ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਨੇ ਇੱਕ-ਦੂਜੇ ਉਤੇ ਕ੍ਰਿਪਾਨਾਂ ਨਾਲ ਹਮਲਾ ਕੀਤਾ ਗਿਆ। ਇੱਕ ਦੂਜੇ ਦੀਆਂ ਪੱਗਾ ਲਾਹ ਦਿੱਤੀ । ਇਸ ਝਗੜੇ ਵਿੱਚ ਗੁਰੂ ਗ੍ਰੰਥ ਸਾਹਿਬ ਸਾਹਮਣੇ ਸਜਾਏ ਸਸ਼ਤਰਾਂ ਨੂੰ ਵੀ ਚੁੱਕ ਕੇ ਦੋਵਾਂ ਧਿਰਾਂ ਨੇ ਇੱਕ ਦੂਜੇ ਉਤੇ ਹਮਲਾ ਕਰ ਦਿੱਤਾ।

ਪਰ ਸੋਸ਼ਲ ਮੀਡੀਆ ਤੇ ਜਪ ਸਿੰਘ ਨਾਮ ਦੇ ਯੂਜ਼ਰ ਨੇ ਆਪਣਾ ਵੱਖਰਾ ਪੱਖ ਰੱਖਦਿਆਂ ਕਿਹਾ ਕਿ-

ਕੀ ਗੁਰੂ ਘਰਾਂ ਚ ਲੜਾਈ ਨਹੀਂ ਹੋਣੀ ਚਾਹੀਦੀ?? 1/.ਫ਼ਰਜ਼ ਕਰੋ ਕਿ ਕਿਸੇ ਗੁਰੂਘਰ ਚ ਸਿੱਖਾਂ ਦੀ ਕਮੇਟੀ ਆ ਪਰ ਓਥੇ ਸਰਕਾਰੀ ਸ਼ਹਿ ਪ੍ਰਾਪਤ ਬੰਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਓਹਨਾਂ ਨੂੰ ਕਿਵੇਂ ਰੋਕੋਗੇ?? 2/. ਫ਼ਰਜ਼ ਕਰੋ ਕਿ ਕਿਸੇ ਗੁਰੂ ਘਰ ਤੇ ਮਸੰਦਾਂ ਦਾ ਕਬਜ਼ਾ ਹੈ ਤਾਂ ਤੁਸੀਂ ਓਹਨਾਂ ਤੋਂ ਕਬਜ਼ਾ ਕਿਵੇਂ ਛੁਡਾਓਗੇ???
ਕੀ ਮੱਸਾ ਰੰਗੜ ਆਪੇ ਕਬਜ਼ਾ ਛੱਡ ਗਿਆ ਸੀ ਦਰਬਾਰ ਸਾਹਿਬ ਤੋਂ??….. ਕੀ ਪਾਉਂਟਾ ਸਾਹਿਬ ਵਾਲਾ ਗੁਰੂਘਰ ਬਿਨਾਂ ਖ਼ੂਨ ਖਰਾਬੇ ਤੋਂ ਅਜ਼ਾਦ ਕਰਵਾਇਆ ਸੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ???? ਅਸਲ ਚ ਸਾਨੂੰ ਲੜਾਈ ਦੇ ਨਾਮ ਤੋਂ ਏਦਾਂ ਡਰਾਇਆ ਜਾਂਦਾ ਹੈ ਕਿ ਜੇਕਰ ਅਸੀਂ ਆਪਣੇ ਹੱਕ ਲਈ ਵੀ ਲੜੀਏ ਤਾਂ ਸਾਨੂੰ ਓਹ ਵੀ ਪਾਪ ਲੱਗੇ….. ਸਕੂਲਾਂ ਚ ਸਾਨੂੰ ਸਰਕਸ ਦੇ ਸ਼ੇਰ ਜਾਂ ਕਹਿ ਲਵੋ ਕਿ ਸਰਕਾਰ ਦੇ ਪਾਲਤੂ ਸ਼ੇਰ ਬਣਾਉਣ ਲਈ ਸਿੱਖਿਆ ਦਿੱਤੀ ਜਾਂਦੀ ਹੈ… ਇਸ ਸਰਕਾਰੀ ਸਿੱਖਿਆ ਦਾ ਅਸਰ ਇਹ ਹੁੰਦਾ ਹੈ ਕਿ ਜੇਕਰ ਸਰਕਾਰ ਤੁਹਾਡੀ ਜ਼ਮੀਨ ਲੁੱਟਣਾ ਚਾਹੁੰਦੀ ਹੈ ਤਾਂ ਤੁਸੀਂ ਓਹਦਾ ਵਿਰੋਧ ਨਹੀਂ ਕਰਦੇ, ਸਰਕਾਰ ਨੇ ਪਾਣੀ ਲੁੱਟ ਲਿਆ, ਰੇਤਾ ਲੁੱਟੀ ਗਈ, ਬਿਜਲੀ ਲੁੱਟੀ ਗਈ ਕੋਈ ਨੀ ਬੋਲਦਾ… ਖੰਡੇ ਦੀ ਧਾਰ ਚੋਂ ਪੈਦਾ ਹੋਈ ਕੌਮ ਆਪਣੇ ਹੱਕ ਲੈਣ ਲਈ ਲਡ਼ਨ ਤੋਂ ਡਰਨ ਲੱਗ ਗਈ….
ਲੜਨਾ ਮਾੜੀ ਗੱਲ ਨਹੀਂ… ਲੜਾਈ ਦਾ ਕਾਰਨ ਮਾੜਾ ਚੰਗਾ ਹੋ ਸਕਦਾ ਹੈ… ਜਿਹੜੇ ਗੁਰੂਘਰਾਂ ਤੇ ਭਾਰਤੀ ਸਰਕਾਰ ਦੇ ਪਾਲਤੂ ਕੁੱਤੇ ਕਬਜ਼ੇ ਕਰੀ ਬੈਠੇ ਹਨ… ਵੋਟਾਂ ਓਹਨਾਂ ਦੀਆਂ ਜ਼ਿਆਦਾ ਆ…. ਓਹਨਾਂ ਨੂੰ ਬਿਨਾਂ ਡਾਂਗ ਫੇਰੇ ਕਿੱਦਾਂ ਬਾਹਰ ਕੱਢੋਗੇ?

1/.ਸਰਦਾਰ ਹਰੀ ਸਿੰਘ ਨਲੂਆ ਵਲੋਂ ਉਸਾਰੇ ਗਏ ਕਸ਼ਮੀਰ ਦੇ ਗੁਰਦੁਆਰਾ ਮਟਨ ਸਾਹਿਬ ( ਸਰੋਵਰ ਦੁਆਲੇ 7 ਗੁਰਦੁਆਰੇ ਹਨ) ਦੇ ਸੱਤੇ ਗੁਰੂਘਰਾਂ ਤੇ ਹਿੰਦੂਆਂ ਨੇ ਕਬਜ਼ੇ ਕਰਕੇ ਓਥੇ ਮੰਦਿਰ ਬਣਾ ਦਿੱਤੇ ਹਨ….. 2/.ਛੇਵੇਂ ਪਾਤਸ਼ਾਹ ਦੇ ਗਵਾਲੀਅਰ ਵਾਲੇ ਗੁਰਦੁਆਰਾ ਸਾਹਿਬ ਤੇ ਹਿੰਦੂਆਂ ਨੇ ਕਬਜ਼ਾ ਕਰਕੇ ਓਥੇ ਚੰਡੀ ਮੰਦਰ ਬਣਾ ਦਿੱਤਾ ਹੈ… 3/. ਹਰਿਦੁਆਰ ਦੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਭਈਆਂ ਨੇ ਓਥੇ ਦੁਕਾਨਾ ਬਣਾ ਦਿੱਤੀਆਂ ਹਨ 4/ਸਿੱਕਮ ਦੇ ਇਤਿਹਾਸਕ ਗੁਰਦੁਆਰਿਆਂ ਤੇ ਕਬਜ਼ੇ ਕਰਕੇ ਓਥੇ ਬੋਧੀ ਮੱਠ ਬਣਾ ਦਿਤੇ ਹਨ… ਇਹਨਾਂ ਤੋਂ ਇਲਾਵਾ ਹੋਰ ਦਰਜ਼ਨਾਂ ਗੁਰੂਘਰਾਂ ਤੇ ਕਬਜ਼ੇ ਕਰਕੇ ਓਥੇ ਮੰਦਿਰ ਬਣਾਏ ਜਾ ਚੁੱਕੇ ਹਨ…..ਗੁਰੂਘਰ ਚ ਲੜਾਈ ਨਾ ਕਰਨ ਨੂੰ ਕਹਿਣ ਵਾਲਿਆਂ ਨੂੰ ਨਿਮਰਤਾ ਸਹਿਤ ਪੁੱਛਣਾ ਚਾਹੁੰਦੇ ਹਾਂ ਕਿ ਬਿਨਾਂ ਲੜਾਈ ਕੀਤੇ ਤੁਸੀਂ ਅੱਜ ਤੱਕ ਕਿੰਨੇ ਗੁਰੂ ਘਰ ਅਜ਼ਾਦ ਕਰਵਾਏ ਜਾਂ ਕਰਵਾ ਸਕਦੇ ਹੋ??? ਹਾਲੇ ਵੀ ਮੌਕਾ ਹੈ ਕਿ ਬਿਨਾਂ ਲੜਾਈ ਕੀਤਿਆਂ ਗੁਰੂ ਘਰ ਅਜ਼ਾਦ ਕਰਵਾ ਕੇ ਸਾਨੂੰ ਗ਼ਲਤ ਸਾਬਿਤ ਕਰ ਦਿਓ…. ਨਹੀਂ ਤਾਂ ਜਿੱਦਣ ਕਿਸੇ ਸਿੱਖੀ ਸੋਚ ਵਾਲੇ ਨੇ ਇਨ੍ਹਾਂ ਕਬਜ਼ੇ ਕੀਤੇ ਗੁਰਦੁਆਰਿਆਂ ਚ ਪੰਡਤਾਂ ਦੀਆਂ ਢੇਰੀਆਂ ਲਾ ਦਿੱਤੀਆਂ ਓਦੋਂ ਲੇਰਾਂ ਨਾ ਮਾਰਿਓ
ਜੇ ਗੁਲਾਮੀ ਚ ਜਿਉਂਦੇ ਰਹਿਣਾ ਹੈ ਤਾਂ ਲੜਨਾ ਹੀ ਪੈਣਾ…

ਜਪ ਸਿੰਘ