ਸੋਸ਼ਲ ਮੀਡੀਆ ਉਤੇ ਸਾਲਾਂ ਬਾਅਦ ਮਿਲੇ ਦੋ ਦੋਸਤਾਂ ਦੀ ਵੀਡੀਓ ਵੇਖਣ ਨੂੰ ਮਿਲੀ। ਦੋਵੇਂ ਇੰਨੇ ਖੁਸ਼ ਹੋ ਗਏ ਕਿ ਏਅਰਪੋਰਟ (Sikh boy doing Bhangra at airport) ‘ਤੇ ਨੱਚਣ ਲੱਗੇ ਪਏ।

ਸੋਸ਼ਲ ਮੀਡੀਆ ਉਤੇ ਨਿੱਤ ਦਿਨ ਹੀ ਵੱਖ-ਵੱਖ ਤਰ੍ਹਾਂ ਦੀ ਵਾਇਰਲ ਵੀਡੀਓ ਵੇਖਣ ਨੂੰ ਮਿਲਦੀਆਂ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉਤੇ ਸਾਲਾਂ ਬਾਅਦ ਮਿਲੇ ਦੋ ਦੋਸਤਾਂ ਦੀ ਵੀਡੀਓ ਵੇਖਣ ਨੂੰ ਮਿਲੀ। ਦੋਵੇਂ ਇੰਨੇ ਖੁਸ਼ ਹੋ ਗਏ ਕਿ ਏਅਰਪੋਰਟ (Sikh boy doing Bhangra at airport) ‘ਤੇ ਨੱਚਣ ਲੱਗੇ ਪਏ।

ਹਾਲ ਹੀ ‘ਚ ਟਵਿੱਟਰ ਅਕਾਊਂਟ @UB1UB2 ‘ਤੇ ਇਕ ਵੀਡੀਓ (Bhangra at airport video) ਸ਼ੇਅਰ ਕੀਤੀ ਗਈ ਹੈ ਜੋ ਕਿ ਇੰਗਲੈਂਡ ਦੇ ਹੀਥਰੋ ਏਅਰਪੋਰਟ (Heathrow Airport, England) ਤੋਂ ਹੈ। ਇਸ ਏਅਰਪੋਰਟ ‘ਤੇ ਜਦੋਂ ਦੋ ਦੋਸਤ (friend bhangra at airport video) ਮਿਲੇ ਤਾਂ ਉਹ ਆਪਣੇ ਜਜ਼ਬਾਤ ਨੂੰ ਰੋਕ ਨਾ ਸਕੇ ਅਤੇ ਉੱਥੇ ਹੀ ਨੱਚਣ ਲੱਗੇ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਸਿੱਖ ਨੌਜਵਾਨ ਹੀਥਰੋ ਹਵਾਈ ਅੱਡੇ ‘ਤੇ ਵੇਟਿੰਗ ਏਰੀਆ ਵਿੱਚ ਖੜ੍ਹਾ ਹੈ। ਜਿਵੇਂ ਹੀ ਉਹ ਆਪਣੇ ਦੋਸਤ ਨੂੰ ਆਉਂਦਾ ਦੇਖਦਾ ਹੈ, ਉਹ ਰੇਲਿੰਗ ਦੇ ਹੇਠਾਂ ਤੋਂ ਉਤਰ ਕੇ ਉਸ ਕੋਲ ਜਾਂਦਾ ਹੈ ਅਤੇ ਦੋਵੇਂ ਹੱਥਾਂ ਨਾਲ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ਇਕ ਹੋਰ ਨੌਜਵਾਨ ਵੀ ਉਸ ਦੇ ਨਾਲ ਦੌੜਨਾ ਸ਼ੁਰੂ ਕਰ ਦਿੰਦਾ ਹੈ ਅਤੇ ਦੋਵੇਂ ਡਾਂਸ ਕਰਦੇ ਹੋਏ ਇਕ-ਦੂਜੇ ਨੂੰ ਜੱਫੀ ਪਾਉਂਦੇ ਹਨ। ਦੋਵਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਦੱਸ ਰਹੀ ਹੈ ਕਿ ਉਹ ਇਕ ਦੂਜੇ ਨੂੰ ਦੇਖ ਕੇ ਬਹੁਤ ਖੁਸ਼ ਹਨ। ਵੀਡੀਓ ਦੇ ਨਾਲ ਲਿਖਿਆ ਹੈ- ਹੀਥਰੋ ਏਅਰਪੋਰਟ ‘ਤੇ ਇਹ ਹੁਣ ਤੱਕ ਦਾ ਸਭ ਤੋਂ ਖਾਸ ਸਵਾਗਤ ਹੈ। ਦੋਹਾਂ ਨੂੰ ਇੰਨੀ ਗਰਮਜੋਸ਼ੀ ਨਾਲ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਕਾਫੀ ਸਮੇਂ ਬਾਅਦ ਮਿਲੇ ਹੋਣ।


ਇਸ ਵੀਡੀਓ ਨੂੰ 16 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ ਕੁਝ ਲੋਕਾਂ ਨੇ ਕਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ ਕਿ ਅਜਿਹੀ ਦੋਸਤੀ ਜ਼ਿੰਦਗੀ ਦੇ ਦੁੱਖਾਂ ਵਿੱਚ ਖੁਸ਼ੀ ਦਿੰਦੀ ਹੈ। ਇੱਕ ਨੇ ਕਿਹਾ ਕਿ ਇਹ ਮੇਰੇ ਦੇਸ਼ ਵਾਸੀ ਹਨ, ਰੱਬ ਸਭ ਨੂੰ ਖੁਸ਼ ਰੱਖੇ। ਇਕ ਨੇ ਕਿਹਾ ਕਿ ਵੀਡੀਓ ਇੰਨੀ ਵਧੀਆ ਹੈ ਕਿ ਉਹ ਇਸ ਨੂੰ ਦੇਖ ਕੇ ਆਪਣਾ ਹਾਸਾ ਨਹੀਂ ਰੁਕ ਰਿਹਾ ਹੈ। ਇੱਕ ਨੇ ਕਿਹਾ ਕਿ ਇਨਸਾਨ ਦੁਨੀਆਂ ਵਿੱਚ ਜਿੱਥੇ ਵੀ ਜਾਵੇ, ਭੰਗੜਾ, ਪੰਜਾਬੀ ਅਤੇ ਭਾਰਤੀ ਇੱਕ ਸ਼ਾਨਦਾਰ ਮਾਹੌਲ ਸਿਰਜਦਾ ਹੈ। ਇਸ ਦੇ ਨਾਲ ਹੀ ਇੱਕ ਨੇ ਕਿਹਾ ਕਿ ਉਸਨੇ ਇਸ ਤੋਂ ਵਧੀਆ ਵੀਡੀਓ ਪਹਿਲਾਂ ਕਦੇ ਨਹੀਂ ਦੇਖੀ ਹੈ।