ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ 10’ ਸਭ ਤੋਂ ਪਸੰਦੀਦਾ ਟੀਵੀ ਸ਼ੋਅਜ਼ ਵਿੱਚੋਂ ਇੱਕ ਹੈ। ਜਿਸ ਤਰ੍ਹਾਂ ਸੈਲੀਬ੍ਰਿਟੀਜ਼ ਨੇ ਆਪਣੇ ਡਾਂਸ ਨਾਲ ਸਟੇਜ ਨੂੰ ਅੱਗ ਲਗਾ ਦਿੱਤੀ, ਪ੍ਰਸ਼ੰਸਕ ਉਨ੍ਹਾਂ ਦੇ ਕਾਇਲ ਹੋ ਗਏ ਹਨ। ਕਰਨ ਜੌਹਰ, ਮਾਧੁਰੀ ਦੀਕਸ਼ਿਤ ਅਤੇ ਨੋਰਾ ਫਤੇਹੀ ਦੁਆਰਾ ਜੱਜ ਕੀਤਾ ਗਿਆ, ਇਹ ਰਿਐਲਿਟੀ ਸ਼ੋਅ ਨਾ ਸਿਰਫ ਡਾਂਸ ਬਾਰੇ ਹੈ, ਬਲਕਿ ਬਹੁਤ ਮਜ਼ੇਦਾਰ ਵੀ ਹੈ। ਜੱਜਾਂ ਤੋਂ ਲੈ ਕੇ ਮੁਕਾਬਲੇਬਾਜ਼ਾਂ ਤੱਕ, ਹਰ ਕੋਈ ਆਪਣੇ ਤਰੀਕਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਪਿਛਲੇ ਐਪੀਸੋਡਜ਼ ‘ਚ ਝਲਕ ਦੇ ਸਟੇਜ ‘ਤੇ ਖੂਬ ਮਸਤੀ ਹੋਈ, ਕਿਉਂਕਿ ਇਹ ਐਪੀਸੋਡ ‘ਕਪੂਰ ਸਪੈਸ਼ਲ’ ਸੀ।

ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ‘ਝਲਕ ਦਿਖਲਾ ਜਾ 10’ ਦੇ ਕਪੂਰ ਸਪੈਸ਼ਲ ਐਪੀਸੋਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਕਰਨ ਜੌਹਰ ਨੇ ਸ਼ੋਅ ‘ਚ ਨੀਤੂ ਕਪੂਰ ਦਾ ਸਵਾਗਤ ਸਵੈਗ ਨਾਲ ਕੀਤਾ। ਕਰਨ ਦਾ ਨੀਤੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਚੰਗਾ ਰਿਸ਼ਤਾ ਹੈ। ਅਜਿਹੇ ‘ਚ ਉਨ੍ਹਾਂ ਨੇ ਸਟੇਜ ‘ਤੇ ਨੀਤੂ ਨਾਲ ਖੂਬ ਮਸਤੀ ਕੀਤੀ ਅਤੇ ਕਪੂਰ ਪਰਿਵਾਰ ਨਾਲ ਜੁੜੀਆਂ ਮਜ਼ਾਕੀਆ ਗੱਲਾਂ ਵੀ ਪੁੱਛੀਆਂ।

ਤੈਮੂਰ ਅਲੀ ਖਾਨ ਦੀ ਨੈਨੀ ਦੀ ਤਨਖਾਹ
ਕਰਨ ਨੇ ਨੀਤੂ ਨੂੰ ਪੁੱਛਿਆ ਕਿ ਕੀ ਕਰੀਨਾ ਕਪੂਰ ਆਪਣੇ ਵੱਡੇ ਬੇਟੇ ਤੈਮੂਰ ਅਲੀ ਖਾਨ ਦੀ ਨੈਨੀ ਨੂੰ 1 ਕਰੋੜ ਰੁਪਏ ਤੋਂ ਵੱਧ ਅਦਾ ਕਰਦੀ ਹੈ। ਜੇਕਰ ਅਜਿਹਾ ਹੈ ਤਾਂ ਉਹ ਤੈਮੂਰ ਦੀ ਨੈਨੀ ਦਾ ਕੰਮ ਕਰਨ ਲਈ ਵੀ ਤਿਆਰ ਹੈ। ਇਸ ਦੇ ਜਵਾਬ ਵਿੱਚ ਨੀਤੂ ਕਹਿੰਦੀ ਹੈ, “ਤੁਸੀਂ ਕੀ ਲੈਣਾ ਉਹ ਭਾਵੇਂ 1 ਕਰੋੜ ਦੇਵੇ ਜਾਂ 5 ਕਰੋੜ? ਤੇ ਮੈਨੂੰ ਇਸ ਬਾਰੇ ਪਤਾ ਕਿਵੇਂ ਹੋ ਸਕਦਾ ਹੈ?” ਇਸ ਤੋਂ ਬਾਅਦ ਕਰਨ ਨੀਤੂ ਨੂੰ ਅਗਲਾ ਸਵਾਲ ਪੁੱਛਦਾ ਹੈ, “ਕੀ ਤੁਸੀਂ ਸਬਜ਼ੀ ਵੇਚਣ ਵਾਲੇ ਨਾਲ ਝਗੜਾ ਕਰਦੇ ਹੋ?” ਜਵਾਬ ਵਿੱਚ, ਨੀਤੂ ਸਹਿਮਤ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਨੂੰ ਇਸਦਾ ਬਹੁਤ ਮਜ਼ਾ ਆਉਂਦਾ ਹੈ। ਕਰਨ ਨੇ ਮਾਧੁਰੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਬਜ਼ੀ ਵੇਚਣ ਵਾਲੇ ਤੋਂ ਮੁਫਤ ਧਨੀਆ ਵੀ ਮੰਗਦੀ ਹੈ।

ਇਸ ਦੇ ਨਾਲ ਹੀ ਕਰਨ ਜੌਹਰ ਨੇ ਨੋਰਾ ਫਤੇਹੀ ਨੂੰ ਪੁੱਛਿਆ ਕਿ ਕੀ ਉਸਨੇ ਕਦੇ ਸਬਜ਼ੀ ਖਰੀਦੀ ਹੈ ਤਾਂ ਉਹ ਦੱਸਦੀ ਹੈ ਕਿ ਉਸਨੇ ਬੈਂਗਣ ਖਰੀਦੇ ਹਨ। ਫਿਰ ਕਰਨ ਨੋਰਾ ਨੂੰ ਛੇੜਦਾ ਹੈ। ਕਰਨ ਦਾ ਅਗਲਾ ਸਵਾਲ ਹੈ, “ਕਪੂਰ ਪਰਿਵਾਰ ਨੂੰ ਕਿਸ ਸ਼ਖਸ ਤੋਂ ਚੁਗਲੀਆਂ ਮਿਲਦੀਆਂ ਹਨ?” ਇਸ ਤੇ ਨੀਤੂ ਕਰਨ ਦਾ ਹੀ ਨਾਂ ਲੈਂਦੀ ਹੈ। ਨੀਤੂ ਨੇ ਕਿਹਾ ਕਿ ਸਾਰੀ ਚੁਗਲੀਅ ਕਪੂਰ ਖਾਨਦਾਨ ਤੱਕ ਕਰਨ ਜੌਹਰ ਪਾਸ ਕਰਦਾ ਹੈ।