Mukesh Ambani Buys Dubai’s Most Expensive Villa For $163 Million: Report

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਨੇ ਦੁਬਈ ਵਿੱਚ ਖਰੀਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਜਾਇਦਾਦ #RelianceIndustries #Billionaire #MukeshAmbani #ExpensiveProperty #Dubai #MukeshAmbani #PalmJumeirahMansion #KuwaitiBusinessman #PunjabiNews

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਨੇ ਦੁਬਈ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਜਾਇਦਾਦ ਖਰੀਦੀ ਹੈ। ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਮੁਕੇਸ਼ ਅੰਬਾਨੀ ਨੇ ਪਿਛਲੇ ਹਫਤੇ ਕੁਵੈਤੀ ਕਾਰੋਬਾਰੀ ਮੁਹੰਮਦ ਅਲਸ਼ਾਇਆ ਦੇ ਪਰਿਵਾਰ ਤੋਂ ਲਗਭਗ 1353 ਕਰੋੜ ਰੁਪਏ ਤੋਂ ਵੱਧ ਰਕਮ ‘ਚ ਪਾਮ ਜੁਮੇਰਾਹ ਮਹਿਲ ਖਰੀਦਿਆ ਸੀ।

ਦੁਬਈ ਲੈਂਡ ਡਿਪਾਰਟਮੈਂਟ ਨੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਸੌਦੇ ਦੇ ਵੇਰਵੇ ਦਿੱਤੇ। ਰਿਲਾਇੰਸ ਅਤੇ ਅਲਸ਼ਾਇਆ ਦੇ ਪ੍ਰਤੀਨਿਧੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸ ਦੇਈਏ ਕਿ ਕੁਵੈਤ ਦੇ ਦਿੱਗਜ ਕਾਰੋਬਾਰੀ ਅਲਸ਼ਯਾ ਗਰੁੱਪ ਕੋਲ ਸਟਾਰਬਕਸ, ਐਚਐਂਡਐਮ ਅਤੇ ਵਿਕਟੋਰੀਆ ਸੀਕਰੇਟ ਸਮੇਤ ਰਿਟੇਲ ਬ੍ਰਾਂਡਾਂ ਦੀਆਂ ਸਥਾਨਕ ਫਰੈਂਚਾਇਜ਼ੀ ਹਨ।

ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 6,97,273 ਕਰੋੜ ਰੁਪਏ ਤੋਂ ਵੱਧ ਹੈ। ਉਹ ਏਸ਼ੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਹਨ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਦੁਬਈ ਵਿੱਚ ਅੰਬਾਨੀ ਦੇ ਇਸ ਨਵੇਂ ਮਹਿਲ ਦੀ ਖਰੀਦਾਰੀ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਵੀ ਉਨ੍ਹਾਂ 663 ਕਰੋੜ ਰੁਪਏ ਦੇ ਖਰਚ ਨਾਲ ਇੱਕ ਘਰ ਖਰੀਦਿਆ ਸੀ ਜੋ ਕਿ ਹੁਣ ਤੱਕ ਦੀ ਦੁਬਈ ਦੀ ਸਭ ਤੋਂ ਮਹਿੰਗੀ ਪ੍ਰੋਪਰਟੀ ਦੀ ਵਿਕਰੀ ਸੀ।

ਦੱਸ ਦੇਈਏ ਕਿ ਰਿਲਾਇੰਸ ਨੇ ਯੂਕੇ ਦੇ ਮਸ਼ਹੂਰ ਕੰਟਰੀ ਕਲੱਬ ਸਟੋਕ ਪਾਰਕ ਨੂੰ ਖਰੀਦਣ ਲਈ ਪਿਛਲੇ ਸਾਲ 655 ਕਰੋੜ ਰੁਪਏ ਖਰਚ ਕੀਤੇ ਸਨ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਨਿਊਯਾਰਕ ਵਿੱਚ ਵੀ ਜਾਇਦਾਦ ਦੀ ਤਲਾਸ਼ ਕਰ ਰਹੇ ਹਨ।