AP Dhillon ਆਪਣੇ Live ਸ਼ੋਅ ‘ਚ ਦੇਖੋ ਕਿਵੇਂ ਹੋ ਗਏ ਬੇਕਾਬੂ ! ਕੁੜੀ ਨਾਲ ਡਾਂਸ ਕਰਦਿਆਂ ਦੀ Video ਹੋਈ ਵਾਇਰਲ #Punjab #apdhillon #Live #Dance #Viralvideo
ਏ. ਪੀ ਢਿੱਲੋਂ ਉਹ ਨਾਮ ਜਿਸ ਦਾ ਨਾਮ ਸੁਣਦਿਆਂ ਹੀ ਹਰ ਕਿਸੇ ‘ਚ ਵੱਖਰਾ ਜੋਸ਼ ਭਰ ਆਉਂਦਾ ਹੈ ਵਿਦੇਸ਼ ‘ਚ ਵੱਸਦੇ ਪੰਜਾਬੀ ਜਦੋਂ ਆਪਣੀ ਧਰਤੀ ਪੰਜਾਬ ‘ਤੇ ਪਹੁੰਚਦੇ ਹਨ ਤਾਂ ਉਹ ਅਹਿਸਾਸ ਬਹੁਤ ਹੀ ਵੱਖਰਾ ਹੁੰਦਾ ਹੈ। ਜਦੋਂ ਮਿਹਨਤਾਂ ਕਰਕੇ ਕੋਈ ਸਖਸ਼ ਅਜਿਹੇ ਮੁਕਾਮ ‘ਤੇ ਪਹੁੰਚ ਜਾਂਦਾ ਹੈ ਤਾਂ ਫ਼ਿਰ ਉਸ ਦੇ ਪਰਿਵਾਰ ਨੂੰ ਉਸ ‘ਤੇ ਬਹੁਤ ਮਾਣ ਤੇ ਫ਼ਕਰ ਮਹਿਸੂਸ ਹੁੰਦਾ ਹੈ, ਇਹ ਅਹਿਸਾਸ ਉਸ ਇਨਸਾਨ ਲਈ ਬਹੁਤ ਹੀ ਖ਼ਾਸ ਹੁੰਦਾ ਹੈ।
ਅਜਿਹੇ ਹੀ ਅਹਿਸਾਸ ‘ਚ ਲੰਘ ਰਹੇ ਹਨ ਪੰਜਾਬੀ ਗਾਇਕ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ। ਦਰਅਸਲ, 6 ਸਾਲਾਂ ਬਾਅਦ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਇੱਕ ਲੰਮੇ ਅਰਸੇ ਬਾਅਦ ਆਪਣੇ-ਆਪਣੇ ਪਰਿਵਾਰਾਂ ਨਾਲ ਮਿਲੇ ਹਨ। ਇਹ ਪਲ ਗਾਇਕਾਂ ਅਤੇ ਪਰਿਵਾਰ ਵਾਲਿਆਂ ਲਈ ਬਹੁਤ ਹੀ ਭਾਵੁਕ ਸੀ। ਸੋਸ਼ਲ ਮੀਡੀਆ ‘ਤੇ ਏ. ਪੀ. ਢਿੱਲੋਂ ਤੇ ਗੁਰਿੰਦਰ ਗਿੱਲ ਦੀਆਂ ਇਹ ਇਮੋਸ਼ਨਲ ਵੀਡੀਓਜ਼ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਨੇ ਆਪਣੇ ਸੰਗੀਤ ਕਰੀਅਰ ਕੈਨੇਡਾ ਤੋਂ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ‘Brown Munde’ ਸੁਰਖੀਆਂ ‘ਚ ਰਿਹਾ ਹੈ ਅਤੇ ਦਰਸ਼ਕਾਂ ਦੇ ਪਸੰਦੀਦਾ ਬਣ ਗਿਆ ਹੈ। ਇਸ ਤੋਂ ਇਲਾਵਾ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਕਈ ਹੋਰ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਢਿੱਲੋਂ ਦੀ ਗਾਇਕੀ ਦਾ ਅੱਜ ਕਲ ਹਰ ਕੋਈ ਦੀਵਾਨਾ ਹੈ ਚੰਡੀਗੜ੍ਹ ਚ ਲਾਈਵ ਕੰਸਰਟ ਨੇ ਪੂਰੇ ਚੰਡੀਗੜ੍ਹ ਨੂੰ ਦੀਵਾਨਾ ਤਾਂ ਬਣਾ ਹੀ ਦਿੱਤਾ ਨਾਲ ਦੀ ਨਾਲ ਹਰ ਦੇ ਸੋਸ਼ਲ ਅਕਾਊਂਟ ਤੇ ਤਸਵੀਰਾਂ ਤੇ ਵੀਡਿਓਜ਼ ਵੀ ਸਾਂਝੀਆਂ ਹੁੰਦੀਆਂ ਨਜ਼ਰ ਆਈਆ , ਹੁਣ ਵੱਖ ਵੱਖ ਥਾਵਾਂ ਤੇ ਹੋ ਰਹੇ ਨੇ ਏ. ਪੀ ਢਿੱਲੋਂ ਦੇ Concerts . ਰਣਵੀਰ ਤੇ ਆਲੀਆ ਵੀ ਨੇ ਇਸ ਪੰਜਾਬੀ ਗਾਇਕ ਦੇ ਫੈਨਸ ਸੋਸ਼ਲ ਮੀਡੀਆ ਤੇ ਵੀ ਖੂਬ ਵੀਡਿਓਜ਼ ਵਾਇਰਲ ਨਜ਼ਰ ਹੁੰਦੀਆਂ ਆਈਆਂ ਸਨ।