ਖਰੜ ਸਿਟੀ ਪੁਲੀਸ ਨੇ ਗੁਰਬੀਰ ਸਿੰਘ ਵਾਸੀ ਲਲਤੋ ਨੂੰ ਬਲੈਕਮੇਲ ਕਰਕੇ ਉਸ ਕੋਲੋਂ 1 ਲੱਖ ਰੁਪਏ ਲੈਣ ਅਤੇ ਮਾਮਲਾ ਰਫਾਦਫਾ ਕਰਨ ਲਈ 34 ਲੱਖ ਰੁਪਏ ਦੀ ਵਧੇਰੇ ਮੰਗ ਕਰਨ ਦੇ ਦੋਸ਼ ਅਧੀਨ ਜਸਨੀਤ ਵਾਸੀ ਖਰੜ ਅਤੇ ਮੋਹਨ ਲਾਲ ਵਾਸੀ ਸਿਰਸਾ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ 6 ਜੁਲਾਈ ਨੂੰ ਉਸ ਨੂੰ ਇੱਕ ਲੜਕੀ ਦਾ ਫੋਨ ਆਇਆ ਜਿਸ ਨੇ ਆਪਣਾ ਨਾਂ ਜਸਨੀਤ ਦੱਸਿਆ ਅਤੇ ਉਸ ਨਾਲ ਗੱਲਬਾਤ ਕਰਨ ਲੱਗੀ ਤਾਂ ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਜਾਣਦਾ ਨਹੀਂ ਪਰ ਲੜਕੀ ਨੇ ਕਿਹਾ ਕਿ ਉਹ ਜਲਦੀ ਉਸ ਨੂੰ ਜਾਨਣ ਲੱਗ ਜਾਵੇਗਾ। ਇਸ ਉਪਰੰਤ ਉਹ ਆਪਸ ਵਿੱਚ ਗੱਲਬਾਤ ਕਰਦੇ ਰਹੇ। ਸ਼ਿਕਾਇਤਕਰਤਾ ਨੂੰ ਇਸ ’ਤੇ ਸ਼ਕ ਹੋਇਆ ਤਾਂ ਉਸ ਨੇ ਇੰਟਰਨੈਟ ’ਤੇ ਸਰਚ ਕੀਤਾ ਤਾਂ ਉਸ ਨੇ ਦੇਖਿਆ ਕਿ ਇਸ ਲੜਕੀ ਦੇ ਇੱਕ ਪੰਜਾਬੀ ਅਦਾਕਾਰ ਨਾਲ ਵਿਵਾਦ ਸਬੰਧੀ ਕਈ ਵੀਡੀਓ ਇੰਟਰਨੈਟ ’ਤੇ ਮੌਜੂਦ ਸਨ। ਉਹ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਾਅਦ ਵਿੱਚ ਪੈਸਿਆਂ ਦੀ ਮੰਗ ਕਰਦੀ ਹੈ। ਫਿਰ ਉਸ ਲੜਕੀ ਨੇ ਸ਼ਿਕਾਇਤਕਰਤਾ ਨੂੰ ਵੁਆਇਸ ਚੈਟ ਭੇਜੇ ਅਤੇ ਮਿਲਣ ਨੂੰ ਕਹਿੰਦੀ ਰਹੀ। ਇਸੇ ਦੌਰਾਨ ਸ਼ਿਕਾਇਤਕਰਤਾ ਨੂੰ 19 ਅਗਸਤ ਨੂੰ ਸਰਵਉਤਮ ਸਿੰਘ ਉਰਫ ਲੱਕੀ ਨਾਂ ਦੇ ਇੱਕ ਵਿਅਕਤੀ ਦਾ ਫੋਨ ਆਇਆ ਕਿ ਜਸਨੀਤ ਜੋ ਉਸ ਨਾਲ ਗੱਲਬਾਤ ਕਰਦੀ ਹੈ। ਉਹ ਰਾਜਬੀਰ ਕੌਰ ਹੈ। ਉਸ ਕੋਲ ਸ਼ਿਕਾਇਤਕਰਤਾ ਦੀ ਕਾਲ ਰਿਕਾਡਿੰਗ ਹੈ। ਉਸ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਉਸ ਨੂੰ ਬਦਨਾਮ ਕਰ ਦੇਵੇਗੀ। ਫਿਰ ਇਹ ਵਿਅਕਤੀ ਉਸ ਨੂੰ ਖਰੜ ਮਿਲਿਆ ਅਤੇ 1 ਲੱਖ ਰੁਪਏ ਸ਼ਿਕਾਇਤਕਰਤਾ ਨੇ ਉਸ ਨੂੰ ਦੇ ਦਿੱਤੇ ਪਰ ਉਹ 2 ਕਰੋੜ ਦੀ ਮੰਗ ਕਰਦੇ ਰਹੇ। ਬਾਅਦ ਵਿੱਚ 10 ਸਤੰਬਰ ਨੂੰ ਉਸ ਨੂੰ ਮੋਹਨ ਲਾਲ ਅਤੇ ਲੱਕੀ ਸੰਧੂ ਚੰਡੀਗੜ੍ਹ ਵਿਖੇ ਮਿਲੇ ਅਤੇ ਮਾਮਲਾ 35 ਲੱਖ ਰੁਪਏ ਵਿੱਚ ਸੈਟਲ ਹੋਇਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਉਨ੍ਹਾਂ ਨੂੰ 35 ਲੱਖ ਰੁਪਏ ਦੇਵੇਗਾ ਅਤੇ ਰਾਜਬੀਰ ਕੌਰ ਤੋਂ ਹਲਫੀਆ ਬਿਆਨ ਸ਼ਿਕਾਇਤਕਰਤਾ ਨੂੰ ਦਿਆਉਣਗੇ। ਸ਼ਿਕਾਇਤਕਰਤਾ ਨੇ ਉਸ ਸਮੇਂ ਪੁਲੀਸ ਨਾਲ ਸੰਪਰਕ ਕੀਤਾ ਅਤੇ ਪੁਲੀਸ ਨੇ ਇਨ੍ਹਾਂ ਦੋਨਾਂ ਰਾਜਬੀਰ ਕੌਰ ਅਤੇ ਮੋਹਨ ਲਾਲ ਨੂੰ ਗ੍ਰਿਫਤਾਰ ਕਰ ਲਿਆ। ਅੱਜ ਖਰੜ ਦੀ ਅਦਾਲਤ ਵੱਲੋਂ ਇਨ੍ਹਾਂ ਦੋਨਾਂ ਨੂੰ ਨਿਆਂਇਕ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ।
ਆਪਣੇ ਜਾਲ ਚ ਫਸਾ ਕੇ ਬਲੈਕਮੇਲ ਕਰਨ ਵਾਲੀ ਜਸਨੀਤ ਕੌਰ ਦੇ ਹੋਏ ਵੱਡੇ ਖੁਲਾਸੇ, ਸੁਣੋ ਕਿਵੇਂ ਗਰੁੱਪ ਬਣਾ ਕੇ ਠੱਗਦੇ ਸੀ ਲੋਕਾਂ ਨੂੰ – ਅ ਸ਼ ਲੀ ਲ ਵੀਡੀਓ ਦੇ ਨਾਂ ਤੇ ਲੋਕਾਂ ਤੋਂ ਮੰਗਦੇ ਸੀ ਫਿਰੌਤੀ, ਅਸ਼ਲੀਲ ਵੀਡੀਓ ਬਣਾ ਕੇ ਵੱਡੇ ਕਾਰੋਬਾਰੀਆਂ ਨੂੰ ਕੀਤਾ ਬਲੈਕਮੇਲ, ਜਸਨੀਤ ਕੌਰ ਸਮੇਤ ਰਤਨਵੀਰ ਸਿੰਘ ਨੂੰ ਕੀਤਾ ਗ੍ਰਿਫਤਾਰ, ਯੂਥ ਕਾਂਗਰਸ ਪ੍ਰਧਾਨ ਲੱਕੀ ਸੰਧੂ ਪੁਲਿਸ ਦੀ ਗ੍ਰਿਫਤ ਤੋਂ ਬਾਹਰ, ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਰਹਿੰਦੀ ਹੈ ਜਸਨੀਤ ਕੌਰ, ਜਸਨੀਤ ਕੌਰ ਕੋਲੋ ਸਮਝੌਤੇ ਦੇ ਐਫੀਡੈਬਿਟ ਹੋਏ ਬਰਾਮਦ
ਇੰਸਟਾ ਤੇ ਮਸ਼ਹੂਰ ਜਸਨੀਤ ਪੁਲਿਸ ਵੱਲੋਂ ਗਿਰਫ਼ਤਾਰ, ਮੁੰਡਿਆਂ ਦੀ ਵੀਡੀਓ ਕਾਲ ਰਿਕਾਰਡ ਕਰ ਬਲੈਕਮੇਲ ਕਰਨ ਦਾ ਇਲਜ਼ਾਮ
ਮੁਲਜ਼ਮਾਂ ਦੀ ਪਛਾਣ ਸੋਹਣਪਾਲ ਉਰਫ਼ ਰਤਨਵੀਰ ਸਿੰਘ ਵਾਸੀ ਪਿੰਡ ਕੁਰਗਾਂਵਾਲੀ ਥਾਣਾ ਰੌਲੀ ਜ਼ਿਲ੍ਹਾ ਸਿਰਸਾ (ਹਰਿਆਣਾ) ਅਤੇ ਜਸਨੀਤ ਉਰਫ਼ ਰਾਜਵੀਰ ਕੌਰ ਵਾਸੀ ਪਿੰਡ #ਬੁਗਰਾ ਥਾਣਾ #ਧੂਰੀ ਜ਼ਿਲ੍ਹਾ #ਸੰਗਰੂਰ ਵਜੋਂ ਹੋਈ ਹੈ। ਇਨ੍ਹੀਂ ਦਿਨੀਂ ਜਸਨੀਤ ਕੌਰ ਫਲੈਟ ਨੰਬਰ 1001 ਗਿਲਕੋ ਪਾਰਕ ਮੁਹਾਲੀ ਵਿੱਚ ਰਹਿ ਰਹੀ ਸੀ। ਦੋਵਾਂ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। ਮੁਲਜ਼ਮਾਂ ਨੂੰ ਖਰੜ ਪੁਲੀਸ ਨੇ ਉਸ ਸਮੇਂ ਦਬੋਚ ਲਿਆ ਜਦੋਂ ਮੁਲਜ਼ਮ ਵਪਾਰੀ ਨਾਲ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਣ ਮਗਰੋਂ ਰਕਮ ਵਸੂਲਣ ਲਈ ਖਰੜ ਆਏ। ਪੁਲਸ ਨੇ ਜਾਲ ਵਿਛਾ ਕੇ ਨੌਜਵਾਨ ਅਤੇ ਲੜਕੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਥਾਣਾ ਖਰੜ ਵਿਖੇ ਆਈਪੀਸੀ ਦੀ ਧਾਰਾ 384, 506, 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।