MP ਅਸ਼ੋਕ ਮਿੱਤਲ ਦੀ ਯੂਨੀਵਰਸਿਟੀ LPU ਵਿਚ ਨੌਜੁਆਨ ਨੇ ਚੁੱਕਿਆ ਖੌ ਫ ਨਾ ਕ ਕਦਮ

ਚੰਡੀਗੜ੍ਹ ਯੂਨੀਵਰਸਿਟੀ ‘ਚ ਵਾਇਰਲ ਵੀਡੀਓ ਮਾਮਲੇ ਤੋਂ ਬਾਅਦ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਸਕੈਂਡਲ ਵਿਵਾਦ ਹਾਲੇ ਸ਼ਾਂਤ ਨਹੀਂ ਹੋਇਆ ਕਿ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਵੀ ਹੰਗਾਮਾ ਹੋ ਗਿਆ।

ਫਗਵਾੜਾ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਹੋਸਟਲ ’ਚੋਂ ਨੌਜਵਾਨ ਦੀ ਫਾਹਾ ਲੱਗੀ ਹਾਲਤ ’ਚ ਲਾਸ਼ ਮਿਲਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਯੂਨੀਵਰਸਿਟੀ ’ਚ ਬਿਜ਼ਨੈੱਸ ਮੈਨੇਜਮੈਂਟ ਦਾ ਵਿਦਿਆਰਥੀ ਸੀ । ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਤਨਾਮਪੁਰਾ ਫਗਵਾੜਾ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਯੂਨੀਵਰਸਿਟੀ ਦੇ ਹੋਸਟਲ ਦੇ ਅੰਦਰ ਇਕ ਨੌਜਵਾਨ ਦੀ ਫ਼ਾਹਾ ਲੱਗੀ ਹਾਲਤ ’ਚ ਲਾਸ਼ ਮਿਲੀ ਹੈ ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਨੌਜਵਾਨ, ਜਿਸ ਦੀ ਪਛਾਣ ਅਗਿਨ ਐੱਸ. ਦਲੀਪ ਪੁੱਤਰ ਐੱਸ. ਦਲੀਪ ਮੂਲਵਾਸੀ ਕੇਰਲਾ ਹਾਲ ਵਾਸੀ ਯੂਨੀਵਰਸਿਟੀ ਫਗਵਾੜਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਹਰ ਪੱਖੋਂ ਡੂੰਘਾਈ ਨਾਲ ਜਾਂਚ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਪੁਲਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਆਦਿ ਬਰਾਮਦ ਨਹੀਂ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲਾ ਭੇਤ ਭਰਿਆ ਬਣਿਆ ਹੋਇਆ ਹੈ ਅਤੇ ਪੁਲਸ ਜਾਂਚ ਜਾਰੀ ਹੈ।

LPU ‘ਚ ਖ਼ੁਦ+ਕੁਸ਼ੀ ਕਰਨ ਵਾਲੇ ਬੱਚੇ ਦਾ ਖ਼ੁਦ+ਕੁਸ਼ੀ ਨੋਟ ਆਇਆ ਸਾਹਮਣੇ, ਕਿਸਨੇ ਪਾਇਆ ਬਚੇ ‘ਤੇ ਦਬਾਅ? ਵੱਡਾ ਖੁਲਾਸਾ #LPU #jalandhar #University #PunjabPolice #Investigation #Student #Kerala

ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਦੇ ਨਾਰਾਜ਼ ਵਿਦਿਆਰਥੀ ਹੋਸਟਲ ਤੋਂ ਬਾਹਰ ਆ ਗਏ ਅਤੇ ਰਾਤ ਭਰ ਹੰਗਾਮਾ ਕੀਤਾ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੇਰਲ ਦੇ ਵਿਦਿਆਰਥੀ ਏਜਿਨ ਐਸ ਦਿਲੀਪ ਕੁਮਾਰ ਦੇ ਪੁੱਤਰ ਦੇ ਕਮਰੇ ਵਿੱਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ।

ਜਾਣਕਾਰੀ ਅਨੁਸਾਰ ਇੱਕ ਸੁਸਾਇਡ ਨੋਟ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖੁਦਕੁਸ਼ੀ ਨੋਟ ਮ੍ਰਿਤਕ ਨੌਜਵਾਨ ਦਾ ਹੈ। ਇਸ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਕਾਰਨ ਵੀ ਦੱਸਿਆ ਗਿਆ ਹੈ। ਜਿਸ ‘ਚ ਇਸ ਵਿਦਿਆਰਥੀ ਵਲੋਂ ਖੁਦਕੁਸ਼ੀ ਕਾਰਨ ਦੀ ਵਜ੍ਹਾ ਤੇ ਇੱਕ ਪ੍ਰੋਫੈਸਰ ਦਾ ਨਾਂ ਲਿਖਿਆ ਗਿਆ ਹੈ। ਵਿਦਿਆਰਥੀ ਨੇ ਆਪਣੀ ਖੁਦਕੁਸ਼ੀ ਪਿੱਛੇ ਪ੍ਰੋਫੈਸਰ ਪ੍ਰਸਾਦ ਕ੍ਰਿਸ਼ਨਾ ਨੂੰ ਜ਼ਿੰਮੇਵਾਰ ਦੱਸਿਆ ਹੈ। ਜਦੋਂ ਕਿ ਯੂਨੀਵਰਸਿਟੀ ਵਲੋਂ ਇਸ ਸੁਸਾਇਡ ਪਿੱਛੇ ਨਿੱਜੀ ਕਾਰਨ ਦਾ ਹਵਾਲਾ ਦਿੱਤਾ ਗਿਆ ਸੀ।