪਛਾਣ ਵੀ ਹੋ ਚੁੱਕੀ ਹੈ, ਜਲਦ ਹੋਰ ਗ੍ਰਿਫਤਾਰੀਆਂ ਹੋਣਗੀਆਂ। ਇਹ ਉਹੀ ਕਾਂਡ ਹੈ, ਜਿਸ ਬਾਰੇ ਫੇਕ ਮੀਡੀਏ ਨੇ 119 ਜਣੇ ਡਿਪੋਰਟ ਹੋਣ ਦੀ ਗੱਪ ਛੱਡੀ ਸੀ।


ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਉਨ ਨੇ ਅੱਜ ਹੀ ਦੱਸਿਆ ਹੈ ਕਿ ਪੀਲ ਰੀਜਨਲ ਪੁਲਿਸ ਦੇ ਮੁੱਖੀ ਨਾਲ ਉਨਾ ਦੀ ਗੱਲਬਾਤ ਹੋਈ ਹੈ ਤੇ ਪੁਲਿਸ ਮੁੱਖੀ ਮੁਤਾਬਕ ਜਲਦ ਹੀ ਬਰੈਂਪਟਨ ਦੇ ਸ਼ੈਰੀਡਨ ਪਲਾਜਾ ਚ ਹੋਈ ਹਿੰਸਕ ਝੜਪ ਬਾਬਤ ਗ੍ਰਿਫਤਾਰੀਆ ਜਾ ਚਾਰਜ ਲਗਾਏ ਜਾਣਗੇ , ਦੂਜੇ ਪਾਸੇ ਸੋਸ਼ਲ ਮੀਡੀਆ ਤੇ ਸੈੰਕੜੇ ਦੀ ਗਿਣਤੀ ਚ ਨੌਜਵਾਨਾ ਦੇ 5 ਸਤੰਬਰ ਨੂੰ ਡਿਪੋਰਟ ਹੋਣ ਦੀਆਂ ਖਬਰਾ ਲਾਕੇ ਸ਼ੇਅਰ ਵੀ ਹੋਣ ਲੱਗ ਪਏ ਹਨ ਜਿਵੇਂ ਬੇਅੰਤ ਕੌਰ ਵਾਲੇ ਮਾਮਲੇ ਚ ਕੁੱਝ ਵੀਰ ਤਾਂ ਉਸਨੂੰ ਜਹਾਜ ਵੀ ਚੜਾ ਆਏ ਸਨ। ਕੈਨੇਡਾ ਚ ਹਰ ਕੰਮ ਕਾਨੂੰਨ ਤਹਿਤ ਹੁੰਦਾ ਹੈ ,ਜੇਕਰ ਕੋਈ ਗਲਤ ਹੋਵੇ ਉਸਨੂੰ ਡਿਪੋਰਟ ਵੀ ਕੀਤਾ ਜਾਂਦਾ ਹੈ ਪਰ ਇੰਝ ਨਹੀ ਹੁੰਦਾ ਕਿ ਰਾਤ ਕੋਈ ਝਗੜਾ ਕਰੇ ਤੇ ਸਵੇਰੇ ਉਸਨੂੰ ਜਹਾਜ ਚਾੜ੍ਹ ਦਿੱਤਾ ਜਾਵੇ । ਜੇਕਰ ਕੋਈ ਵੀ ਅਪਡੇਟ ਆਈ ਤਾ ਜਰੂਰ ਸਾਂਝੀ ਕੀਤੀ ਜਾਵੇਗੀ ।
ਕੁਲਤਰਨ ਸਿੰਘ ਪਧਿਆਣਾ

ਪਹਿਲਾਂ ਇਸ ਅਫਵਾਹ ਬਾਰੇ ਸਪੱਸ਼ਟ ਕਰ ਦੇਈਏ, ਜੋ ਕੈਨੇਡਾ ‘ਚ ਹੋਈ ਲੜਾਈ ਬਾਰੇ ਹੈ। ਬੇਸ਼ੱਕ ਬਹੁਤ ਲੋਕ ਅਜਿਹਾ ਚਾਹ ਰਹੇ ਹਨ ਕਿ ਜਨਤਕ ਥਾਂ ‘ਤੇ ਇਸ ਤਰਾਂ ਲੜਨ ਵਾਲਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹ ਜੋ ਖਬਰ ਘੁੰਮ ਰਹੀ ਹੈ ਕਿ ਬਰੈਂਪਟਨ ‘ਚ ਲੜਨ ਵਾਲੇ 119 ਜਣੇ ਪੰਜ ਤਰੀਕ ਨੂੰ ਡਿਪੋਰਟ ਕੀਤੇ ਜਾ ਰਹੇ ਹਨ, ਇਹ ਅਫ਼ਵਾਹ ਹੈ, ਇਸ ਵਿੱਚ ਭੋਰਾ ਵੀ ਸਚਾਈ ਨਹੀਂ।
ਕੈਨੇਡਾ ‘ਚ ਕਨੂੰਨ ਬਹੁਤ ਨਰਮ ਹਨ। ਕੈਨੇਡਾ ‘ਚ ਪਹਿਲਾਂ ਬੰਦਾ ਚਾਰਜ ਕੀਤਾ ਜਾਂਦਾ। ਫਿਰ ਉਸ ‘ਤੇ ਕੇਸ ਚੱਲਦਾ, ਫਿਰ ਸਜ਼ਾ ਹੁੰਦੀ, ਫਿਰ ਜੇਕਰ ਉਹ ਬਾਹਰੋਂ ਆਇਆ ਹੋਇਆ ਤਾਂ ਡਿਪੋਰਟ ਕੀਤਾ ਜਾਂਦਾ, ਉਹ ਵੀ ਸਾਰੇ ਮਾਮਲਿਆਂ ‘ਚ ਨਹੀਂ। ਇਸ ਮਾਮਲੇ ‘ਚ ਵੀ ਅਜਿਹਾ ਹੀ ਹੋਣਾ ਹੈ। ਇਹ ਸੱਚ ਹੈ ਕਿ ਬੀਤੇ ‘ਚ ਸਰੀ ਤੇ ਬਰੈਂਪਟਨ ‘ਚ ਇਸ ਤਰਾਂ ਲੜਨ ਵਾਲੇ ਕੁਝ ਨੌਜਵਾਨ ਕੁਝ ਮਹੀਨਿਆਂ ਦੀ ਕਾਰਵਾਈ ਤੋਂ ਬਾਅਦ ਡਿਪੋਰਟ ਕੀਤੇ ਗਏ ਹਨ ਪਰ ਏਨੀ ਵੱਡੀ ਗਿਣਤੀ ਨੂੰ ਡਿਪੋਰਟ ਕਰਨ ਦੀ ਜਾਣਕਾਰੀ ਗਲਤ ਹੈ, ਇਹ ਅਫ਼ਵਾਹ ਹੈ। ਪੋਸਟ ਲਿਖਣ ਵਾਲੇ ਨੇ ਮਹੀਨਾ ਵੀ ਨਹੀਂ ਲਿਖਿਆ ਕਿ ਕਿਹੜੇ ਸਾਲ ਦੇ ਕਿਹੜੇ ਮਹੀਨੇ ਦੀ ਪੰਜ ਤਰੀਕ? ਬੱਸ ਅਫ਼ਵਾਹ ਅੱਗੇ ਤੋਂ ਅੱਗੇ ਸ਼ਬਦਾਵਲੀ ਬਦਲ ਕੇ ਸ਼ੇਅਰ ਕੀਤੀ ਜਾ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ