ਉਗਰਾਹਾਂ ਵਲੋਂ ਸ਼ ਸਿਮਰਨਜੀਤ ਸਿੰਘ ਮਾਨ ਖਿਲਾਫ਼ ਟਿਪਣੀਆ ਬੁਖਲਾਹਟ ਦਾ ਹਿੱਸਾ-ਗੁਰਜੰਟ ਸਿੰਘ ਕੱਟੂ
ਬਰਨਾਲਾ 28 ਸਤੰਬਰ – ਅੱਜ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਵੱਲੋਂ ਬਰਨਾਲਾ ਵਿੱਚ ਸਿੱਖ ਕੌਮ ਦੀ ਬੇ-ਦਾਗ ਸਖਸ਼ੀਅਤ ਸ਼ ਸਿਮਰਨਜੀਤ ਸਿੰਘ ਮਾਨ ਖਿਲਾਫ਼ ਵਰਤੀਆ ਅਪਮਾਨਜਨਕ ਟਿਪਣੀਆ ਉਗਰਾਹਾਂ ਦੀ ਸੌੜੀ ਸੋਚ ਦਾ ਨਤੀਜਾ ਹੈ। ਇਸ ਆਦਮੀ ਨੂੰ ਤਰੁੰਤ ਮਾਨਸਿਕ ਰੋਗਾਂ ਦੇ ਡਾਕਟਰ ਤੋਂ ਇਲਾਜ ਕਰਵਾਉਣ ਦੀ ਜਰੂਰਤ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਜਾਰੀ ਪ੍ਰੈਸ ਬਿਆਨ ਰਾਹੀ ਪ੍ਰਗਟ ਕਰਦਿਆ ਕਿਹਾ ਵਿਚਾਰਾਂ ਦੀ ਲੜਾਈ ਨੂੰ ਵਿਚਾਰਾਂ ਨਾਲ ਜਿਤਿਆ ਜਾ ਸਕਦਾ ਹੈ, ਕਿਸੇ ਦੇ ਪਰਿਵਾਰਕ ਪਿਛੋਕੜ ਅਤੇ ਵਿਚਾਰਧਾਰਾ ਤੇ ਬੁਖਲਾਹਟ ਵਿੱਚ ਆ ਕੇ ਬੇਹੂਦਾ ਗਲਤ ਬਿਆਨਬਾਜ਼ੀ ਸਭਿਆਚਾਰਕ ਸਮਾਜ ਦਾ ਹਿੱਸਾ ਨਹੀਂ ਹੋ ਸਕਦੀ। ਕੱਟੂ ਨੇ ਉਗਰਾਹਾ ਦੀ ਅਸਲੀਅਤ ਦੱਸਦਿਆ ਕਿਹਾ ਕਿ ਜਦੋਂ ਟਰਾਈਡੈਂਟ ਗਰੁੱਪ ਵੱਲੋਂ ਪਿੰਡ ਫਤਿਹਗੜ੍ਹ ਛੰਨਾ ਅਤੇ ਧੌਲਾ ਦੀਆ ਜਮੀਨਾਂ ਸਰਕਾਰੀ ਸਹਿ ‘ਤੇ ਦੱਬਣ ਦੀ ਕੋਸ਼ਿਸ਼ ਕੀਤੀ ਸੀ ਉਸ ਵਕਤ ਜੀਮੀਦਾਰਾਂ ਦੇ ਹੱਕ ਵਿੱਚ ਪੁਲਿਸ ਵੱਲੋਂ ਚਲਾਈਆ ਗੋਲੀਆ ਦਾ ਡੱਟਕੇ ਮੁਕਾਬਲਾ ਸ਼ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਸੀ ਪਰ ਉਸ ਵਕਤ ਜੋਗਿੰਦਰ ਉਗਰਾਹਾਂ ਉਥੋਂ ਤਿੱਤਰ ਹੋ ਗਿਆ ਸੀ।
ਕੱਟੂ ਨੇ ਅੱਗੇ ਕਿਹਾ ਕਿ ਇਹ ਸਿੱਖ ਕੌਮ ਲਈ ਦੁਖਾਂਤ ਹੈ ਜਦੋਂ ਵੀ ਸਿੱਖ ਕੌਮ ਅਤੇ ਧਰਮ ਦੀ ਕੋਈ ਵੀ ਗੱਲ ਅੱਗੇ ਚਲਦੀ ਹੈ ਤਾਂ ਹਿੰਦ ਹਕੂਮਤ, ਆਰ ਐਸ ਐਸ ਕਾਮਰੇਡ ਧਿਰਾਂ ਨੂੰ ਅੱਗੇ ਲਾਕੇ ਉਗਰਾਹਾਂ ਵਰਗਿਆ ਸਿੱਖ ਵਿਰੋਧੀ ਲੋਕਾਂ ਨੂੰ ਵਰਤਕੇ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰਨ ਦਾ ਨਜਰੀਆਂ ਤੇਜ ਹੋ ਜਾਂਦਾ ਹੈ। ਇਸੇ ਲੜੀ ਤਹਿਤ ਬਰਨਾਲਾ ਦੀ ਧਰਤੀ ‘ਤੇ ਉਗਰਾਹਾਂ ਵਲੋਂ ਉਗਲਿਆ ਜ਼ਹਿਰ ਇਸੇ ਗੱਲ ਨੂੰ ਮਜਬੂਤ ਕਰਦਾ ਹੈ ਕਿ ਸਿੱਖ ਕੌਮ ਵਿੱਚ ਭੰਬਲਭੂਸਾ ਪਾਇਆ ਜਾ ਸਕੇ।

1 ਛੋਕਰਾ Dubai ਤੋਂ ਨਵਾਂ ਹੀ ਕੱਢ ਲਿਆ ਇਹਨਾ ਨੇ, “ਹੁਣ ਓਹ ਬਾਬਾ ਬਣ ਗਿਆ ਤੇ ਕੱਲ ਨੂੰ ਵੱਡਾ ਬਾਬਾ ਬਣੂ”