ਕਰਨ ਔਜਲਾ ਨੇ ਮੰਗੇਤਰ ਪਲਕ ਨੂੰ ਜਨਮਦਿਨ ਦੀ ਦਿੱਤੀ ਵਧਾਈ, ਇੰਸਟਾ ਸਟੋਰੀ ਸਾਂਝੀ ਕਰਕੇ ਕਹੀ ਇਹ ਗੱਲ #KaranAujla #Fiance #Palak #Birthday #InstagramStory
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾ ਕਰਨ ਔਜਲਾ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਬਟੋਰਦੇ ਨਜ਼ਰ ਆਉਂਦੇ ਰਹਿੰਦੇ ਹਨ। ਪ੍ਰਸ਼ੰਸਕ ਗਾਇਕ ਨੂੰ ਕਾਫ਼ੀ ਪਸੰਦ ਕਰਦੇ ਹਨ। ਕਰਨ ਦੀ ਫ਼ੈਨ ਫ਼ਾਲੋਇੰਗ ਸ਼ੋਸਲ ਮੀਡੀਆ ਕਾਫ਼ੀ ਜ਼ਿਆਦਾ ਹੈ। ਗਾਇਕ ਪ੍ਰਸ਼ੰਸਕਾਂ ਨਾਲ ਜੁੜੇ ਅਪਡੇਟਜ਼ ਸਾਂਝੇ ਕਰਦੇ ਰਹਿੰਦੇ ਹਨ।
ਹਾਲ ਹੀ ’ਚ ਗਾਇਕ ਨੇ ਆਪਣੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ’ਚ ਗਾਇਕ ਆਪਣੀ ਮੰਗੇਤਰ ਪਲਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਸਾਂਝੀ ਕੀਤੀ ਸਟੋਰੀ ’ਚ ਕਰਨ ਅਤੇ ਪਲਕ ਨੇ ਇਕ-ਦੂਜੇ ਦਾ ਹੱਥ ਫ਼ੜ੍ਹਿਆ ਹੋਇਆ ਹੈ।
ਕਰਨ ਨੇ ਇਸ ਨਾਲ ਇਕ ਕੈਪਸ਼ਨ ਦਿੰਦਿਆਂ ਲਿਖਿਆ ਕਿ ‘ਹੈਪੀ ਬਰਥਡੇ ਬੇਬੀ, ਹਮੇਸ਼ਾ ਮੇਰਾ ਸਾਥ ਦੇਣ ਲਈ ਤੇਰਾ ਧੰਨਵਾਦ। ਪਰਿਵਾਰ ਦੀ ਤਾਕਤ ਬਣ ਕੇ ਨਾਲ ਖੜ੍ਹੇ ਰਹਿਣ ਲਈ ਧੰਨਵਾਦ। ਤੇਰੀ ਤਾਰੀਫ਼ ਲਈ ਸ਼ਬਦ ਮੁੱਕ ਜਾਣੇ ਹੈ। ਤੂੰ ਮੇਰਾ ਦਿਲ, ਮੇਰੀ ਦੁਨੀਆ ਹੈ।’
ਦੱਸ ਦੇਈਏ ਕਿ ਕਰਨ ਔਜਲਾ ਇੰਨੀਂ ਦਿਨੀਂ ਆਪਣੇ ਵਰਲਡ ਟੂਰ ’ਚ ਬਿਜ਼ੀ ਹਨ। ਗਾਇਕ ਅਤੇ ਪਲਕ ਜਲਦ ਹੀ ਵਿਆਹ ਦੇ ਬੰਧਣ ’ਚ ਬੱਝਣਗੇ। ਪ੍ਰਸ਼ੰਸਕਾਂ ਨੂੰ ਕਰਨ ਔਜਲਾ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ।