ਪੰਜਾਬ ਦੇ ਨੌਜਵਾਨਾਂ ‘ਚ ਬਾਹਰਲੇ ਦੇਸ਼ਾਂ ‘ਚ ਜਾਣ ਦੀ ਹੌੜ ਮਚੀ ਹੋਈ ਹੈ ਪਰ ਕਈ ਵਾਰ ਕੁਝ ਲੋਕ ਡੌਂਕੀ ਲਾਉਣ ਵਰਗੀਆਂ ਗਲਤ ਸਲਾਹਾਂ ਜਾਂ ਗਲਤ ਏਜੰਟਾਂ ਦੇ ਅੜਿਕੇ ਆ ਕਸੁਤੇ ਫੱਸ ਜਾਂਦੇ ਹਨ। ਅਜਿਹੇ ਹੀ ਇਕ ਨੌਜਵਾਨ ਦਾ ਵਾਕਿਆ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ 55 ਲੱਖ ਦੇ ਕੇ ਵੀ ਅਮਰੀਕਾ ਨਹੀਂ

ਪੰਜਾਬ ਦੇ ਨੌਜਵਾਨਾਂ ‘ਚ ਬਾਹਰਲੇ ਦੇਸ਼ਾਂ ‘ਚ ਜਾਣ ਦੀ ਹੌੜ ਮਚੀ ਹੋਈ ਹੈ ਪਰ ਕਈ ਵਾਰ ਕੁਝ ਲੋਕ ਡੌਂਕੀ ਲਾਉਣ ਵਰਗੀਆਂ ਗਲਤ ਸਲਾਹਾਂ ਜਾਂ ਗਲਤ ਏਜੰਟਾਂ ਦੇ ਅੜਿਕੇ ਆ ਕਸੁਤੇ ਫੱਸ ਜਾਂਦੇ ਹਨ। ਅਜਿਹੇ ਹੀ ਇਕ ਨੌਜਵਾਨ ਦਾ ਵਾਕਿਆ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ 55 ਲੱਖ ਦੇ ਕੇ ਵੀ ਅਮਰੀਕਾ ਨਹੀਂ ਪਹੁੰਚ ਸਕਿਆ ਤੇ ਨਰਕ ਵਰਗੀ ਜ਼ਿੰਦਗੀ ਜਿਓ ਵਾਪਿਸ ਪਰਤਣ ਲਈ ਮਜ਼ਬੂਰ ਹੋ ਗਿਆ। ਇੰਨਾਂ ਹੀ ਨਹੀਂ ਉਸ ਨੂੰ 9 ਮਹੀਨੇ ਉਥੇ ਜੇਲ੍ਹ ਵੀ ਕੱਟਣੀ ਪਈ। ਅਸੀਂ ਗੱਲ ਕਰ ਰਹੇ ਹਾਂ ਮਨਿੰਦਰ ਸਿੰਘ ਦੀ ਜੋ ਕਿ ਅੰਬਾਲੇ ਦੇ ਇਕ ਏਜੰਟ ਦੀਆਂ ਗੱਲਾਂ ‘ਚ ਆ ਅਮਰੀਕਾ ਜਾਨ ਲਈ ਉਸਨੂੰ 40 ਲੱਖ ਰੁਪਏ ਦਿੰਦਾ ਹੈ ਤੇ ਉਸਨੂੰ ਕਿਹਾ ਜਾਂਦਾ ਹੈ ਕਿ ਮੈਕਸਿਕੋ ਤੋਂ ਤੁਹਾਨੂੰ ਅਮਰੀਕਾ ਪਹੁੰਚਾ ਦਿੱਤਾ ਜਾਵੇਗਾ ਪਰ ਜੋ ਉਸ ਨਾਲ ਹੁੰਦਾ ਹੈ ਉਹ ਜਾਣ ਤੁਸੀਂ ਵੀ ਦੰਗ ਰਹਿ ਜਾਵੋਗੇ।

ਪ੍ਰੋ-ਪੰਜਾਬ ਟੀਵੀ ਨਾਲ ਗੱਲ ਕਰਦਿਆਂ ਮਨਿੰਦਰ ਸਿੰਘ ਪਹਿਲੀ ਵਾਰ ਉਨ੍ਹਾਂ ਨਾਲ ਬੀਤਿਆ ਦੁਖਾਂਤ ਸੁਣਾਇਆ। ਉਨ੍ਹਾਂ ਕਿਹ ਕਿ ਏਜੰਟ ਨੇ ਸਾਨੂੰ 5 ਮਈ 2019 ਨੂੰ ਦਿੱਲੀ ਏਅਰਪੋਰਟ ਤੋਂ ਮੈਕਸਿਕੋ ਲਈ ਚੜ੍ਹਾ ਦਿੱਤਾ ਸੀ। ਸਪੇਨ ‘ਚ 4 ਘੰਟੇ ਸਟੇਅ ਤੋਂ ਬਾਅਦ ਸਾਨੂੰ ਮੈਕਸਿਕੋ ਹਵਾਈ ਅੱਡੇ ਉਤਾਰਿਆ ਗਿਆ। ਇਥੋਂ ਤੱਕ ਤਾਂ ਸਭ ਠੀਕ ਸੀ ਫਿਰ ਸਾਨੂੰ ਬੱਸ ‘ਚ ਬਿਠਾ ਲੈ ਕੇ ਜਾਣ ਲੱਗੇ, ਫਿਰ ਮੈਕਸਿਕੋ ਪੁਲਿਸ ਆਉਂਦੀ ਹੈ ਤੇ ਸਾਨੂੰ ਆਪਣੀ ਗੱਡੀ ‘ਚ ਬਿਠਾ ਸੜਕ ‘ਤੇ ਬਣੀ ਇਕ ਚੌਂਕੀ ‘ਚ ਲੈ ਜਾਂਦੀ ਹੈ ਤੇ ਸਾਡੇ ਸਾਰੇ ਕਪੜੇ ਉਤਾਰ ਤਲਾਸ਼ੀ ਲੈਂਦੀ ਹੈ ਸਾਡੇ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਅਸੀਂ ਏਜੰਟ ਨੂੰ ਫੋਨ ਕੀਤਾ ਪਰ ਉਸ ਵੱਲੋਂ ਸਾਡੀ ਇਕ ਨਾ ਸੁਣੀ ਗਈ।

ਖਾਣਾ ਪੀਣਾ ਤੇ ਨਹਾਉਣਾ
ਆਪਣੇ ਦੁੱਖ ਸੁਣਾਉਂਦੇ ਉਨ੍ਹਾਂ ਦੱਸਿਆ ਕਿ ਸਾਨੂੰ ਸਵੇਰੇ ਖਾਣ ਨੂੰ ਥੋੜਾ ਜਿਹਾ ਦਲੀਆ ਤੇ ਦੁੱਧ ਦੀ ਡੱਬੀ ਦਿੱਤੀ ਜਾਂਦੀ ਸੀ। ਨਹਾਉਣ ਲਈ ਪਾਣੀ ਇੰਨਾ ਗਰਮ ਹੁੰਦਾ ਸੀ ਕਿ ਅਸੀਂ ਕਪੜਿਆਂ ‘ਚ ਬਰਫ ਪਾ ਪਹਿਲਾਂ ਉਸ ਪਾਣੀ ਥੋੜਾ ਕੋਸਾ ਕਰਦੇ ਸੀ ਤੇ ਫਿਰ ਨਹਾਉਂਦੇ ਸੀ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਦੀ ਅਜਿਹੀ ਕਾਰਵਾਈ ਦੀ ਕੋਈ ਖਿਲਾਫਤ ਕਰਦਾ ਸੀ ਤਾਂ ਉਹ ਉਸ ਵਿਅਕਤੀ ਨੂੰ ਸਜਾ ਦੇਣ ਲਈ ਇਕ ਛੋਟੇ ਜਿਹੇ ਕਮਰੇ ‘ਚ ਬੰਦ ਕਰ ਦਿੰਦੇ ਸੀ ਤੇ ਉਸਨੂੰ ਛੋਟੇ ਜਿਹੇ ਰੈਕ ‘ਚੋਂ ਰੋਟੀ ਦੀ ਟਰੇਅ ਫੜ੍ਹਾਈ ਜਾਂਦੀ ਸੀ। 20 ਦਿਨ ਤੱਕ ਵਿਅਕਤੀ ਅੰਦਰ ਹੀ ਰਹਿੰਦਾ ਸੀ ਤੇ ਸੂਰਜ ਦੇਖਣ ਨੂੰ ਤਰਸ ਜਾਉਂਦਾ ਸੀ।

ਵਕੀਲ ਗੁਰਪੰਤ ਪੰਨੂੰ ਨੇ ਵੀ ਨਹੀਂ ਦਿੱਤਾ ਸਾਥ
ਮਨਿੰਦਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ‘ਸਿੱਖ ਫਾਰ ਜਸਟਿਸ’ ਵਾਲੇ ਵਕੀਲ ਗੁਰਪੰਤ ਪੰਨੂੰ ਨੂੰ ਤਿੰਨ ਬੰਦਿਆਂ ਵੱਲੋਂ 8-8 ਹਜ਼ਾਰ ਡਾਲਰ ‘ਚ ਵਕੀਲ ਕੀਤਾ ਗਿਆ ਸੀ ਪਰ ਉਸਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ। ਜਦੋਂ ਸਾਡੀ ਤਰੀਖ ਸੀ ਤਾਂ ਇਹ ਆਇਆ ਹੀ ਨਹੀਂ ਹਾਲਾਂਕਿ ਸਾਡੇ ਵੱਲੋਂ ਸਵੇਰੇ ਇਸਨੂੰ ਫੋਨ ਵੀ ਕੀਤਾ ਗਿਆ ਸੀ ਤੇ ਇਸਦੇ ਮੁੰਛੀ ਵੱਲੋਂ ਸਾਨੂੰ ਬੇਫਿਕਰ ਰਹਿਣ ਦੀ ਗੱਲ ਵੀ ਕਹੀ ਗਈ ਸੀ।

ਕੋਰੋਨਾ ਦਾ ਵੀ ਸੀ ਜੋਰ
ਉਨ੍ਹਾਂ ਦੱਸਿਆ ਕਿ ਉਸ ਸਮੇਂ ਕੋਰੋਨਾ ਦਾ ਵੀ ਜੋਰ ਸੀ। ਸਾਨੂੰ ਇਹ ਵੀ ਡਰ ਸੀ ਜੇਕਰ ਅਸੀਂ ਇੱਥੇ ਮਰ ਗਏ ਤਾਂ ਘਰ ਵਾਲਿਆਂ ਨੂੰ ਸਾਡੀ ਲਾਸ਼ ਵੀ ਦੇਖਣ ਨੂੰ ਨਹੀਂ ਮਿਲਣੀ। ਇਨ੍ਹਾਂ ਨੇ ਤਾਂ ਸਾਡੀ ਲਾਸ਼ ਵੀ ਭਾਰਤ ਨਹੀਂ ਭੇਜਣੀ। ਅਸੀਂ ਸਾਰੇ ਡਰੇ ਹੋਏ ਸੀ ਕਿ ਕੀਤੇ ਇਹ ਕੋਰੋਨਾ ਕਹਿ ਕੋਈ ਜਹਿਰ ਦਾ ਟੀਕਾ ਦੇ ਸਾਨੂੰ ਮਾਰ ਨਾ ਦੇਣ, ਕਿਉਂਕਿ ਸਾਨੂੰ ਅਜਿਹਾ ਦੇਖਣ ਨੂੰ ਵੀ ਮਿਲਿਆ ਸੀ ਕਿ ਇਨ੍ਹਾਂ ਵੱਲੋਂ ਸਾਡੀ ਬੈਰਕ ‘ਚੋਂ ਇਕ ਵਿਅਕਤੀ ਨੂੰ ਲੈ ਜਾਇਆ ਗਿਆ ਤੇ ਉਸਦਾ ਸਾਨੂੰ ਦੁਬਾਰਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ। ਉਸ ਨਾਲ ਇੰਨਾਂ ਨੇ ਕੀ ਕੀਤਾ ਇਹ ਸਾਨੂੰ ਵੀ ਨਹੀਂ ਪਤਾ। Courtesy- Pro Punjab Tv