ਸ਼ੈਰੀ ਮਾਨ ਨੂੰ ਪਰਮੀਸ਼ ਵਰਮਾ ਦੀ ਤਲਖ਼ ਟਿੱਪਣੀ ਕਿਹਾ – ‘ਐਂ ਖੱਚਾਂ ਮਾਰ-ਮਾਰ ਤਾਂ ਨੀ ਆਉਂਦਾ ਸੁਰਖੀਆਂ ‘ਚ’ #PunjabiSinger #Kaka #HisarLiveShow #Instagram ਆਏ ਦਿਨ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਝਗੜਾ ਵਧਦਾ ਹੀ ਜਾ ਰਿਹਾ ਹੈ। ਦੋਵੇਂ ਗਾਇਕ ਕਿਸੇ ਨਾ ਕਿਸੇ ਨਾ ਕਿਸੇ ਬਹਾਨੇ ਇਕ-ਦੂਜੇ ‘ਤੇ ਨਿਸ਼ਾਨੇ ਵਿੰਨ੍ਹਦੇ ਰਹਿੰਦੇ ਹਨ।

ਸ਼ੈਰੀ ਮਾਨ ਨੇ ਇੰਟਰਵਿਊ ਦੌਰਾਨ ਪਰਵੀਸ਼ ਵਰਮਾ ‘ਤੇ ਵਿੰਨ੍ਹਿਆ ਸੀ ਨਿਸ਼ਾਨਾ – ਪਿਛਲੇ ਦਿਨੀਂ ਸ਼ੈਰੀ ਮਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ ‘ਚ ਉਸ ਨੇ ਫ਼ਿਰ ਪਰਮੀਸ਼ ਵਰਮਾ ‘ਤੇ ਤਿੱਖੇ ਤੰਜ ਕੱਸੇ ਸਨ। ਸ਼ੈਰੀ ਮਾਨ ਨੇ ਕਿਹਾ ਸੀ ਕਿ ਇੰਡਸਟਰੀ ‘ਚ ਨਾ ਕੋਈ ਦੋਸਤ ਹੁੰਦਾ ਤੇ ਨਾ ਹੀ ਕੋਈ ਰਿਸ਼ਤਾ। ਇੱਥੇ ਸਾਰੇ ਰਿਸ਼ਤੇ ਸਿਰਫ਼ ਲੈਣ-ਦੇਣ ਦੇ ਹਨ।

ਪਰਮੀਸ਼ ਦਾ ਸ਼ੈਰੀ ਮਾਨ ਨੂੰ ਕਰਾਰਾ ਜਵਾਬ -ਹੁਣ ਪਰਮੀਸ਼ ਵਰਮਾ ਨੇ ਸ਼ੈਰੀ ਦੀ ਇਸ ਗੱਲ ਦਾ ਜਵਾਬ ਦਿੱਤਾ ਹੈ। ਪਰਮੀਸ਼ ਵਰਮਾ ਨੇ ਜਿੰਮ ‘ਚ ਵਰਕਆਊਟ ਕਰਦਿਆਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਫ਼ਿਲਮ ਦਾ ਡਾਇਲੌਗ ਬੈਕਗਰਾਊਂਡ ‘ਚ ਇਸਤੇਮਾਲ ਕੀਤਾ ਹੈ। ਇਸੇ ਡਾਇਲੌਗ ਦੀਆਂ ਲਾਈਨਾਂ ਨੂੰ ਉਨ੍ਹਾਂ ਨੇ ਕੈਪਸ਼ਨ ‘ਚ ਵੀ ਲਿਖਿਆ ਹੈ, ਜਿਸ ਨੂੰ ਵੇਖ ਕੇ ਹਰ ਕੋਈ ਇਹ ਅੰਦਾਜ਼ਾ ਲਗਾ ਰਿਹਾ ਹੈ ਕਿ ਪਰਮੀਸ਼ ਨੇ ਸ਼ੈਰੀ ਮਾਨ ਦੇ ਵਾਰ ਦਾ ਪਲਟ ਕੇ ਜਵਾਬ ਦਿੱਤਾ ਹੈ। ਵੀਡੀਓ ਸ਼ੇਅਰ ਕਰਕੇ ਕੈਪਸ਼ਨ ‘ਚ ਪਰਮੀਸ਼ ਵਰਮਾ ਨੇ ਲਿਖਿਆ, “ਐ ਖੱਚਾਂ ਮਾਰ ਮਾਰ ਤਾਂ ਨੀ ਸੁਰਖੀਆਂ ‘ਚ ਆਉਂਦਾ।”

ਕਿਵੇਂ ਸ਼ੁਰੂ ਹੋਇਆ ਵਿਵਾਦ? ਇਹ ਲੜਾਈ ਪਿਛਲੇ ਸਾਲ ਪਰਮੀਸ਼ ਵਰਮਾ ਦੇ ਵਿਆਹ ‘ਤੇ ਸ਼ੁਰੂ ਹੋਈ ਸੀ, ਜਦੋਂ ਸ਼ੈਰੀ ਮਾਨ ਆਪਣੇ ਫ਼ੋਨ ਨਾਲ ਵਿਆਹ ਦੀਆਂ ਵੀਡੀਓਜ਼ ਬਣਾਉਣ ਲੱਗੇ। ਇਸ ਤੋਂ ਬਾਅਦ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ, ਜਿਸ ਤੋਂ ਬਾਅਦ ਪਰਮੀਸ਼ ਨੇ ਵੀ ਸ਼ੈਰੀ ‘ਤੇ ਪਲਟਵਾਰ ਕੀਤਾ ਸੀ। ਹਾਲ ਹੀ ‘ਚ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗੰਦੀਆ ਗਾਲਾਂ ਕੱਢੀਆਂ ਸਨ, ਜਿਸ ਦੇ ਜਵਾਬ ‘ਚ ਪਰਮੀਸ਼ ਨੇ ਸ਼ੈਰੀ ਨੂੰ ਗਧਾ ਕਿਹਾ ਸੀ। ਉਸ ਤੋਂ ਬਾਅਦ ਫ਼ਿਰ ਤੋਂ ਦੋਵਾਂ ਵਿਚਾਲੇ ਜ਼ੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ। ਸ਼ੈਰੀ ਮਾਨ ਨੇ ਹਾਲਾਂਕਿ ਆਪਣੇ ਬੁਰੇ ਵਿਵਹਾਰ ਲਈ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਮੁਆਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਹ ਬੁਰੇ ਦੌਰ ‘ਚੋਂ ਲੰਘ ਰਿਹਾ ਹੈ। ਜਦੋਂ ਦਾ ਮੇਰੀ ਮਾਂ ਦਾ ਦਿਹਾਂਤ ਹੋਇਆ ਸੀ, ਮੈਂ ਉਦੋਂ ਤੋਂ ਡਿਪਰੈਸ਼ਨ ਤੋਂ ਉੱਭਰ ਨਹੀਂ ਸਕਿਆ।

ਇਕ-ਦੂਜੇ ਨੂੰ ਨੀਚਾ ਦਿਖਾਉਣ ਤੋਂ ਨਹੀਂ ਆਉਂਦੈ ਬਾਜ਼ – ਸੋਸ਼ਲ ਮੀਡੀਆ ‘ਤੇ ਪਰਮੀਸ਼ ਦੀ ਇਸ ਪੋਸਟ ‘ਤੇ ਲੋਕ ਖ਼ੂਬ ਕੁਮੈਂਟ ਕਰ ਰਹੇ ਹਨ। ਹਰ ਕੋਈ ਇਹੀ ਸੋਚ ਰਿਹਾ ਹੋਵੇਗਾ ਕਿ ਆਖ਼ਰ ਇਸ ਲੜਾਈ ਦਾ ਅੰਤ ਕਦੋਂ ਹੋਵੇਗਾ ਕਿਉਂਕਿ ਪਰਮੀਸ਼ ਤੇ ਸ਼ੈਰੀ ਕਿਸੇ ਵੀ ਮੌਕੇ ‘ਤੇ ਇੱਕ-ਦੂਜੇ ਨੂੰ ਨੀਚਾ ਦਿਖਾਉਣ ਤੋਂ ਬਾਜ਼ ਨਹੀਂ ਆਉਂਦੇ। ਇਸ ‘ਚ ਕੋਈ ਸ਼ੱਕ ਨਹੀਂ ਕਿ ਇੱਕ ਸਮੇਂ ਇਹ ਦੋਵੇਂ ਗਾਇਕ ਜਿਗਰੀ ਦੋਸਤ ਹੁੰਦੇ ਸਨ ਅਤੇ ਅੱਜ ਇੱਕ-ਦੂਜੇ ਦੇ ਕੱਟੜ ਦੁਸ਼ਮਣ ਹਨ। ਦੋਵਾਂ ਦਾ ਇਹ ਝਗੜਾ ਕਦੋਂ ਖ਼ਤਮ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।