Honey Singh In New Relationship: ਹਨੀ ਸਿੰਘ ਨੇ ਤਲਾਕ ਤੋਂ ਬਾਅਦ ਨਵੇਂ ਰਿਸ਼ਤੇ ਦਾ ਕੀਤਾ ਆਗਾਜ਼, ਸ਼ੇਅਰ ਕੀਤੀ ਰੋਮਾਂਟਿਕ ਤਸਵੀਰ…ਇਸ ਤੋਂ ਬਾਅਦ ਕਲਾਕਾਰ ਹੌਲੀ-ਹੌਲੀ ਇਸ ਸਦਮੇ ਤੋਂ ਬਾਹਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਹਨੀ ਸਿੰਘ ਵੱਲੋਂ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਗਿਆ ਹੈ…#honey #honeysingh #entertainment #pollywood

ਪਾਲੀਵੁੱਡ ਅਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਗਾਇਕੀ ਦਾ ਜਲਵਾ ਦਿਖਾਉਣ ਵਾਲੇ ਹਨੀ ਸਿੰਘ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਨਾ ਸਿਰਫ਼ ਆਪਣੀ ਪੇਸ਼ੇਵਰ ਬਲਕਿ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਹਾਲ ਹੀ ‘ਚ ਹਨੀ ਸਿੰਘ (Honey Singh) ਦਾ ਆਪਣੀ ਸਾਬਕਾ ਪਤਨੀ ਸ਼ਾਲਿਨੀ ਸਿੰਘ ਨਾਲ ਤਲਾਕ ਹੋਈਆ ਹੈ। ਇਸ ਤੋਂ ਬਾਅਦ ਕਲਾਕਾਰ ਹੌਲੀ-ਹੌਲੀ ਇਸ ਸਦਮੇ ਤੋਂ ਬਾਹਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਹਨੀ ਸਿੰਘ ਵੱਲੋਂ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਗਿਆ ਹੈ।

ਦਰਅਸਲ, ਹਨੀ ਸਿੰਘ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸ਼ੇਅਰ ਕਰ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਹੈ। ਕਲਾਕਾਰ ਨੇ ਹੱਥ ਚ ਹੱਥ ਪਾਏ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਇਹ ਸਭ ਸਾਡੇ ਬਾਰੇ ਹੈ ਤੁਸੀਂ ਅਤੇ ਮੈਂ !! ਮੇਰਾ ਗੀਤ Together Forever ਇਟਸ ਆਊਟ ਨਾਓ !! ਆਪਣੇ ਅਜ਼ੀਜ਼ਾਂ ਨਾਲ ਰੀਲਾਂ ਬਣਾਓ #yoyohoneysingh…

ਹਾਲਾਂਕਿ ਹਨੀ ਸਿੰਘ ਕਿਸ ਗਾਇਕਾ ਜਾਂ ਅਦਾਕਾਰਾਂ ਨੂੰ ਡੇਟ ਕਰ ਰਹੇ ਹਨ, ਇਸਦਾ ਖੁਲਾਸਾ ਨਹੀਂ ਹੋ ਪਾਇਆ ਹੈ। ਇਸ ਤਸਵੀਰ ਨੂੰ ਦੇਖ ਕੇ ਇਹ ਤਾਂ ਸਾਫ ਹੋ ਗਿਆ ਹੈ ਕਿ ਕਲਾਕਾਰ ਇੱਕ ਵਾਰ ਫਿਰ ਤੋਂ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰਨ ਜਾ ਰਹੇ ਹਨ। ਯੋ ਯੋ ਹਨੀ ਸਿੰਘ ਅਤੇ ਗਾਇਕ ਮਿਲਿੰਦ ਗਾਬਾ ਦਾ ਨਵਾਂ ਗੀਤ ਟ੍ਰਿਪ ਟੂ ਪੈਰਿਸ ਰਿਲੀਜ਼ ਹੋਇਆ। ਇਸ ਗੀਤ ‘ਚ ਹਨੀ ਸਿੰਘ ਦੇ ਨਾਲ ਟੀਨਾ ਥਡਾਨੀ (Tina Thadani) ਵੀ ਨਜ਼ਰ ਆਈ। ਅਜਿਹੇ ‘ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਤੋਂ ਬਾਅਦ ਦੋਵਾਂ ਵਿਚਾਲੇ ਨੇੜਤਾ ਵਧਣ ਲੱਗੀ ਹੈ ਅਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਦੋਵਾਂ ਕਲਾਕਾਰਾਂ ਦੇ ਰਿਸ਼ਤੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਵਰਕਫਰੰਟ ਦੀ ਗੱਲ ਕਰਿਏ ਤਾਂ ਹਨੀ ਸਿੰਘ ਦਾ ਨਵਾਂ ਟ੍ਰੇਕ ਨੱਚਾ ਵੇ (NACHNA VE) 9 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸਦਾ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।