ਮੈਡੀਕਲ ਦੀ ਪੜ੍ਹਾਈ ਛੱਡ ਬਣਿਆ YouTuber, 29 ਸਾਲ ਦੀ ਉਮਰ ‘ਚ ਬਣਿਆ ਕਰੋੜਪਤੀ

ਚਾਰਲੀ ਚੈਂਗ ਦੇ ਵੀਡੀਓ ਇੰਨੇ ਮਸ਼ਹੂਰ ਹੋਏ ਕਿ ਇਸ ਤੋਂ ਉਸਦੀ ਕਮਾਈ ਕਰੋੜਾਂ ਰੁਪਏ ਵਿੱਚ ਚਲੀ ਗਈ। YouTuber ਚਾਰਲੀ ਚੈਂਗ ਦੀ ਕਹਾਣੀ ਬਿਲਕੁਲ ਫਿਲਮੀ ਹੈ। ਡਾਕਟਰੀ ਦੀ ਪੜ੍ਹਾਈ ‘ਚ ਫੇਲ ਹੋਣ ਤੋਂ ਬਾਅਦ ਚਾਰਲੀ ਚੈਂਗ ਨੇ ਕਈ ਤਰ੍ਹਾਂ ਦੇ ਕਾਰੋਬਾਰ ‘ਚ ਹੱਥ ਅਜ਼ਮਾਇਆ ਪਰ ਸਫਲਤਾ ਨਹੀਂ ਮਿਲੀ। ਫਿਰ ਚਾਰਲੀ ਨੇ ਯੂਟਿਊਬ ‘ਤੇ ਆਪਣੀਆਂ ਵੀਡੀਓਜ਼ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੌਲੀ ਹੌਲੀ ਮਸ਼ਹੂਰ ਹੋ ਗਿਆ।

ਸਿਆਣੇ ਕਹਿੰਦੇ ਹਨ ਕਿ ਕਿਸਮਤ ਬਦਲਦੇ ਦੇਰ ਨਹੀਂ ਲਗਦੀ। ਕਦੋਂ ਤੁਹਾਡੇ ਦਿਨ ਮਾੜੇ ਤੋਂ ਚੰਗੇ ਹੋ ਜਾਣ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ। ਅਜਿਹੀ ਕਿਸਮਤ ਬਦਲ ਦੇਣ ਵਾਲੀ ਕਹਾਣੀ ਕਰੋੜਪਤੀ ਚਾਰਲੀ ਚੈਂਗ ਦੀ ਹੈ। ਚਾਰਲੀ ਚੈਂਗ ਦੀ ਕਿਸਮਤ ਕੋਰੋਨਾ ਕਾਲ ਵਿੱਚ ਬਦਲੀ, ਜਿਸ ਦੌਰਾਨ ਕਈਆਂ ਨੂੰ ਕੋਰੋਨਾ ਮਹਾਮਾਰੀ ਕਾਰਨ ਕੰਮ ਕਾਜ ਠੱਪ ਕਰਨਾ ਪਿਆ, ਕਈਆਂ ਦੀ ਨੌਕਰੀ ਗਈ ਪਰ ਚਾਰਲੀ ਚੈਂਗ ਨਾਲ ਇਸ ਦੇ ਉਲਟ ਹੋਇਆ। ਦਸ ਦਈਏ ਕਿ ਚਾਰਲੀ ਚੈਂਗ ਇੱਕ ਯੂਟਿਊਬਰ ਹੈ।

ਚਾਰਲੀ ਚੈਂਗ ਦੇ ਵੀਡੀਓ ਇੰਨੇ ਮਸ਼ਹੂਰ ਹੋਏ ਕਿ ਇਸ ਤੋਂ ਉਸਦੀ ਕਮਾਈ ਕਰੋੜਾਂ ਰੁਪਏ ਵਿੱਚ ਚਲੀ ਗਈ। YouTuber ਚਾਰਲੀ ਚੈਂਗ ਦੀ ਕਹਾਣੀ ਬਿਲਕੁਲ ਫਿਲਮੀ ਹੈ। ਡਾਕਟਰੀ ਦੀ ਪੜ੍ਹਾਈ ‘ਚ ਫੇਲ ਹੋਣ ਤੋਂ ਬਾਅਦ ਚਾਰਲੀ ਚੈਂਗ ਨੇ ਕਈ ਤਰ੍ਹਾਂ ਦੇ ਕਾਰੋਬਾਰ ‘ਚ ਹੱਥ ਅਜ਼ਮਾਇਆ ਪਰ ਸਫਲਤਾ ਨਹੀਂ ਮਿਲੀ। ਫਿਰ ਚਾਰਲੀ ਨੇ ਯੂਟਿਊਬ ‘ਤੇ ਆਪਣੀਆਂ ਵੀਡੀਓਜ਼ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੌਲੀ ਹੌਲੀ ਮਸ਼ਹੂਰ ਹੋ ਗਿਆ।

ਚਾਰਲੀ ਡਾਕਟਰ ਵਜੋਂ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ, ਪਰ 15 ਤੋਂ ਵੱਧ ਮੈਡੀਕਲ ਕਾਲਜਾਂ ਨੇ ਉਸ ਨੂੰ ਦਾਖਲਾ ਨਹੀਂ ਦਿੱਤਾ। ਇਸ ਤੋਂ ਬਾਅਦ ਚਾਰਲੀ ਨੇ 2014 ਵਿੱਚ ਕਾਲਜ ਛੱਡ ਦਿੱਤਾ। ਚੈਂਗ, ਜੋ ਕਿ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ, ਫਿਰ 5 ਸਾਲਾਂ ਤੱਕ ਆਸ-ਪਾਸ ਦੇ ਖੇਤਰ ਵਿੱਚ ਟਿਊਸ਼ਨ ਕਰਨ ਲੱਗ ਪਿਆ, ਉਸਨੇ ਮਾਡਲਿੰਗ ਵੀ ਸ਼ੁਰੂ ਕੀਤੀ ਅਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਪਰ ਚਾਰਲੀ ਇਨ੍ਹਾਂ ਸਭ ਤੋਂ ਆਪਣੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ ਅਤੇ ਉਸ ਨੇ ਆਪਣਾ ਧਿਆਨ ਯੂਟਿਊਬ ਵੱਲ ਮੋੜ ਲਿਆ ਅਤੇ ਇੱਥੋਂ ਚਾਰਲੀ ਦਾ ਕਰੋੜਪਤੀ ਬਣਨ ਦਾ ਸਫ਼ਰ ਸ਼ੁਰੂ ਹੋਇਆ। ਉਸ ਨੇ ਰੋਜ਼ਾਨਾ ਯੂਟਿਊਬ ‘ਤੇ ਵੀਡੀਓ ਪੋਸਟ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਚੰਗੇ ਵਿਊਜ਼ ਮਿਲਣ ਲੱਗੇ।

2020 ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਬਾਅਦ ਚਾਰਲੀ ਦੇ ਵੀਡੀਓਜ਼ ਵਧਣੇ ਸ਼ੁਰੂ ਹੋਏ। ਚਾਰਲੀ ਚਾਂਗ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਜਦੋਂ ਮੇਰੇ ਵੀਡੀਓ ਵਾਇਰਲ ਹੋਏ, ਮੈਂ ਵਧੇਰੇ ਕਮਾਈ ਕਰਨ ਲਈ YouTube Adsense ਲਈ ਆਪਣਾ ਚੈਨਲ ਰਜਿਸਟਰ ਕੀਤਾ ਅਤੇ ਇੱਥੋਂ ਹੀ ਮੇਰੀ ਸਫਲ ਯਾਤਰਾ ਸ਼ੁਰੂ ਹੋਈ। 2021 ਵਿੱਚ ਮੈਂ 1.5 ਮਿਲੀਅਨ ਡਾਲਰ ਕਮਾਏ।’ ਵਰਤਮਾਨ ਵਿੱਚ, ਚਾਰਲੀ ਚੈਂਗ ਦੇ YouTube ‘ਤੇ 820,000 ਸਬਸਕ੍ਰਾਈਬਰ ਹਨ ਅਤੇ ਹੁਣ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਿਹਾ ਹੈ। ਚਾਰਲੀ ਚਾਂਗ ਕੋਲ ਕਈ ਲਗਜ਼ਰੀ ਕਾਰਾਂ ਹਨ, ਜਿਨ੍ਹਾਂ ਵਿੱਚ BMW ਅਤੇ Ferrari ਵਰਗੇ ਨਾਮ ਸ਼ਾਮਲ ਹਨ।