ਆਸਟ੍ਰੇਲੀਆ ਦੀ ਔਰਤ ਨੇ ਭਾਰਤੀ ਮਰਦ ਨਾਲ ਵਿਆਹ ਕਰਵਾਇਆ ਹੈ। ਇਹ ਜੋੜਾ ਇੰਸਟਾਗ੍ਰਾਮ ਉੱਤੇ ਵਾਇਰਲ ਹੋ ਰਿਹਾ ਹੈ। ਇਸ ਜੋੜੇ ਦੀ ਇੱਕ ਵੀਡੀਓ ਨੂੰ ਸ਼ੋਸਲ ਮੀਡੀਆ ਉੱਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਆਰਟ੍ਰੇਲੀਆ ਦੀ ਔਰਤ ਘਾਹ ਦੀ ਪੰਡ ਚੁੱਕ ਕੇ ਆਪਣੇ ਭਾਰਤੀ ਪਤੀ ਵੱਲ ਆ ਰਹੀ ਹੈ। ਦਰਾਸਲ ਤਰਨਾਲੌਜੀ ਦੇ ਵਧਣ ਨਾਲ ਵੱਖ ਵੱਖ ਦੇਸ਼ਾਂ ਦੇ ਸੱਭਿਆਚਾਰ ਆਪਸ ਵਿੱਚ ਮਿਲ ਰਹੇ ਹਨ। ਲੋਕ ਵੱਖ ਵੱਖ ਦੇਸ਼ਾਂ ਵਿੱਚ ਜਾ ਰਹੇ ਹਨ। ਇਸ ਪ੍ਰਕਿਰਿਆ ਕਰਕੇ ਅੰਤਰਾਸ਼ਟਰੀ ਜੋੜਿਆਂ ਦੀ ਗਿਣਤੀ ਵਧਣ ਲੱਗੀ ਹੈ।

ਤੁਹਾਨੂੰ ਦੱਸ ਦੇਈਏ ਕਿ ਆਰਟ੍ਰੇਲੀਅਨ-ਭਾਰਤੀ ਜੋੜੇ ਦੀ ਇਸ ਪਿਆਰੀ ਵੀਡੀਓ ਨੂੰ ਲਵਲੀਨ ਵਟਸ ਨਾਂ ਦੇ ਇੰਸਟਗ੍ਰਾਮ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਦੇ ਵਿੱਚ ਆਰਟ੍ਰੇਲੀਅਨ ਔਰਤ ਕੋਰਟਨੀ ਆਪਣੇ ਭਾਰਤੀ ਪਤੀ ਲਵਲੀਨ ਨਾਲ ਖੇਤ ਦੀ ਵੱਟ ਉੱਤੇ ਤੁਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਉਹ ਖੇਤਾਂ ਵਿੱਚ ਘਾਟ ਦੀ ਬੰਝੀ ਹੋਈ ਪੰਡ ਵੀ ਸਿਰ ਉੱਤੇ ਚੁੱਕੇ ਕੇ ਇੱਕ ਪੰਜਾਬਣ ਦੀ ਤਰ੍ਹਾਂ ਤੁਰਦੀ ਹੈ। ਉਸਨੂੰ ਘਾਟ ਦੀ ਪੰਡ ਚੁੱਕਣ ਵਿੱਚ ਉਸਦੇ ਪਤੀ ਲਵਲੀਨ ਨੇ ਉਸਦੀ ਮਦਦ ਕੀਤੀ। ਜ਼ਿਕਯੋਗ ਹੈ ਕਿ ਇਹ ਵੀਡੀਓ 7 ਅਕਤੂਬਰ 2022 ਨੂੰ ਪੋਸਟ ਕੀਤੀ ਗਈ । ਹੁਣ ਤੱਕ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕ ਹਨ ਅਤੇ 8 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਵੀਡੀਓ ਦੇ ਕਮੈਂਟਸ ਵਿੱਚ ਲੋਕ ਇਸ ਅੰਤਰਰਾਸ਼ਟਰੀ ਜੋੜੇ ਨੂੰ ਪਿਆਰ ਤੇ ਸ਼ੁਭਕਾਮਨਾਵਾ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਲਵਲੀਨ ਵਟਸ ਸ਼ੋਸਲ ਮੀਡੀਆ ਦੀ ਇੱਕ ਮਸ਼ਹੂਰ ਹਸਤੀ ਹੈ। ਉਸਦੇ ਇੰਸਟਾਗ੍ਰਾਮ ਅਕਾਉਂਟ ਉੱਤੇ 1.97 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਇਸ ਜੋੜੇ ਦਾ ਯੂਟਿਊਬ ਚੈਨਲ ਵੀ ਹੈ। ਜਿਸਦੇ ਕਿ 6 ਲੱਖ ਸਸਕ੍ਰਾਇਬਰ ਹਨ। ਇਹ ਆਪਣੇ ਸ਼ੋਸਲ ਮੀਡੀਆਂ ਅਕਾਊਂਟ ਤੋਂ ਲੋਕਾਂ ਦੇ ਮਨੋਰੰਜਨ ਲਈ ਰੀਲਾਂ ਸ਼ੇਅਰ ਕਰਦੇ ਰਹਿੰਦੇ ਹਨ। ਗਾਣਿਆ ਉੱਤੇ ਲਿਪਸਿੰਗ ਕਰਨ ਤੋਂ ਇਲਾਵਾ ਇਹ ਲੋਕਾਂ ਦੇ ਮਨੋਰੰਜਨ ਹਿੱਤ ਫਨੀ ਵੀਡੀਓਜ਼ ਵੀ ਬਣਾਉਂਦੇ ਹਨ। ਇਸ ਜੋੜੇ ਦੀਆਂ ਵੀਡੀਓਜ਼ ਨੂੰ ਲੋਕ ਦੇਖਣਾ ਪਸੰਦ ਕਰਦੇ ਹਨ। ਇਨ੍ਹਾਂ ਦੀਆਂ ਵੀਡੀਓਜ਼ ਉੱਤੇ ਲੱਖਾਂ ਦੀ ਗਿਣਤੀ ਵਿੱਚ ਵਿਊਜ਼ ਤੇ ਲਾਈਕਸ ਆਉਂਦੇ ਹਨ।