ਵਿਆਹ ਦਾ ਮੌਕਾ ਲਾੜਾ-ਲਾੜੀ ਲਈ ਬਹੁਤ ਖਾਸ ਹੁੰਦਾ ਹੈ। ਲਾੜਾ-ਲਾੜੀ ਇਸ ਦਿਨ ਨੂੰ ਖਾਸ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਡਾਂਸ ਕਿਸੇ ਵੀ ਵਿਆਹ ਦਾ ਖਾਸ ਹਿੱਸਾ ਹੁੰਦਾ ਹੈ। ਪਰਿਵਾਰ ਅਤੇ ਦੋਸਤ ਇਸ ਮੌਕੇ ‘ਤੇ ਪ੍ਰਦਰਸ਼ਨ ਕਰਨ ਲਈ ਮਹੀਨਿਆਂ ਤੋਂ ਤਿਆਰੀ ਕਰਦੇ ਹਨ। ਸੋਸ਼ਲ ਮੀਡੀਆ ਉੱਤੇ ਵਿਆਹ ਨਾਲ ਸਬੰਧਿਤ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਪਣੇ ਵਿਆਹ ਦੇ ਖਾਸ ਪਲਾਂ ਨੂੰ ਹਮੇਸ਼ਾ ਲਈ ਆਪਣੀਆਂ ਯਾਦਾਂ ‘ਚ ਸਾਂਭਣ ਲਈ ਲਾੜਾ-ਲਾੜੀ ਕਈ ਵਾਰ ਅਜਿਹੀ ਪਲੈਨਿੰਗ ਵੀ ਕਰਦੇ ਹਨ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹੇ ‘ਚ ਇੱਕ ਨਵੇਂ ਵਿਆਹੇ ਜੋੜੇ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਦੁਲਹਣ ਨੇ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਹੈ, ਜਦਕਿ ਲਾੜੇ ਨੇ ਬਲੈਕ ਕਲਰ ਦਾ ਸੂਟ ਪਾਇਆ ਹੋਇਆ ਹੈ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਡਾਂਸ ਕਰ ਰਹੇ ਹਨ। ਫਿਰ ਇੱਕ ਮੁੰਡਾ ਆ ਕੇ ਦਿਲ ਬਣਾ ਕੇ ਚਾਰੇ ਪਾਸੇ ਅੱਗ ਲਾ ਦਿੰਦਾ ਹੈ।

ਲਾੜਾ-ਲਾੜੀ ਇਸ ਅੱਗੇ ਦੇ ਵਿਚਕਾਰ ਨੱਚ ਰਹੇ ਹਨ ਅਤੇ ਵਿਆਹ ਦੇ ਮਹਿਮਾਨ ਨੇੜੇ ਖੜ੍ਹੇ ਹੋ ਕੇ ਉਨ੍ਹਾਂ ਦਾ ਡਾਂਸ ਦੇਖ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਪਰ ਇਹ ਸਾਰੇ ਡਾਂਸ ਮਾਹਿਰ ਦੀ ਰੇਖ-ਦੇਖ ਹੇਠ ਹੋਇਆ ਹੈ।

ਇਸ ਵੀਡੀਓ ਨੂੰ Edi_Musaku ਨਾਂ ਦੇ ਇੰਸਟਾਗ੍ਰਾਮ ਪੇਜ ਨੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਲਾੜਾ-ਲਾੜੀ ਨੇ ਆਪਣੇ ਵਿਆਹ ‘ਤੇ ਖਾਸ ਡਾਂਸ ਪਰਫਾਰਮੈਂਸ ਦੇਣ ਲਈ ਅਜਿਹਾ ਪਲਾਨ ਬਣਾਇਆ ਹੈ। ਜਿੱਥੇ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ, ਉੱਥੇ ਹੀ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।