ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਲੋਕ ਸਭਾ ਸੀਟ ਤੋਂ ਚੋਣ ਲੜਨ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਹ ਵੀ ਚਰਚਾ ਹੋ ਰਹੀ ਹੈ ਕਿ ਕੰਗਨਾ ਰਣੌਤ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਚੋਣ ਲੜ ਸਕਦੀ ਹੈ। ਹੁਣ ਇਨ੍ਹਾਂ ਅਟਕਲਾਂ ਨੂੰ ਲੈ ਕੇ ਮਥੁਰਾ ਤੋਂ ਭਾਜਪਾ ਦੀ ਮੌਜੂਦਾ ਸੰਸਦ ਅਤੇ ਅਦਾਕਾਰਾ ਹੇਮਾ ਮਾਲਿਨੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਜਦੋਂ ਇਕ ਰਿਪੋਰਟਰ ਨੇ ਹੇਮਾ ਮਾਲਿਨੀ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ‘ਚੰਗਾ ਹੈ, ਇਹ ਬਹੁਤ ਵਧੀਆ ਗੱਲ ਹੈ। ਮੈਂ ਆਪਣੇ ਵਿਚਾਰਾਂ ਕੀ ਦੱਸਾ, ਮੇਰਾ ਵਿਚਾਰ ਭਗਵਾਨ ’ਤੇ ਹੈ। ਭਗਵਾਨ ਕ੍ਰਿਸ਼ਨ ਉਹੀ ਕਰਨਗੇ, ਜੋ ਤੁਸੀਂ ਚਾਹੁੰਦੇ ਹੋ।’

ਅਦਾਕਾਰਾ ਨੇ ਅੱਗੇ ਕਿਹਾ ਕਿ ਫ਼ਿਲਮੀ ਕਲਾਕਾਰ ਦੇ ਪਿੱਛੇ ਇੰਨਾ ਜਨੂੰਨ ਹੈ ਕਿ ਤੁਹਾਨੂੰ ਮਥੁਰਾ ਨਾਲ ਲੜਾਉਣ ਦਾ। ਮਥੁਰਾ ਦੇ ਲੋਕ ਜੋ ਸੰਸਦ ਮੈਂਬਰ ਬਣਾਉਣਾ ਚਾਹੁੰਦੇ ਹਨ ਉਸ ਨੂੰ ਤੁਸੀਂ ਬਣਨ ਨਹੀਂ ਦਿਓਗੇ। ਤੁਸੀਂ ਲੋਕਾਂ ਦੇ ਦਿਮਾਗ ’ਚ ਇਹ ਗੱਲ ਪਾ ਦਿੱਤਾ ਹੈ ਕਿ ਫ਼ਿਲਮ ਸਟਾਰ ਹੀ ਸੰਸਦ ਮੈਂਬਰ ਬਣਨਗੇ। ਤੁਹਾਨੂੰ ਸਿਰਫ਼ ਮਥੁਰਾ ’ਚ ਇੱਕ ਫ਼ਿਲਮ ਸਟਾਰ ਦੀ ਲੋੜ ਹੈ। ਕੱਲ੍ਹ ਨੂੰ ਤੁਸੀਂ ਰਾਖੀ ਸਾਵੰਤ ਨੂੰ ਵੀ ਕਹੋਗੇ। ਉਹ ਵੀ ਬਣ ਜਾਵੇਗੀ।’ ਕੰਗਨਾ ਰਣੌਤ ਦੇ ਚੋਣ ਲੜਨ ਦੀਆਂ ਅਟਕਲਾਂ ’ਤੇ ਹੇਮਾ ਮਾਲਿਨੀ ਦੇ ਬਿਆਨ ’ਤੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਦੱਸ ਦੇਈਏ ਕਿ ਪਿਛਲੇ ਦਿਨੀਂ ਕੰਗਨਾ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਪਹੁੰਚੀ। ਹਰ ਵਾਰ ਆਪਣੇ ਬਿਆਨਾਂ ਨਾਲ ਵਿਵਾਦਾਂ ‘ਚ ਰਹਿਣ ਵਾਲੀ ਕੰਗਨਾ ਵਰਿੰਦਾਵਨ ਪਹੁੰਚੀ ਅਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੀ ਰਹੀ। ਕੰਗਨਾ ਦੇ ਮਥੁਰਾ ਨਾਲ ਪ੍ਰੇਮ ਨੂੰ ਦੇਖਦੇ ਲੋਕ ਸਭਾ ਚੋਣ ਲੜਨ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ।