ਕਿਰਨ ਢੇਸੀ ਕਤਲ ਮਾਮਲੇ ‘ਚ ਅਹਿਮ ਅਪਡੇਟ
ਡਿਟੇਲ – ਸਰੀ ਦੀ ਭਵਕਿਰਨ ਢੇਸੀ (ਕਿਰਨ ਢੇਸੀ) ਦੇ ਕਤਲ ਮਾਮਲੇ ‘ਚ ਐਕਸੈਸਰੀਸ ਦੇ ਤੌਰ ‘ਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੁਰਵਿੰਦਰ ਸਿੰਘ ਦਿਓ ਅਤੇ ਤਲਵਿੰਦਰ ਸਿੰਘ ਖੁਨ ਖੁਨ ਨੂੰ ਬਰੀ ਕਰ ਦਿੱਤਾ ਗਿਆ ਹੈ। ਯਾਦ ਰਹੇ ਕਿਰਨ ਢੇਸੀ ਦੇ ਕਤਲ ਦੇ ਮਾਮਲੇ ‘ਚ ਹਰਜੋਤ ਸਿੰਘ ਦਿਓ ਨੇ ਦੋਸ਼ ਕਬੂਲੇ ਹਨ। ਦੋਸ਼ਾਂ ਤੋਂ ਬਰੀ ਕੀਤਾ ਗਿਆ ਗੁਰਵਿੰਦਰ ਸਿੰਘ ਦਿਓ, ਹਰਜੋਤ ਦਿਓ ਦਾ ਭਰਾ ਹੈ। ਤਲਵਿੰਦਰ ਸਿੰਘ ਖੁਨ ਖੁਨ ਨੂੰ ਹਰਜੋਤ ਸਿੰਘ ਦਿਓ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਦੋਵਾਂ ਨੂੰ ਬਰੀ ਕਰਨ ਸੰਬੰਧੀ ਫੈਸਲਾ ਸੋਮਵਾਰ ਨੂੰ ਸੁਣਾਇਆ ਗਿਆ ਸੀ। ਯਾਦ ਰਹੇ ਕਿਰਨ ਢੇਸੀ ਦੀ ਉਮਰ 19 ਸਾਲ ਸੀ। ਕਿਰਨ ਢੇਸੀ ਦਾ ਮ੍ਰਿਤ ਸ਼ਰੀਰ ਇੱਕ ਅੱਗ ਦੇ ਹਵਾਲੇ ਹੋਈ ਗੱਡੀ ‘ਚ 2 ਅਗਸਤ 2017 ਨੂੰ 24 ਐਵੀਨਿਊ ਅਤੇ 188 ਸਟਰੀਟ ਕੋਲ ਮਿਲਿਆ ਸੀ। ਕਿਰਨ ਢੇਸੀ ਕੇ.ਪੀ.ਯੂ. ‘ਚ ਵਿਦਿਆਰਥਣ ਸੀ। ਹਰਜੋਤ ਸਿੰਘ ਦਿਓ ਨੂੰ ਕਿਰਨ ਢੇਸੀ ਦਾ ਐਕਸ-ਬੁਆਏਫਰੈਂਡ ਦੱਸਿਆ ਜਾਂਦਾ ਹੈ। ਦੋਸ਼ ਕਬੂਲਣ ਮੌਕੇ ਹਰਜੋਤ ਸਿੰਘ ਦਿਓ ਦੇ ਵਕੀਲ ਦਾ ਕਹਿਣਾ ਸੀ ਕਿ ਦਿਓ ਕੋਲ ਬੰਦੂਕ ਸੀ ਜੋ ਗਲਤੀ ਤੋਂ ਚੱਲ ਗਈ ਸੀ। ਵਕੀਲ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਦਿਓ ਨੇ ਕੁਝ ਅਜਿਹੇ ਕਦਮ ਚੁੱਕੇ ਜਿਸ ਨਾਲ ਪੀੜਤ ਦੀ ਪਛਾਣ ਨਾ ਹੋ ਸਕੇ।


ਸੰਨ 2017 ਵਿਚ ਸਰੀ ਨਿਵਾਸੀ ਨੌਜਵਾਨ ਲੜਕੀ ਕਿਰਨ ਢੇਸੀ ਦਾ ਕਤਲ ਹੋ ਗਿਆ ਸੀ, ਅਤੇ ਇਸ ਮਾਮਲੇ ਵਿਚ ਉਸਦੇ Ex-boyfriend ਨੇ ਕੁੱਝ ਚਾਰਜਾਂ ਤਹਿਤ ਆਪਣਾ ਗੁਨਾਹ ਕਬੂਲ ਕਰ ਲਿਆ ਹੈ…